nabaz-e-punjab.com

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ: ਲੌਂਗੀਆਂ ਧੜੇ ਦੀ ਸਾਰੀਆਂ ਸੀਟਾਂ ’ਤੇ ਹੂੰਝਾਫੇਰ ਜਿੱਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਪਰੈਲ:
ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੀਆਂ ਅੱਜ ਇੱਥੇ ਹੋਈਆਂ ਸਾਲਾਨਾ ਚੋਣਾਂ ਪੂਰੇ ਅਮਨ ਅਮਾਨ ਨਾਲ ਨੈਪਰੇ ਚੜ੍ਹ ਗਈਆਂ। ਇਨ੍ਹਾਂ ਚੋਣਾਂ ਵਿਚ ਐਡੋਵੇਕਟ ਅਮਰਜੀਤ ਸਿੰਘ ਲੌਂਗੀਆ ਧੜੇ ਨੇ ਸਾਰੀਆਂ ਸੀਟਾਂ ’ਤੇ ਹੁੰਝਾਫੇਰ ਜਿੱਤ ਹਾਸਲ ਕੀਤੀ। ਚੋਣ ਅਧਿਕਾਰੀ ਜਸਪਾਲ ਸਿੰਘ ਦੱਪਰ, ਸਹਾਇਕ ਚੋਣ ਅਧਿਕਾਰੀ ਵਿਕਾਸ ਸ਼ਰਮਾ ਅਤੇ ਸਵਰਨ ਸਿੰਘ, ਦੀ ਅਗਵਾਈ ਹੇਠ ਅੱਜ ਸਵੇਰੇ 10 ਵਜੇ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਹਨ ਅਤੇ ਚਾਰ ਵਜੇ ਤੱਕ ਵੋਟਾਂ ਪਈਆਂ ਅਤੇ ਬਾਅਦ ਵਿਚ ਗਿਣਤੀ ਦੀ ਸ਼ੁਰੂ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਹਰਦੀਪ ਸਿੰਘ ਦੀਵਾਨਾ ਨੂੰ 195 ਵੋਟਾਂ ਮਿਲੀਆਂ ਜਦੋਂਕਿ ਵਿਰੋਧੀ ਗਰੁੱਪ ਦੇ ਅਨਿਲ ਕੌਸ਼ਿਕ ਨੂੰ 158 ਅਤੇ ਅਮ੍ਰਿਤ ਲਾਲ ਬਾਂਸਲ ਨੂੰ 6 ਵੋਟਾ ਪਈਆਂ। ਹਰਦੀਪ ਸਿੰਘ ਦੀਵਾਨਾ ਇੱਕ ਵਾਰ ਪਹਿਲਾਂ ਵੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹਿ ਚੁੱਕੇ ਹਨ, ਹੁਣ ਦੂਜੀ ਵਾਰ ਪ੍ਰਧਾਨ ਬਣੇ ਹਨ।
ਇਸੇ ਤਰ੍ਹਾਂ ਮੀਤ ਪ੍ਰਧਾਨ ਲਈ ਯੁੱਧਵੀਰ ਸਿੰਘ ਨੂੰ 168 ਅਤੇ ਵਿਰੋਧੀ ਧੜੇ ਦੇ ਹਰਜਿੰਦਰ ਕੌਰ ਬੱਲ ਨੂੰ 109, ਕੁਲਦੀਪ ਸਿੰਘ ਅੰਟਾਲ ਨੂੰ 77 ਵੋਟਾਂ ਪਈਆਂ। ਸਕੱਤਰ ਦੇ ਅਹੁਦੇ ਲਈ ਲਲਿਤ ਸੂਦ ਨੂੰ 190 ਅਤੇ ਵਿਰੋਧੀ ਉਮੀਦਵਾਰ ਗੁਰਦੀਪ ਸਿੰਘ ਨੂੰ 85, ਰਾਕੇਸ਼ ਸ਼ਰਮਾ ਨੂੰ 83 ਵੋਟਾਂ ਪਈਆਂ। ਸੰਯੁਕਤ ਸਕੱਤਰ ਲਈ ਰਵਿੰਦਰ ਕੌਰ ਨੂੰ 184 ਵਿਰੋਧੀ ਧਿਰ ਰੀਤੂ ਜੋਸ਼ੀ ਨੂੰ 175 ਅਤੇ ਵਿੱਤ ਸਕੱਤਰ ਦੇ ਅਹੁਦੇ ਲਈ ਲੌਂਗੀਆ ਧੜੇ ਦੇ ਗੁਰਵੀਰ ਸਿੰਘ ਲਾਲੀ ਨੂੰ 195 ਵੋਟਾਂ ਪਈਆਂ, ਜਦੋਂਕਿ ਵਿਰੋਧੀ ਉਮੀਦਵਾਰ ਲਵਦੀਪ ਸਰੀਨ ਨੂੰ 169 ਵੋਟਾ ਮਿਲੀਆਂ।
