ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ ਮੁਹਾਲੀ ਦੀ ਚੋਣ

ਸਮਾਜ ਸੇਵੀ ਗੁਰਮੇਲ ਸਿੰਘ ਮੋਜੋਵਾਲ ਨੂੰ ਸਰਬਸੰਮਤੀ ਨਾਲ ਮੁੜ ਚੁਣਿਆ ਸੰਸਥਾ ਦਾ ਪ੍ਰਧਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਗਸਤ:
ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ ਦੀ ਚੋਣ ਅੱਜ ਫੇਜ਼-11 ਵਿੱਚ ਮੁੱਖ ਚੋਣ ਕਮਿਸ਼ਨਰ ਬਲਬੀਰ ਸਿੰਘ ਅਤੇ ਸਹਾਇਕ ਕਮਿਸ਼ਨਰ ਫਕੀਰ ਚੰਦ ਦੀ ਦੇਖ-ਰੇਖ ਹੇਠ ਹੋਈ। ਸੁਸਾਇਟੀ ਦੇ ਰਜਿਸਟਰਡ ਮੈਂਬਰਾਂ ਨੂੰ ਸਮੇਂ ਸਿਰ ਸੂਚਿਤ ਕਰ ਦਿੱਤਾ ਗਿਆ ਸੀ। ਚੋਣ ਸ਼ੁਰੂ ਹੋਣ ਤੋਂ ਪਹਿਲਾਂ ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੋਜੋਵਾਲ ਨੇ ਸੁਸਾਇਟੀ ਦੀਆਂ ਹੁਣ ਤੱਕ ਦੀਆਂ ਗਤੀਵਿਧੀਆ/ਪ੍ਰਾਪਤੀਆਂ ਤੇ ਵਿਸਥਾਰ ਪੂਰਬਕ ਚਾਨਣਾ ਪਾਇਆ। ਮੁੱਖ ਚੋਣ ਕਮਿਸ਼ਨਰ ਨੇ ਠੀਕ 11 ਵਜੇ ਕਾਰਵਾਈ ਸ਼ੁਰੂ ਕੀਤੀ। ਸੁਸਾਇਟੀ ਮੈਂਬਰ ਹਰਮੀਤ ਸਿੰਘ ਗਿੱਲ ਨੇ ਪ੍ਰਧਾਨ ਲਈ ਗੁਰਮੇਲ ਸਿੰਘ ਮੋਜੋਵਾਲ, ਜਨਰਲ ਸਕੱਤਰ ਨੇ ਬਲਬੀਰ ਸਿੰਘ ਖਾਲਸਾ ਅਤੇ ਵਿੱਤ ਸਕੱਤਰ ਲਈ ਰਣਜੀਤ ਸਿੰਘ ਜੱਲ੍ਹਾ ਦਾ ਨਾਮ ਪੇਸ਼ ਕੀਤਾ। ਹਾਜਰ ਮੈਂਬਰਾਂ ਨੇ ਹੱਥ ਖੜੇ ਕਰਕੇ ਇਸ ਪੈਨਲ ਦੀ ਤਾਈਦ ਕੀਤੀ। ਇਸ ਤਰ੍ਹਾਂ ਗੁਰਮੇਲ ਸਿੰਘ ਮੋਜੋਵਾਲ, ਬਲਬੀਰ ਸਿੰਘ ਖਾਲਸਾ ਅਤੇ ਰਣਜੀਤ ਸਿੰਘ ਜੱਲ੍ਹਾ ਕ੍ਰਮਵਾਰ ਮੁੜ ਪ੍ਰਧਾਨ, ਜਨਰਲ ਸਕੱਤਰ ਅਤੇ ਵਿਤ ਸਕੱਤਰ ਚੁਣੇ ਗਏ। ਬਾਕੀ ਕਾਰਜ ਕਰਨੀ ਚੁਣਨ ਦਾ ਅਧਿਕਾਰ ਇਹਨਾਂ ਨੂੰ ਦੇ ਦਿੱਤਾ ਗਿਆ।
ਇਸ ਚੋਣ ਮੀਟਿੰਗ ਵਿੱਚ ਬਲਬੀਰ ਸਿੰਘ, ਅਮਰਜੀਤ ਸਿੰਘ ਨਰ, ਡੀਪੀ ਹੁਸ਼ਿਆਰਪੁਰੀ, ਕੁਲਵੰਤ ਸਿੰਘ, ਹਰਮੀਤ ਸਿੰਘ ਗਿੱਲ, ਮਲੂਕ ਸਿੰਘ, ਬਲਜੀਤ ਸਿੰਘ ਢੀਂਡਸਾ, ਬਲਦੇਵ ਸਿੰਘ ਚਾਹਲ, ਇੰਦਰਪਾਲ ਸਿੰਘ, ਹਰਬੰਸ ਸਿੰਘ, ਰਾਮਬੀਰ ਯਾਦਵ, ਡਾਕਟਰ ਸੁਨੀਲ ਆਹੁਜਾ, ਜਸਬੀਰ ਸਿੰਘ ਮੁਲਤਾਨੀ, ਜਸਪਾਲ ਸਿੰਘ, ਰਘਵੀਰ ਸਿੰਘ ਸਿੱਧੂ, ਕੈਪਟਨ ਕਰਨੈਲ ਸਿੰਘ, ਮਾਸਟਰ ਸਤੀਸ਼ ਕੁਮਾਰ, ਮਾਸਟਰ ਦਿਲਬਰ ਸਿੰਘ, ਬਲਬੀਰ ਸਿੰਘ, ਬਲਜੀਤ ਸਿੰਘ, ਸੁਰਿੰਦਰ ਸਿੰਘ, ਗੁਰਦੀਪ ਸਿੰਘ, ਅਮਰਜੀਤ ਕੌਰ, ਸੁਰਿੰਦਰ ਕੌਰ, ਗੁਰਮੁਖ ਸਿੰਘ, ਨਰਿੰਦਰ ਸਿੰਘ ਬਾਠ, ਹੁਸ਼ਿਆਰਚੰਦ ਸਿੰਗਲਾ, ਅਜਿੰਦਰ ਸਿੰਘ, ਜਸਵੰਤ ਸਿੰਘ ਸੇਖੋ, ਨਿਰਮਲ ਸਿੰਘ ਜੌਹਲ, ਬਲਬੀਰ ਸਿੰਘ ਖਾਲਸਾ, ਰਣਜੀਤ ਸਿੰਘ ਜੱਲ੍ਹਾ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …