ਸੈਕਟਰ-76 ਤੋਂ 80 ਤੇ ਸੋਹਾਣਾ ਵਾਸੀਆਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਕੀਤੀ ਰੈਲੀ

ਖੇਤੀ ਕਾਨੂੰਨ ਰੱਦ ਕਰਨ ਬਾਰੇ ਵਿਧਾਨ ਸਭਾ ’ਚ ਪਾਸ ਮਤੇ ਨੂੰ ਰਾਜਪਾਲ ਨੇ ਨਹੀਂ ਦਿੱਤੀ ਪ੍ਰਵਾਨਗੀ: ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਦਸੰਬਰ:
ਇੱਥੋਂ ਦੇ ਸੈਕਟਰ-76 ਤੋਂ 80 ਦੇ ਅਲਾਟੀਆਂ ਅਤੇ ਪਿੰਡ ਸੋਹਾਣਾ ਦੇ ਵਸਨੀਕਾਂ ਵੱਲੋਂ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਬਾਰਡਰਾਂ ਉੱਤੇ ਲੜੀਵਾਰ ਧਰਨੇ ’ਤੇ ਬੈਠੇ ਕਿਸਾਨ ਦੇ ਹੱਕ ਵਿੱਚ ਵਿਸ਼ਾਲ ਰੈਲੀ ਕੀਤੀ। ਇਸ ਮੌਕੇ ਦੋ ਮਿੰਟ ਦਾ ਮੌਨ ਧਾਰ ਕੇ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਸਾਨੀ ਸੰਘਰਸ਼ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਦੇਸ਼ ਦੇ ਅਨਾਜ ਭੰਡਾਰ ਦੀ 70 ਤੋਂ 80 ਫੀਸਦੀ ਮੰਗ ਨੂੰ ਪੂਰਾ ਕਰਨ ਵਾਲਾ ਪੰਜਾਬ ਦਾ ਕਿਸਾਨ ਅੱਜ ਇਨਸਾਫ਼ ਪ੍ਰਾਪਤੀ ਲਈ ਹੱਡ ਚੀਰਵੀਂ ਠੰਢ ਵਿੱਚ ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਲੜੀਵਾਰ ਧਰਨੇ ’ਤੇ ਬੈਠਾ ਹੈ ਪ੍ਰੰਤੂ ਹੁਕਮਰਾਨ ਅੰਨਦਾਤਾ ਦੀ ਗੱਲ ਤੱਕ ਸੁਣਨ ਨੂੰ ਤਿਆਰ ਨਹੀਂ ਹਨ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਤਿੰਨੇ ਕਾਲੇ ਕਾਨੂੰਨ ਰੱਦ ਕੀਤੇ ਜਾਣ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਖੇਤੀ ਕਾਨੂੰਨ ਰੱਦ ਕਰਨ ਬਾਰੇ ਪਾਸ ਕੀਤੇ ਮਤੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਮਤੇ ਨੂੰ ਹੁਣ ਤੱਕ ਪੰਜਾਬ ਦੇ ਰਾਜਪਾਲ ਨੇ ਪ੍ਰਵਾਨਗੀ ਨਹੀਂ ਦਿੱਤੀ ਹੈ।
