Nabaz-e-punjab.com

ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਟ ਐਸੋਸੀਏਸ਼ਨ (ਪੁਟੀਆ) ਦੀ ਨਵੀਂ ਕਾਰਜਕਾਰਨੀ ਦੀ ਚੋਣ

ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਟ ਦੇ ਡਾ. ਗੁਰਮੀਤ ਸਿੰਘ ਧਾਲੀਵਾਲ ਨੂੰ ਪ੍ਰਧਾਨ ਚੁਣਿਆ

ਬੈਂਕਾਂ ਵੱਲੋਂ ਕਿਸੇ ਕਾਲਜ ਤੇ ਕਬਜ਼ਾ ਕਰਨ ਦੀ ਸੂਰਤ ਵਿਚ ਪੁਟੀਆ ਉਸ ਦਾ ਪੂਰਨ ਵਿਰੋਧ ਕਰੇਗੀ: ਡਾ. ਧਾਲੀਵਾਲ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 3 ਸਤੰਬਰ:
ਪੰਜਾਬ ਅਨਏਡਿਡ ਟੈਕਨੀਕਲ ਇੰਸਟਿਚਿਊਸ਼ਨਜ਼ ਐਸੋਸੀਏਸ਼ਨ (ਪੁਟੀਆ) ਦੀ ਜਰਨਲ ਬਾਡੀ ਦੀ ਮੀਟਿੰਗ ਚੰਡੀਗੜ੍ਹ ਵਿੱਚ ਹੋਈ। ਇਸ ਮੀਟਿੰਗ ਵਿਚ ਨਵੀਂ ਕਾਰਜਕਾਰਨੀ ਦੀ ਚੋਣ ਕਰਦੇ ਹੋਏ ਐਸੋਸੀਏਸ਼ਨ ਦੇ ਭਵਿਖ ਦੇ ਟੀਚਿਆਂ ਸਬੰਧੀ ਚਰਚਾ ਕੀਤੀ ਗਈ। ਇਸ ਤੋਂ ਪਹਿਲਾਂ ਮੀਟਿੰਗ ਵਿਚ ਹਾਜ਼ਰ ਸਮੂਹ ਮੈਂਬਰਾਂ ਨੇ ਸੰਸਥਾ ਦੇ ਸੰਸਥਾਪਕ ਡਾ. ਜੇ ਐੱਸ ਧਾਲੀਵਾਲ ਦੀਆਂ ਪੁਟੀਆ ਸਬੰਧੀ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਤੋਂ ਬਾਅਦ ਸਰਬਸੰਮਤੀ ਨਾਲ ਡਾ. ਗੁਰਮੀਤ ਸਿੰਘ ਧਾਲੀਵਾਲ ਬਾਬਾ ਫਰੀਦ ਗਰੁੱਪ ਆਫ਼ ਇੰਸਟੀਚਿਊਟ ਨੂੰ ਪ੍ਰਧਾਨ ਚੁਣਿਆ ਗਿਆ। ਜਦੋਂਕਿ ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ, ਮਨਜੀਤ ਸਿੰਘ ਦੁਆਬਾ ਗਰੁੱਪ, ਸ਼ਵਿੰਦਰ ਸਿੰਘ ਗਿੱਲ ਸੁਖਜਿੰਦਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੂੰ ਸੀਨੀਅਰ ਵਾਈਸ ਪ੍ਰਧਾਨ ਚੁਣਿਆ ਗਿਆ। ਜਦੋਂਕਿ ਹਰਿੰਦਰ ਕਾਂਡਾ ਕੁਐਸਟ ਗਰੁੱਪ ਨੂੰ ਜਰਨਲ ਸੈਕਟਰੀ ਚੁਣਿਆ ਗਿਆ। ਇਸ ਦੇ ਇਲਾਵਾ ਵਿਪਨ ਸ਼ਰਮਾ ਸਤਿਅਮ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਅਤੇ ਨਰੇਸ਼ ਅਗਰਵਾਲ ਸਾਂਈ ਗਰੁੱਪ ਆਫ਼ ਇੰਸਟੀਚਿਊਟਸ ਨੂੰ ਮੀਡੀਆ ਕੋਰਡੀਨੇਟਰ ਵਜੋਂ ਚੁਣਿਆ ਗਿਆ। ਇਸ ਦੇ ਨਾਲ ਹੀ ਪੰਜਾਬ ਨੂੰ ਪੰਜ ਜ਼ੋਨਾਂ ਵਿੱਚ ਵੰਡਦੇ ਹੋਏ ਇਸ ਦੇ ਆਪਸੀ ਤਾਲਮੇਲ ਲਈ ਹਰ ਜੋਨ ਵਿਚ ਇਕ ਇਕ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਕੀਤੀ ਗਈ।
ਇਸ ਦੇ ਇਲਾਵਾ ਡਾ.ਜੇ.ਐੱਸ. ਧਾਲੀਵਾਲ, ਬੀ.ਆਈ.ਐੱਸ.ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮੁੱਖ ਸਰਪ੍ਰਸਤ ਚੁਣਿਆ ਗਿਆ। ਜਦ ਕਿ ਰਮਨ ਭੱਲਾ,ਅਮਨ ਭੱਲਾ ਗਰੁੱਪ ਆਫ਼ ਇੰਸਟੀਚਿਊਟਸ), ਇੰਜ. ਐੱਸ.ਕੇ ਪੁੰਜ ,ਸ੍ਰੀ ਸਾਂਈ ਗਰੁੱਪ ਆਫ਼ ਇੰਸਟੀਚਿਊਟਸ, ਸੁਖਦੇਵ ਸਿੰਗਲਾ ਇੰਡੋ ਗਲੋਬਲ ਗਰੁੱਪ ਆਫ਼ ਕਾਲਜਿਜ , ਅਵਤਾਰ ਸਿੰਘ ਸੁਖਮਨੀ ਗਰੁੱਪ, ਡਾ. ਮਧੂ ਚਿਤਕਾਰਾ ਚਿਤਕਾਰਾ ਗਰੁੱਪ, ਸਤਨਾਮ ਸਿੰਘ ਸੰਧੂ ਚੰਡੀਗੜ੍ਹ ਯੂਨੀਵਰਸਿਟੀ, ਗੁਰਵਿੰਦਰ ਸਿੰਗ ਬਾਹਰਾ ਬਾਹਰਾ ਗਰੁੱਪ ਆਫ਼ ਇੰਸਟੀਚਿਊਟਸ, ਅਸ਼ੋਕ ਮਿੱਤਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਡਾ. ਜੋਰਾ ਸਿੰਘ ਦੇਸ਼ ਭਗਤ ਯੂਨੀਵਰਸਿਟੀ, ਚਰਨਜੀਤ ਸਿੰਘ ਸਿਟੀ ਗਰੁੱਪ, ਹੁਕਮ ਚੰਦ ਬਾਂਸਲ ਰਿਮਟ ਯੂਨੀਵਰਸਿਟੀ, ਡਾ. ਰੋਹਨ ਸਚਦੇਵਾ ਲਾਲਾ ਲਾਜਪਤ ਰਾਏ ਗਰੁੱਪ ਨੂੰ ਸਰਪ੍ਰਸਤ ਚੁਣਿਆ ਗਿਆ।
