Share on Facebook Share on Twitter Share on Google+ Share on Pinterest Share on Linkedin ਆਰੀਅਨਜ ਗਰੁੱਪ ਦੇ ਦੂਜੇ ਸਕਾਲਰਸ਼ਿਪ ਮੇਲੇ ਵਿੱਚ 100 ਵਿਦਿਆਰਥੀਆਂ ਦੀ ਚੋਣ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 29 ਜੁਲਾਈ: ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਵੱਲੋਂ ਅੱਜ ਪੀਐਚਡੀ ਚੈਂਬਰ ਸੈਕਟਰ-31, ਚੰਡੀਗੜ੍ਹ ਵਿੱਚ ਆਯੋਜਿਤ ਦੂਜੇ ਸਕਾਲਰਸ਼ਿਪ ਮੇਲੇ ਵਿੱਚ ਉੱਤਰ ਭਾਰਤ ਦੇ ਵੱਖ-ਵੱਖ ਹਿੱਸਿਆਂ ’ਚੋਂ 100 ਵਿਦਿਆਰਥੀਆਂ ਨੂੰ ਚੁਣਿਆ ਗਿਆ। ਆਰੀਅਨਜ਼ ਗਰੁੱਪ ਦੇ ਚੀਫ ਪੈਟਰਨ, ਪ੍ਰੋਫੈਸਰ ਰੋਸ਼ਨ ਲਾਲ ਕਟਾਰੀਆ ਨੇ ਸਕਾਲਰਸ਼ਿਪ ਮੇਲੇ ਦਾ ਉਦਘਾਟਨ ਕੀਤਾ। ਖੇਤਰ ਦੇ 425 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਇਸ ਸਕਾਲਰਸ਼ਿਪ ਮੇਲੇ ਵਿੱਚ ਹਿੱਸਾ ਲਿਆ। ਜਿੱਥੇ ਉਹਨਾਂ ਨੂੰ ਆਨ ਦਾ ਸਪਾਟ ਕੌਂਸਲਿੰਗ ਅਤੇ ਵੱਖ-ਵੱਖ ਕੋਰਸਾਂ ਦਾ ਸਕੋਪ, ਆਨ ਦਾ ਸਪਾਟ ਸਕਾਲਰਸ਼ਿਪ, ਆਨ ਦਾ ਸਪਾਟ ਐਡਮੀਸ਼ਨ ਅਤੇ ਇੰਡੀਅਨ ੳਵਰਸੀਜ਼ ਬੈਂਕ ਵੱਲੋਂ ਐਜਜ਼ੂਕੇਸ਼ਨ ਲੋਨ ਪ੍ਰ੍ਰਦਾਨ ਕੀਤਾ ਗਿਆ। ਇਨ੍ਹਾਂ 100 ਵਿਦਿਆਰਥੀਆਂ ਨੂੰ ਮੈਰਿਟ ਕਮ ਮੀਨਸ ਦੇ ਆਧਾਰ ’ਤੇ 71.30 ਲੱਖ ਤੋਂ ਜ਼ਿਆਦਾ ਦੀ ਸਕਾਲਰਸ਼ਿਪ ਦੇ ਲਈ ਚੁਣਿਆ ਗਿਆ। ਜਿਹਨਾਂ ਵਿੱਚੋਂ 20 ਵਿਦਿਆਰਥੀਆਂ ਨੂੰ ਬੀ.ਟੈੱਕ ਵਿੱਚ, 15 ਵਿਦਿਅਰਥੀਆਂ ਨੂੰ ਡਿਪਲੋਮਾ ਵਿੱਚ, 15 ਵਿਦਿਆਰਥੀਆਂ ਨੂੰ ਬੀ.ਐਸ ਸੀ (ਐਗਰੀ), 10 ਵਿਦਿਆਰਥੀਆਂ ਨੂੰ ਬੀਬੀਏ/ਬੀਸੀਏ ਵਿੱਚ, 5 ਵਿਦਿਆਰਥੀਆਂ ਨੂੰ ਬੀ.ਕਾੱਮ ਵਿੱਚ, 5 ਵਿਦਿਆਰਥੀਆਂ ਨੂੰ ਐਮਬੀਏ ਵਿੱਚ, 10 ਵਿਦਿਆਰਥੀਆਂ ਨੂੰ ਲਾਅ ਵਿੱਚ, 10 ਵਿਦਿਆਰਥੀਆਂ ਨੂੰ ਨਰਸਿੰਗ ਵਿੱਚ, 10 ਵਿਦਿਆਰਥੀਆਂ ਨੂੰ ਬੀ.ਐੱਡ ਅਤੇ ਐਮਏ (ਐਜੁਕੇਸ਼ਨ) ਆਦਿ ਕੋਰਸਾਂ ਦੇ ਅਧੀਨ ਚੁਣਿਆ ਗਿਆ। ਆਰੀਅਨਜ਼ ਗਰੁੱਪ ਦੇ ਚੀਫ਼ ਪੈਟਰਨ ਪ੍ਰੋ. ਰੋਸ਼ਨ ਲਾਲ ਕਟਾਰੀਆ ਨੇ ਵਿਦਿਆਰਥੀਆਂ ਅਤੇ ਮਾਤਾ-ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਰੀਅਨਜ਼ ਨੇ ਇਹ ਪਹਿਲ ਕਰਦੇ ਹੋਏ ਸਕਾਲਰਸ਼ਿਪ ਦੀ ਇੱਕ ਲੜੀ ਸ਼ੁਰੂ ਕੀਤੀ ਹੈ। ਜਿਸ ਵਿੱਚ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਦੇ ਵਿਦਿਆਰਥੀ ਜੋ ਉੱਚ ਸਿੱਖਿਆ ਪ੍ਰਾਪਤ ਕਰਨ ਤੋ ਵਾਂਝੇ ਹਨ, ਉਹਨਾਂ ਨੂੰ ਫਾਇਦਾ ਹੋਵੇਗਾ। ਉਹਨਾਂ ਨੇ ਇਸ ਅਭਿਆਨ ਨੂੰ ਜਿਆਦਾਤਰ ਲੋਕਾਂ ਤੱਕ ਪਹੁਚਾਉਣ ਦੇ ਲਈ ਅਤੇ ਸਪੋਰਟ ਕਰਨ ਦੇ ਲਈ ਮੀਡੀਆ ਦਾ ਧੰਨਵਾਦ ਕੀਤਾ। ਆਰੀਅਨਜ਼ ਗਰੁੱਪ ਦੀ ਰਜਿਸਟਰਾਰ, ਮਿਸ ਸੁੱਖਅਮਨ ਬਾਠ ਨੇ ਕਿਹਾ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ, ਰਾਜਪੁਰਾ, ਪਟਿਆਲਾ ਖੇਤਰ ਦੇ 100 ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਵਿੱਚ ਸਕਾਲਰਸ਼ਿਪ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸੇ ਪੈਟਰਨ ’ਤੇ ਆਰੀਅਨਜ਼ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਦੇ ਲਈ ਅੱਗੇ ਲਿਆਉਣ ਦੇ ਲਈ ਜਿਆਦਾ ਤੋ ਜਿਆਦਾ ਰਾਜਾਂ ਦੇ ਹਰੇਕ ਕੋਨੇ ਵਿੱਚ ਪਹਿਚਾਉਣ ਦਾ ਯਤਨ ਕਰ ਰਿਹਾ ਹੈ। ਬਾਠ ਨੇ ਅੱਗੇ ਕਿਹਾ ਕਿ ਸਾਨੂੰ ਸਿੱਖਿਆ ਨੂੰ ਵਪਾਰਕ ਖੇਤਰ ਨਹੀ ਬਣਾਉਣਾ ਚਾਹੀਦਾ। ਹਰ ਇੰਸਟੀਚਿਊਸ਼ਨਸ ਨੂੰ ਆਪਣੀ ਸਮਾਜਿਕ ਨਿਭਾਉਂਦੇ ਹੋਏ ਘੱਟ ਤੋ ਘੱਟ 10% ਆਰਥਿਕ ਰੂਪ ਨਾਲ ਕਮਜੋਰ ਵਿਦਿਆਰਥੀਆਂ ਨੂੰ ਮਦਦ ਕਰਨੀ ਚਾਹੀਦੀ ਹੈ ਅਤੇ ਉਹਨਾਂ ਦੇ ਸੁਪਨੇ ਪੂਰੇ ਕਰਨ ਵਿੱਚ ਮਦਦ ਕਰਨੀ ਚਾਹੀਦੀ ਹੈ। ਮਿਸ ਮਨਪ੍ਰੀਤ ਮਾਨ, ਡੀਨ, ਸਕਾਲਰਸ਼ਿਪ ਡਿਪਾਰਟਮੈਂਟ, ਆਰੀਅਨਜ਼ ਗਰੁੱਪ ਨੇ ਕਿਹਾ ਕਿ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਨਾਰਥ ਇਸਟ, ਬਿਹਾਰ, ਝਾਰਖੰਡ ਆਦਿ ਤੋ 40% ਵਿਦਿਆਰਥੀ ਵੱਖ-ਵੱਖ ਸਕਾਲਰਸ਼ਿਪ ਸਕੀਮ ਵਿੱਚ ਪੜ ਰਹੇ ਹਨ। ਸ਼੍ਰੀਮਤੀ ਰਜਨੀ ਕਟਾਰੀਆ, ਫਾਊਂਡਰ, ਆਰੀਅਨਜ਼ ਗਰੁੱਪ; ਡਾ: ਪ੍ਰਵੀਨ ਕਟਾਰੀਆ, ਡਾਇਰੇਕਟਰ ਜਨਰਲ, ਆਰੀਅਨਜ਼ ਗਰੁੱਪ ਡਾ. ਅੰਸ਼ੂ ਕਟਾਰੀਆ, ਚੈਅਰਮੈਨ, ਆਰੀਅਨਜ਼ ਗਰੱਪ; ਡਾ: ਰਮਨ ਰਾਣੀ ਗੁਪਤਾ, ਡਾਇਰੇਕਟਰ, ਆਰੀਆਨਜ਼ ਗਰੁੱਪ; ਮਿਸ ਸੁੱਖਅਮਨ ਬਾਠ, ਰਜਿਸਟਰਾਰ, ਆਰੀਅਨਜ਼ ਗਰੁੱਪ; ਮਿਸਟਰ ਅਜੈ ਨੇਗੀ, ਮਾਰਕਟਿੰਗ ਹੈੱਦ, ਇੰਡੀਅਨ ਅੋਵਰਸੀਜ਼ ਬੈਂਕ, ਮਿਸ ਗਗਨਦੀਪ ਕੋਰ, ਇੰਡੀਅਨ ਓਵਰਸੀਜ਼ ਬੈਂਕ ਆਦਿ ਵੀ ਇਸ ਮੋਕੇ ਤੇ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