ਇਸ ਕਾਰ ਅਤੇ ਮੋਟਰ ਸਾਈਕਲ ਰੈਲੀ ਦੀ ਅਗਵਾਈ ਸੈਕਟਰ-76 ਤੋਂ 80 ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁੱਚਾ ਸਿੰਘ ਕਲੌੜ, ਹਰਜੀਤ ਸਿੰਘ ਭੋਲ, ਨਵਜੋਤ ਸਿੰਘ ਬਾਛਲ ਅਤੇ ਬੂਟਾ ਸਿੰਘ ਸੋਹਾਣਾ ਨੇ ਕੀਤੀ। ਇਹ ਰੈਲੀ ਸੈਕਟਰ-80 ਦੇ ਬਰੂ-ਬਰਦਰ ਹੋਟਲ ਦੀ ਪਾਰਕਿੰਗ ਤੋਂ ਸ਼ੁਰੂ ਕਰਕੇ ਹਾਊਸਫੈਡ-2, ਲਾਲ ਮਾਰਕੀਟ ਅਤੇ ਹਾਊਸਫੈਡ-1 ਤੋਂ ਸਮਾਰਟ ਵੰਡਰ ਸਕੂਲ ਸੈਕਟਰ-79 ਤੋਂ ਹੁੰਦੇ ਹੋਏ ਸੈਕਟਰ-78 ਅਤੇ ਸੋਹਾਣਾ ਮੇਨ ਬਾਜ਼ਾਰ ਰਾਹੀਂ ਸੈਕਟਰ-77 ਦੀ ਜੱਜ ਕਲੋਨੀ ਤੋਂ ਸੈਣੀ ਬਾਗ, ਸੋਹਾਣਾ ਫਿਰਨੀ ਅਤੇ ਸੈਕਟਰ-78 ਵਿੱਚ ਡੋਨਫਿਲ ਟਾਵਰ ਦੇ ਨੇੜਲੇ ਪਾਰਕ ਵਿੱਚ ਪਹੁੰਚ ਕੇ ਸਮਾਪਤ ਹੋਈ। ਇੱਥੇ ਹਰਦਿਆਲ ਚੰਦ ਬਡਬਰ, ਦਵਿੰਦਰ ਕੌਰ ਸੋਹਾਣਾ ਅਤੇ ਕੁਲਵਿੰਦਰ ਕੌਰ ਬਾਂਛਲ ਦੀ ਅਗਵਾਈ ਹੇਠ ਬੀਬੀਆਂ ਦਾ ਵੱਡਾ ਕਾਫ਼ਲਾ ਰੈਲੀ ਵਿੱਚ ਸ਼ਾਮਲ ਹੋਇਆ। ਸਟੇਜ ਦੀ ਕਾਰਵਾਈ ਹਰਦਿਆਲ ਚੰਦ ਬਡਬਰ ਨੇ ਕੀਤੀ।
ਇਸ ਮੌਕੇ ਪ੍ਰੈਸ ਸਕੱਤਰ ਸਰਦੂਲ ਸਿੰਘ ਪੂਨੀਆ, ਦਿਆਲ ਚੰਦ ਪ੍ਰਧਾਨ ਸੈਕਟਰ-77, ਸ੍ਰੀਮਤੀ ਕ੍ਰਿਸ਼ਨਾ ਮਿੱਤੂ ਪ੍ਰਧਾਨ ਸੈਕਟਰ-78, ਅਧਿਆਤਮ ਪ੍ਰਕਾਸ਼, ਸਰਬਜੀਤ ਸਿੰਘ ਮੌਲੀ ਬੈਦਵਾਨ, ਰਾਜ ਕਰਨ ਸਿੰਘ ਬੈਦਵਾਨ, ਬੂਟਾ ਸਿੰਘ ਸੋਹਾਣਾ, ਸੁਸ਼ੀਲ ਅੱਤਰੀ, ਜਸਵਿੰਦਰ ਸਿੰਘ, ਹਰਮੇਸ਼ ਲਾਲ, ਸੁਰੇਸ਼ ਕੁਮਾਰ, ਲਖਵੀਰ ਸਿੰਘ, ਜੀਤ ਸਿੰਘ, ਜਰਨੈਲ ਸਿੰਘ, ਤਰਨਦੀਪ ਸਿੰਘ ਲੱਕੀ, ਬਲਵਿੰਦਰ ਸਿੰਘ, ਗੁਰਸੇਵਕ ਸਿੰਘ, ਲਾਭ ਸਿੰਘ ਸਿੱਧੂ, ਬਲਵੰਤ ਰਾਏ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…