
ਸੀਰਤ ਗਿੱਲ ਨੇ 95 ਫੀਸਦੀ ਅੰਕ ਲੈ ਕੇ ਹਾਸਲ ਕੀਤਾ ਪਹਿਲਾ ਸਥਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਗਸਤ:
ਇੱਥੋਂ ਦੇ ਲਰਨਿੰਗ ਪਾਥ ਸਕੂਲ ਸੈਕਟਰ-67 ਦੀ ਵਿਦਿਆਰਥਣ ਸੀਰਤ ਗਿੱਲ ਨੇ ਸੀਬੀਐਸਈ ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ 95 ਫਿੱਸਦੀ ਅੰਕ ਹਾਸਲ ਕੀਤੇ ਹਨ। ਕਲਾਸ ਵਿੱਚ ਉਹ ਪਹਿਲੇ ਸਥਾਨ ’ਤੇ ਆਈ ਹੈ। ਸੀਰਤ ਗਿੱਲ ਦੇ ਪਿਤਾ ਰਾਜਪਾਲ ਸਿੰਘ ਗਿੱਲ ਪੰਜਾਬ ਪੁਲੀਸ ਵਿੱਚ ਇੰਸਪੈਕਟਰ ਹਨ, ਜੋ ਇਸ ਵੇਲੇ ਥਾਣਾ ਬਲੌਂਗੀ ਦੇ ਐਸਐਚਓ ਵਜੋਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹਨ। ਸ੍ਰੀ ਗਿੱਲ ਨੇ ਦੱਸਿਆ ਕਿ ਉਸ ਦੀ ਧੀ ਆਪਣੇ ਸਕੂਲ ਦੀ ਮੁੱਢਲੀ ਪੜ੍ਹਾਈ ਦੌਰਾਨ ਪ੍ਰਾਇਮਰੀ ਸਿੱਖਿਆ ਤੋਂ ਲੈ ਕੇ ਮਿਡਲ ਅਤੇ ਸੈਕੰਡਰੀ ਕਲਾਸਾਂ ਦੌਰਾਨ ਸਕੂਲ ਕੈਪਟਨ ਵਜੋਂ ਜ਼ਿੰਮੇਵਾਰੀ ਨਿਭਾਉਂਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਸੀਰਤ ਪੜ੍ਹਾਈ ਵਿੱਚ ਕਾਫ਼ੀ ਹੁਸ਼ਿਆਰ ਹੈ ਅਤੇ ਪਰਿਵਾਰ ਨੂੰ ਉਸ ਤੋਂ ਬਹੁਤ ਸਾਰੀਆਂ ਆਸਾਂ ਤੇ ਉਮੀਦਾਂ ਹਨ।