ਇਸ ਮੌਕੇ ਮੁੱਖ ਸਰਪ੍ਰਸਤ ਡਾ. ਜੇ ਐੱਸ ਧਾਲੀਵਾਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪੰਜਾਬ ਅਨਏਡਿਡ ਟੈਕਨੀਕਲ ਇੰਸਟਿਚਿਊਸ਼ਨਜ਼ ਐਸੋਸੀਏਸ਼ਨ ਯਾਨੀ ਪੁਟੀਆ ਪੰਜਾਬ ਅਨਏਡਿਡ ਕਾਲਜ ਐਸੋਸੀਏਸ਼ਨ ਯਾਨੀ ਪੁੱਕਾ, ਐਸੋਸੀਏਸ਼ਨ ਆਫ਼ ਪੋਲੀਟੈਕਨੀਕਲ ਕਾਲਜਿਜ਼, ਅਤੇ ਆਈ ਟੀ ਆਈ ਐਸੋਸੀਏਸ਼ਨ ਨਾਲ ਮਿਲ ਕੇ ਸੂਬੇ ਵੀ ਤਕਨੀਕੀ ਸਿੱਖਿਆ ਦੇ ਪੱਧਰ ਤੇ ਮਿਆਰ ਨੂੰ ਉੱਚਾ ਚੁੱਕਣ ਵਿਚ ਉਪਰਾਲੇ ਕਰੇਗੀ। ਇਸ ਦੇ ਨਾਲ ਹੀ ਸਰਕਾਰ ਪਾਸੋਂ ਪਿਛਲੇ ਤਿੰਨ ਸੈਸ਼ਨਾਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਫ਼ੰਡ ਵੀ ਛੇਤੀ ਤੋਂ ਛੇਤੀ ਰੀਲੀਜ਼ ਕਰਾਉਣ ਦਾ ਮਤਾ ਪਾਸ ਕੀਤਾ ਗਿਆ। ਸਮੂਹ ਪੁਟੀਆ ਮੈਂਬਰਾਂ ਵੱਲੋਂ ਬੀਤੇ ਸਮੇਂ ਵਿਚ ਸਰਕਾਰਾਂ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਫ਼ੰਡ ਨਾ ਦੇਣ ਕਾਰਨ ਹੋਏ ਇਕ ਪਾਸੇ ਕਾਲਜ ਬੰਦ ਹੋਣ ਦੇ ਕਿਨਾਰੇ ਹਨ। ਜਦ ਕਿ ਦੂਜੇ ਪਾਸੇ ਸੂਬੇ ਦੇ ਜ਼ਿਆਦਾਤਰ ਕਾਲਜਾਂ ਦੇ ਬੈਕ ਖਾਤੇ ਐਨ ਪੀ ਏ ਹੋਣ ਕਰਕੇ ਬੈਂਕਾਂ ਵੱਲੋਂ ਕਾਲਜਾਂ ਤੇ ਕਬਜ਼ੇ ਕਰਨ ਦੀਆਂ ਖ਼ਬਰਾਂ ਵੱਧ ਰਹੀਆਂ ਹਨ। ਅਜਿਹੀ ਸਥਿਤੀ ਵਿਚ ਪੁਟੀਆ ਕਿਸੇ ਵੀ ਕਾਲਜ ਤੇ ਬੈਕ ਦੇ ਕਬਜ਼ਾ ਕਰਨ ਦਾ ਤਗੜਾ ਵਿਰੋਧ ਕਰੇਗੀ। ਤਾਂ ਕਿ ਲੰਬੀ ਮਿਹਨਤ ਨਾਲ ਪੰਜਾਬ ਨੂੰ ਸਿੱਖਿਆ ਹੱਬ ਵਜੋਂ ਸਥਾਪਿਤ ਕੀਤੇ ਪੰਜਾਬ ਦੇ ਸਿੱਖਿਅਕ ਢਾਂਚਾ ਨਾ ਖ਼ਰਾਬ ਹੋਵੇ। ਇਸ ਮੌਕੇ ਸਮੂਹ ਕਾਲਜਾਂ ਦੇ ਪ੍ਰਤੀਨਿਧੀਆਂ ਨੇ ਵੀ ਦਰਪੇਸ਼ ਆ ਰਹੀਆਂ ਮੁਸ਼ਕਲਾਂ ’ਤੇ ਚਰਚਾ ਕੀਤੀ।

Load More Related Articles
Load More By Nabaz-e-Punjab
Load More In General News

Check Also

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ ਯੋਗਾ ਕਲਾਸਾਂ ਵੱਧ ਭਾਰ, ਪ…