ਸੈਕਟਰ ਅਫ਼ਸਰਾਂ ਨੂੰ ਅਣਅਧਿਕਾਰਤ ਹੋਰਡਿੰਗ, ਬੈਨਰ, ਪੋਸਟਰ ਤੇ ਝੰਡੀਆਂ ਉਤਾਰਨ ਦੇ ਆਦੇਸ਼

ਨਬਜ਼-ਏ-ਪੰਜਾਬ ਬਿਊਰੋ, ਖਰੜ, 15 ਜਨਵਰੀ:
ਖਰੜ ਦੇ ਅਸਿਸਟੈਂਟ ਰਿਟਰਨਿੰਗ ਅਫ਼ਸਰ ਗੁਰਮੰਦਰ ਸਿੰਘ ਨੇ ਪੰਜਾਬ ਵਿੱਚ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਸਿਆਸੀ ਪਾਰਟੀਆਂ ਨੂੰ ਕਾਨੂੰਨ ਦਾ ਪਾਠ ਪੜ੍ਹਾਉਂਦਿਆਂ ਸਪੱਸ਼ਟ ਆਖਿਆ ਹੈ ਕਿ ਕੋਈ ਵੀ ਉਮੀਦਵਾਰ ਆਪਣੇ ਚੋਣ ਪ੍ਰਚਾਰ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬਿਨਾਂ ਪ੍ਰਵਾਨਗੀ ਫਲੈਕਸ ਬੋਰਡ, ਬੈਨਰ, ਝੰਡੀਆਂ, ਪੋਸਟਰ ਜਾਂ ਹੋਰ ਕੋਈ ਚੋਣ ਸਮੱਗਰੀ ਨਹੀਂ ਲਗਾ ਸਕਦਾ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ।
ਸ੍ਰੀ ਗੁਰਮੰਦਰ ਸਿੰਘ ਨੇ ਸੈਕਟਰ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਵਿਧਾਨ ਸਭਾ ਹਲਕੇ ਵਿੱਚ ਜਿਥੇ ਕਿਤੇ ਵੀ ਬਿਨਾਂ ਪ੍ਰਵਾਨਗੀ ਤੋਂ ਚੋਣ ਸਮੱਗਰੀ ਲੱਗੀ ਹੋਈ ਹੈ, ਉਸ ਨੂੰ ਤੁਰੰਤ ਉਤਾਰਿਆ ਜਾਵੇ ਅਤੇ ਇਸ ਸਬੰਧੀ ਰਿਟਰਨਿੰਗ ਅਫ਼ਸਰ ਦਫ਼ਤਰ ਨੂੰ ਸੂਚਨਾ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਸੈਕਟਰ ਅਫ਼ਸਰਾਂ ਨੂੰ ਕਿਹਾ ਕਿ ਗਠਿਤ ਟੀਮਾਂ ਵੱਲੋਂ ਜਿਥੇ ਵੀ ਪੋਸਟਰ, ਫਲੈਕਸ ਬੋਰਡ, ਬੈਨਰ, ਝੰਡੀਆਂ ਅਤੇ ਚੋਣ ਸਬੰਧੀ ਹੋਰ ਸਮੱਗਰੀ ਅਤੇ ਪੋਸਟਰਾਂ ਤੇ ਪ੍ਰਿਟਿੰਗ ਪ੍ਰੈਸ ਦਾ ਨਾਂ, ਗਿਣਤੀ ਨਹੀਂ ਛਾਪੀ ਗਈ ਹੈ, ਉਸ ਸਬੰਧੀ ਵੀਡਿਓ ਬਣਾ ਕੇ ਦੇਣ ਅਤੇ ਸਾਰਾ ਖਰਚਾ ਉਮੀਦਵਾਰ ਦੇ ਖਰਚੇ ਵਿੱਚ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋ ਵੀ ਉਨ੍ਹਾਂ ਦੇ ਧਿਆਨ ਵਿੱਚ ਅਜਿਹੀ ਸ਼ਿਕਾਇਤ, ਗੁਪਤ ਤੌਰ ’ਤੇ ਸੂਚਨਾ ਮਿਲਦੀ ਹੈ ਤਾਂ ਸਬੰਧਤ ਏਰੀਆ ਦੇ ਟੀਮ ਦੇ ਇੰਚਾਰਜ ਨੂੰ ਭੇਜ ਕੇ ਪਹਿਲਾਂ ਉਥੇ ਵੀਡੀਓ ਬਣਾਈ ਜਾਂਦੀ ਹੈ ਅਤੇ ਫਿਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ। ਉਨ੍ਹਾਂ ਉਮੀਦਵਾਰਾਂ ਨੂੰ ਹਦਾਇਤ ਕੀਤੀ ਕਿ ਉਹ ਨੁੱਕੜ ਮੀਟਿੰਗਾਂ, ਫਲੈਕਸਾਂ, ਲਾਊਡ ਸਪੀਕਰ, ਬੈਨਰਾਂ, ਬੋਰਡਾਂ, ਵਾਹਨਾਂ ਦੀ ਵਰਤੋਂ ਸਬੰਧੀ ਅਗਾਊਂ ਪ੍ਰਵਾਨਗੀ ਲੈਣ। ਉਨ੍ਹਾਂ ਦੱਸਿਆ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਵਿੱਚ ਸਬੰਧਤ ਉਮੀਦਵਾਰਾਂ ਅਤੇ ਪਾਰਟੀਆਂ ਦੇ ਆਗੂਆਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਦੀ ਜਵਾਬ ਤਲਬੀ ਕੀਤੀ ਜਾ ਰਹੀ ਹੈ।

Load More Related Articles

Check Also

ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ

ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ 21 ਅਪਰੈਲ: ਗੁਰਦੁਆ…