nabaz-e-punjab.com

ਪ੍ਰਸਿੱਧ ਟੀਵੀ ਪ੍ਰੋਗਰਾਮ ‘ਕਿਸ ਮੇ ਕਿਤਨਾ ਹੈ ਦਮ’ ਦੇ ਗਰੈਂਡ ਫਾਈਨਲ ਵਿੱਚ ਪੁੱਜਾ ਸਹਿਜਵੀਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੁਲਾਈ:
ਸਕੂਲੀ ਬੱਚਿਆਂ ਅੰਦਰ ਛੁੱਪੇ ਹੁਨਰ ਨੂੰ ਉਜਾਗਰ ਕਰਨ ਅਤੇ ਨਿਖਾਰਨ ਲਈ ‘ਕਿਸਮੇ ਕਿਤਨਾ ਹੈ ਦਮ’ ਨਾਂ ਦੇ ਪ੍ਰਸਿੱਧ ਸ਼ੋਅ ਵਿੱਚ ਲਗਾਤਾਰ ਆਪਣੇ ਹੁਨਰ ਦਾ ਸਿੱਕਾ ਕਾਇਮ ਕਰ ਰਹੇ ਸਰਹਿੰਦ ਸ਼ਹਿਰ ਦੇ ਨਿਵਾਸੀ 9 ਸਾਲਾ ਸਹਿਜਵੀਰ ਸਿੰਘ (ਜੋ ਕਿ ਪੁੱਡਾ ਜੁਆਇੰਟ ਐਕਸ਼ਨ ਕਮੇਟੀ ਪੁੱਡਾ ਦੇ ਕਨਵੀਨਰ ਜਰਨੈਲ ਸਿੰਘ ਦਾ ਦੋਹਤਾ ਹੈ) ਵੱਲੋਂ ਬੇਮਿਸਾਲ ਢੋਲ ਵਜਾਉਣ ਦੀ ਕਲਾ ਕਾਰਨ ਸ਼ੋਅ ਦੇ ਗਰੈਂਡ ਫਾਈਨਲ ਮੁਕਾਬਲੇ ਵਿੱਚ ਆਪਣੀ ਥਾਂ ਬਣਾ ਲਈ ਹੈ।
ਇਹ ਸ਼ੋਅ 30 ਜੁਲਾਈ 2018 ਨੂੰ ਸਵਾਮੀ ਵਿਵੇਕਾਨੰਦ ਗਰੁੱਪ ਆਫ਼ ਇੰਸਟੀਚਿਊਟ ਵਿੱਚ ਹੋਣ ਜਾ ਰਿਹਾ ਹੈ। ਸਹਿਜਵੀਰ ਸਿੰਘ ਮੁਹਾਲੀ ਵਿੱਚ ‘ਦੂਨ ਇੰਨਟਨੈਸ਼ਨਲ ਸਕੂਲ’ ਵਿੱਚ 5ਵੀਂ ਜਮਾਤ ਦਾ ਵਿਦਿਆਰਥੀ ਹੈ। ਦੋ ਸਾਲਾਂ ਦੀ ਉਮਰ ਤੋੱ ਹੀ ਢੋਲ ਵਜਾਉਣ ਦੇ ਸ਼ੌਂਕ ਕਾਰਨ ਉਹ ਸ਼ੋਅ ਦੇ ਗਰੈਂਡ ਫਾਈਨਲ ਵਿੱਚ ਪਹੁੰਚਿਆ ਹੈ। ਇਹ ਸ਼ੋਅ ਖਰੜ ਤੋਂ ਸ਼ੁਰੂ ਹੋ ਕੇ ਸਾਰੇ ਪੰਜਾਬ ਦੇ ਕੁਆਟਰ ਫਾਈਨਲ ਅਤੇ ਫਿਰ ਪਟਿਆਲਾ ਵਿਖੇ ਹਰਪਾਲ ਟਿਵਾਣਾ ਕੇਂਦਰ ਵਿੱਚ ਸੈਮੀਫਾਈਨਲ ਮੁਕਾਬਲੇ ਤੱਕ ਪਹੁੰਚਿਆ ਹੈ।

Load More Related Articles
Load More By Nabaz-e-Punjab
Load More In Entertainment

Check Also

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ ‘ਆਪ’ ਵਿਧਾਇਕਾ ਸ੍ਰੀਮਤੀ ਨੀਨਾ ਮਿ…