ਇਸ ਸਬੰਧੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਉਨਾਂ ਦੀ ਸਮੱੁਚੀ ਟੀਮ ਵਲੋਂ ਕਰਵਾਏ ਪੱਕੇ ਚੈਂਬਰਾ ਦੀ ਉਸਾਰੀ ਅਤੇ ਬਾਰ ਮੈਂਬਰਾ ਦੀ ਭਲਾਈ ਲਈ ਕੀਤੇ ਕੰਮਾ ਦੀ ਸ਼ਲਾਘਾ ਵਜੋਂ ਬਾਰ ਮੈਂਬਰਾ ਵਲੋਂ ਉਨਾਂ ਦੀ ਸਮੁੱਚੀ ਟੀਮ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਗਿਆ ਹੈ। ਇਸ ਮੌਕੇ ਐਡਵੋਕੇਟ ਪ੍ਰਿਤਪਾਲ ਸਿੰਘ ਬਾਸੀ, ਬੀ.ਐਸ. ਸੋਹਲ, ਸਿਮਰਨ ਸਿੰਘ, ਐਚ.ਐਸ. ਪੰਨੂੰ, ਸ਼ੇਰ ਸਿੰਘ ਰਾਠੌਰ, ਗੁਰਵੀਰ ਸਿੰਘ ਅੰਟਾਲ ਆਦੀ ਹਾਜ਼ਰ ਸਨ।
ਉਧਰ, ਦੂਜੇ ਪਾਸੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਪਰਮਿੰਦਰ ਸਿੰਘ ਤੂਰ ਨੇ ਕਿਹਾ ਕਿ ਬਾਰ ਐਸੋਸੀਏਸ਼ਨ ਦੇ ਪਹਿਲੇ ਕਾਬਜ਼ ਧੜੇ ਨੇ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਨਾਲ ਮਿਲ ਕੇ 800 ਵੋਟਾਂ ਕੱਟ ਦਿੱਤੀਆਂ ਹਨ। ਜਿਹੜੀ ਵੋਟਰ ਸੂਚੀ ਜਾਰੀ ਕੀਤੀ ਗਈ। ਉਸ ਸੂਚੀ ਵਿੱਚ ਵੋਟਰ ਵਕੀਲਾਂ ਦੇ ਘਰ ਦੇ ਪਤੇ ਅਤੇ ਟੈਲੀ ਫੋਨ ਤੱਕ ਨਹੀਂ ਦਿੱਤੇ ਗਏ ਤਾਂ ਜੋ ਵਿਰੋਧੀ ਧੜੇ ਦੇ ਮੈਂਬਰ ਕਿਸੇ ਵੋਟਰ ਨਾਲ ਤਾਲਮੇਲ ਨਾ ਕਰ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬਾਰ ਕੌਂਸਲ ਕੋਲ ਵੀ ਆਪਣਾ ਇਤਰਾਜ਼ ਪ੍ਰਗਟ ਕੀਤਾ ਸੀ ਲੇਕਿਨ ਉੱਥੇ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀ ‘ਆਪ’ ਸਰਕਾਰ ਨੇ ਨੌਜਵਾਨਾਂ ਵਿੱਚ ਖੇਡ ਸੱਭਿਆਚਾਰ ਮੁੜ ਸੁਰਜੀਤ ਕੀਤਾ: ਕੁਲਵੰਤ ਸਿੰਘ

ਪੰਜਾਬ ਦੀ ‘ਆਪ’ ਸਰਕਾਰ ਨੇ ਨੌਜਵਾਨਾਂ ਵਿੱਚ ਖੇਡ ਸੱਭਿਆਚਾਰ ਮੁੜ ਸੁਰਜੀਤ ਕੀਤਾ: ਕੁਲਵੰਤ ਸਿੰਘ ਮੁਹਾਲੀ ਵਿਖੇ…