ਸਰਕਾਰੀ ਆਈਟੀਆਈ ਦੀਆਂ 10 ਲੜਕੀਆਂ ਦੀ ਰੁਜ਼ਗਾਰ ਲਈ ਚੋਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜਨਵਰੀ:
ਸਥਾਨਕ ਸਰਕਾਰੀ ਆਈਟੀਆਈ (ਲੜਕੀਆਂ) ਵਿੱਚ ਟਰੇਨਿੰਗ ਹਾਸਲ ਕਰ ਰਹੀਆਂ ਸਿੱਖਿਆਰਥਣਾਂ ਨੂੰ ਮਿਆਰੀ ਟਰੇਨਿੰਗ ਦੇਣ ਉਪਰੰਤ ਉਨ੍ਹਾਂ ਨੂੰ ਰੁਜ਼ਗਰ ਦੇ ਵਸੀਲੇ ਪੈਦਾ ਕਰਨ ਲਈ ਸੰਸਥਾ ਸਮੇਂ-ਸਮੇਂ ਸਿਰ ਢੁੱਕਵੇਂ ਉਪਰਾਲੇ ਕਰਦੀ ਰਹਿੰਦੀ ਹੈ ਤਾਂ ਜੋ 100 ਪ੍ਰਤੀਸ਼ਤ ਪਲੇਸਮੈਂਟ ਯਕੀਨੀ ਬਣਾਈ ਜਾ ਸਕੇ। ਇਹ ਪ੍ਰਗਟਾਵਾ ਸੰਸਥਾ ਦੇ ਪ੍ਰਿੰਸੀਪਲ-ਕਮ-ਜ਼ਿਲ੍ਹਾ ਨੋਡਲ ਅਫ਼ਸਰ ਸ਼ਮਸ਼ੇਰ ਪੁਰਖਾਲਵੀ ਨੇ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਸ੍ਰੀ ਪੁਰਖਾਲਵੀ ਨੇ ਦੱਸਿਆ ਕਿ ਸੰਸਥਾ ਵਿੱਚ ਸਿਲਾਈ ਕਟਾਈ, ਕਢਾਈ, ਕੰਪਿਊਟਰ, ਪੰਜਾਬੀ ਸਟੈਨੋਗ੍ਰਾਫੀ, ਸੈਕਰੇਟੇਰੀਅਲ ਪ੍ਰੈਕਟਿਸ (ਇੰਗਲਿਸ਼ ਸਟੈਨੋ), ਡਰਾਫਟਸਮੈਨ ਮਕੈਨਿਕਲ, ਕੰਪਿਊਟਰ ਹਾਰਡਵੇਅਰ ਐਂਡ ਨੈਟਵਰਕਿੰਗ, ਡਰਾਫਟਸਮੈਨ ਸਿਵਲ, ਬਿਊਟੀ ਪਾਰਲਰ, ਇਲੈਕਟ੍ਰੌਨਿਕਸ ਮਕੈਨਿਕ, ਇੰਨਫਰਮੇਸ਼ ਟੈਕਨੋਲੌਜੀ ਅਤੇ ਨੈਨੀ ਕੇਅਰ ਕੋਰਸ ਸਫਲਤਾਪੂਰਵਕ ਚਲਾਏ ਜਾ ਰਹੇ ਹਨ। ਇੱਕ ਸਾਲਾ ਅਤੇ ਦੋ ਸਾਲਾ ਇਨ੍ਹਾਂ ਕੋਰਸਾਂ ਵਿੱਚ ਟ੍ਰੇਨਿੰਗ ਹਾਸਲ ਕਰ ਰਹੀਆਂ ਸਿਖਿਆਰਥਣਾਂ ਲਈ ਵੱਖ-ਵੱਖ ਕੰਪਨੀਆਂ ਦੁਆਰਾ ਕੈਂਪਸ ਇੰਟਰਵਿਊ ਕਰਕੇ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਂਦੀ ਹੈ। ਇਸੇ ਲੜੀ ਤਹਿਤ ਬੀਤੇ ਦਿਨੀ ਨਿਯੂਰੇਕਾ ਲਿਮਿਟਡ ਮੁਹਾਲੀ ਵੱਲੋਂ ਸਿਲਾਈ ਕਟਾਈ ਅਤੇ ਕਢਾਈ ਟਰੇਡ ਦੀਆਂ ਸਿਖਿਆਰਥਣਾਂ ਲਈ ਸੰਸਥਾ ਵੱਲੋਂ ਇੱਕ ਕੈਂਪਸ ਇੰਟਰਵਿਊ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ 10 ਲੜਕੀਆਂ ਦੀ ਚੋਣ ਕੀਤੀ ਗਈ।
ਸੰਸਥਾ ਦੇ ਮੁਖੀ ਪੁਰਖਾਲਵੀ ਨੇ ਦੱਸਿਆ ਕਿ ਚੁਣੀਆਂ ਗਈਆਂ ਇਨ੍ਹਾਂ ਲੜਕੀਆਂ ਨੂੰ 150,000/- ਰੁਪਏ ਸਾਲਾਨਾ ਪੈਕੈਜ ਤੋਂ ਇਲਾਵਾ ਈਪੀਐਫ਼, ਈਐਸਆਈ ਅਤੇ ਓਵਰਟਾਈਮ ਸਮੇਤ ਖਾਣੇ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨ ਲੜਕੀਆਂ ਆਪਣਾ ਭਵਿੱਖ ਬਣਾਉਣ ਲਈ ਆਈ.ਟੀ.ਆਈ ਮੁਹਾਲੀ ਵਿੱਚ ਦਾਖਲਾ ਲੈਣ ਲਈ ਭਾਰੀ ਉਤਸ਼ਾਹ ਦਿਖਾ ਰਹੀਆਂ ਹਨ। ਇਸ ਮੌਕੇ ਕੰਪਨੀ ਦੇ ਨੁਮਾਇੰਦਿਆਂ ਤੋ ਇਲਾਵਾ ਸੰਸਥਾ ਦੇ ਗਰੁੱਪ ਇੰਸਟਰਕਟਰ ਸਤਨਾਮ ਸਿੰਘ, ਟ੍ਰੇਨਿੰਗ ਕੋਆਰਡੀਨੇਟਰ ਰਾਕੇਸ਼ ਕੁਮਾਰ ਡੱਲਾ, ਪਲੇਸਮੈਂਟ ਅਫ਼ਸਰ ਅਮਨਦੀਪ ਸ਼ਰਮਾ, ਗੁਰਵਿੰਦਰ ਸਿੰਘ, ਸ੍ਰੀਮਤੀ ਉਪਾਸਨਾ ਅੱਤਰੀ, ਸ੍ਰੀਮਤੀ ਸ਼ਵੀ ਗੋਇਲ, ਰਮਨਦੀਪ ਕੌਰ, ਪਰਮਿੰਦਰ ਕੌਰ, ਸ੍ਰੀਮਤੀ ਦਰਸ਼ਨਾ ਕੁਮਾਰੀ ਅਤੇ ਸ਼੍ਰੀਮਤੀ ਜਸਵੀਰ ਕੌਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…