
ਕਰੋਨਾ ਕਾਲ ਵਿੱਚ ਸੀਜੀਸੀ ਝੰਜੇੜੀ ਵੱਲੋਂ 79 ਇੰਜੀਨੀਅਰਿੰਗ ਦੇ ਵਿਦਿਆਰਥੀਆਂ ਦੀ ਚੋਣ
30 ਲੱਖ ਦੇ ਬਿਹਤਰੀਨ ਪੈਕੇਜ ਨਾਲ ਅਮਨ ਮਹਿਤਾ ਦੀ ਐਮਯੂ ਸਿਗਮਾ ਵਿੱਚ ਹੋਈ ਚੋਣ
ਹੁਣ ਤੱਕ 658 ਕੌਮਾਂਤਰੀ ਕੰਪਨੀਆਂ ਨੇ 6974 ਆਫ਼ਰ ਲੈਟਰ ਦਿੱਤੇ: ਰਛਪਾਲ ਧਾਲੀਵਾਲ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 24 ਅਪਰੈਲ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਨੇ ਕਰੋਨਾ ਕਾਲ ਵਿੱਚ ਵੀ ਬਿਹਤਰੀਨ ਪਲੇਸਮੈਂਟ ਕਰਵਾਉਣ ਦਾ ਰਿਕਾਰਡ ਕਾਇਮ ਕੀਤਾ ਹੈ। ਸੰਸਥਾਨ ਵੱਲੋਂ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ, ਇਲੈਕਟ੍ਰਾਨਿਕਸ ਅਤੇ ਕਮਿਨੀਕੇਸ਼ਨ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ ਅਤੇ ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਬਿਹਤਰੀਨ ਨਾਮਵਰ ਕੰਪਨੀਆਂ ਵਿਚ ਨੌਕਰੀ ਦੇ ਮੌਕੇ ਪ੍ਰਦਾਨ ਕੀਤੇ ਗਏ ਹਨ। ਜਿਨ੍ਹਾਂ ’ਚੋਂ ਕੋਗਨੀਜੈਂਟ ਵਿੱਚ 17 ਵਿਦਿਆਰਥੀ, ਵਿਪਰੋ ਵਿੱਚ 10 ਵਿਦਿਆਰਥੀ, ਐੱਚਸੀਐਲ ਵਿੱਚ 10 ਵਿਦਿਆਰਥੀ, ਕੈਪਗੇਮਿਨੀ ਵਿੱਚ 8 ਵਿਦਿਆਰਥੀਆਂ ਦੀ ਪਲੇਸਮੈਂਟ ਕਰਵਾਈ ਗਈ ਹੈ, ਜਦੋਂਕਿ ਹੈਟੀਚ ਇੰਡੀਆ, ਐਲਐਂਡਟੀ ਟੈਕਨਾਲੋਜੀ, ਅਤੇ ਕੋਫੋਰਜ ਲਿਮਟਿਡ 4-4 ਵਿਦਿਆਰਥੀ ਸ਼ਾਮਲ ਹਨ। ਇਸ ਦੇ ਨਾਲ ਹੀ ਬਹੁਤ ਸਾਰੇ ਵਿਦਿਆਰਥੀਆਂ ਦੀ ਚੋਣ ਛੇ ਮਹੀਨੇ ਦੀ ਇੰਡਸਟਰੀਅਲ ਟਰੇਨਿੰਗ ਲਈ ਕਰਦੇ ਹੋਏ ਉਨ੍ਹਾਂ ਨੂੰ ਫਾਈਨਲ ਸਮੈਸਟਰ ਤੋਂ ਹੀ ਸਟਾਈਫੰਡ ਦਿਤਾ ਜਾਣਾ ਸ਼ੁਰੂ ਹੋ ਰਿਹਾ ਹੈ। ਯਾਨੀ ਡਿਗਰੀ ਪੂਰੀ ਕਰਨ ਤੋਂ ਪਹਿਲਾਂ ਇਹ ਵਿਦਿਆਰਥੀ ਕਮਾਉਣ ਲੱਗ ਜਾਣਗੇ।
ਇਸ ਦੇ ਨਾਲ ਹੀ ਸਭ ਵੱਧ ਪੈਕੇਜ ਐਮਯੂ ਸਿੰਗਮਾ ਵਿਚ ਅਮਨ ਮਹਿਤਾ ਦੇ ਨਾਮ ਰਿਹਾ ਜਿਸ ਦੀ ਚੋਣ 30 ਲੱਖ ਦੇ ਸਾਲਾਨਾ ਪੈਕੇਜ ਨਾਲ ਹੋਈ, ਜਦ ਕਿ ਅੌਸਤਨ ਸਾਲਾਨਾ ਪੈਕੇਜ 5.50 ਲੱਖ ਸਾਲਾਨਾ ਦਾ ਰਿਹਾ। ਇਸ ਦੇ ਨਾਲ ਹੀ ਬਹੁਤ ਸਾਰੀਆਂ ਕੰਪਨੀਆਂ ਪਿੱਕ ਅਤੇ ਡਰਾਪ ਦੀ ਸੁਵਿਧਾ, ਕੋਵਿਡ ਦੇ ਚੱਲਦਿਆਂ ਰਹਿਣ ਅਤੇ ਖਾਣ ਪੀਣ ਦੀ ਸੁਵਿਧਾ ਵੀ ਮੁਫ਼ਤ ਦੇ ਰਹੀਆਂ ਹਨ। ਜਦ ਕਿ ਦੂਜੇ ਕਈ ਵਿਦਿਆਰਥੀ ਸੂਰਜ ਪ੍ਰਤਾਪ ਸਿੰਗ ਦੀ ਬੀ ਵਾਈ ਜੇ ਯੂ ਵਿਚ 10 ਲੱਖ ਸਾਲਾਨਾ, ਕਿਰਨ ਚੌਧਰੀ ਦੀ ਬੀ ਏ ਕੰਟੋਨੀਅਮ ਵਿਚ 8.5 ਲੱਖ ਸਾਲਾਨਾ, ਐੱਮਡੀ ਮਨਸੂਰ ਨੂੰ ਕਿਊਬਾ ਸਟੇਸ਼ਨ ਕੰਨਸਲਟੇਸ਼ਨ ਵਿਚ 7.19 ਲੱਖ ਸਾਲਾਨਾ, ਸਾਹਿਲ ਗੁਪਤਾ ਅਤੇ ਰਾਹੁਲ ਦੂਬੇ ਨੂੰ ਕੈਂਪਜੈਮਿਨੀ ਵਿੱਚ 6.80 ਲੱਖ, ਰਾਜਕੁਮਾਰ ਨੂੰ ਨੋਕੀਆ ਵਿੱਚ 6.50 ਲੱਖ ਦੀ ਸ਼ਾਨਦਾਰ ਸਾਲਾਨਾ ਪੈਕੇਜ ਆਫ਼ਰ ਕੀਤੇ ਜਾ ਰਹੇ ਹਨ।
ਜ਼ਿਕਰੇਖਾਸ ਹੈ ਕਿ ਇਨ੍ਹਾਂ ਵਿਦਿਆਰਥੀਆਂ ਦੀ ਚੋਣ ਵਿਸ਼ਵ ਦੀਆਂ ਚੋਟੀ ਦੀਆਂ ਬਹੁਕੌਮੀ ਕੰਪਨੀਆਂ ਅਤੇ ਵਿੱਤੀ ਅਦਾਰਿਆਂ ਵੱਲੋਂ ਕੈਂਪਸ ਵਿਚ ਸ਼ਿਰਕਤ ਕਰਦੇ ਹੋਏ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਹੀ ਕਰ ਲਈ ਗਈ ਹੈ। ਹੁਣ ਵਿਦਿਆਰਥੀ ਜੁਲਾਈ,2021 ਵਿਚ ਡਿਗਰੀ ਪੂਰੀ ਹੋਣ ਤੋਂ ਬਾਅਦ ਚੁਣੀਆਂ ਗਈਆਂ ਕੰਪਨੀਆਂ ਵਿਚ ਜੁਆਇਨ ਕਰ ਲੈਣਗੇ। ਇਸ ਦੇ ਇਲਾਵਾ ਕੈਂਪਸ ਦੇ ਜ਼ਿਆਦਾਤਰ ਵਿਦਿਆਰਥੀ ਸਬੰਧਿਤ ਕੰਪਨੀਆਂ ਵਿਚ ਅਖੀਰੀ ਸਮੈਸਟਰ ਦੀ ਛੇ ਮਹੀਨੇ ਦੀ ਇੰਟਰਨਸ਼ਿਪ ਵੀ ਲੈ ਚੁੱਕੇ ਹਨ। ਇਸ ਇੰਟਰਨਸ਼ਿਪ ਦਾ ਤੋਂ ਬਾਅਦ ਉਸੇ ਕੰਪਨੀ ਵਿਚ ਇੰਟਰਨਸ਼ਿਪ ਦਾ ਤਜਰਬਾ ਵੀ ਉਨ੍ਹਾਂ ਲਈ ਅੱਗੇ ਜਾ ਕੇ ਰੈਗੂਲਰ ਕੰਮ ਕਰਨ ਵਿਚ ਕਾਫੀ ਸਹਾਈ ਰਹੇਗਾ। ਇਨ੍ਹਾਂ ਚੁਣੇ ਉਮੀਦਵਾਰਾਂ ਨੂੰ ਆਫ਼ਰ ਲੈਟਰ ਵੀ ਦਿਤੇ ਜਾ ਚੁੱਕੇ ਹਨ। ਕਿਸੇ ਵੀ ਅਦਾਰੇ ਵਿੱਚ ਵੱਡੇ ਪੱਧਰ ਤੇ ਕਰੋਨਾ ਕਾਲ ਦੇ ਭਿਆਨਕ ਦੌਰ ਵਿਚ ਇਸ ਤਰ੍ਹਾਂ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਕੰਪਨੀਆਂ ਵੱਲੋਂ ਚੁਣਨਾ ਇਕ ਰਿਕਾਰਡ ਹੈ।
ਇਸ ਮੌਕੇ ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਅਨੁਸਾਰ ਹੁਣ ਤੱਕ ਕੈਂਪਸ ਵਿਚ ਕਰਵਾਏ ਗਏ ਪਲੇਸਮੈਂਟ ਡਰਾਈਵ ਦੌਰਾਨ 658 ਕੌਮਾਂਤਰੀ ਪੱਧਰ ਦੀ ਕੰਪਨੀਆਂ ਸ਼ਿਰਕਤ ਕਰਨ ਚੁੱਕੀਆਂ ਹਨ। ਜਦੋਂਕਿ ਹੁਣ ਤੱਕ 6974 ਉਮੀਦਵਾਰਾਂ ਦੀ ਚੋਣ ਕੀਤੀ ਜਾ ਚੁੱਕੀ ਹੈ। ਜਦਕਿ ਵੱਧ ਤੋਂ ਵੱਧ ਪੈਕੇਜ 31.77 ਲੱਖ ਸਾਲਾਨਾ ਦਾ ਰਿਹਾ ਹੈ। ਇਸ ਸਾਲ ਵੀ ਵੱਧ ਤੋਂ ਵੱਧ ਪੈਕੇਜ 30 ਲੱਖ ਸਾਲਾਨਾ ਰਿਹਾ। ਕਰੋਨਾ ਕਾਲ ਵਿੱਚ ਜਿੱਥੇ ਵਿਸ਼ਵ ਪੱਧਰ ਤੇ ਲੋਕ ਆਪਣੀਆਂ ਨੌਕਰੀਆਂ ਗਵਾ ਰਹੇ ਹਨ ਉੱਥੇ ਪਲੇਸਮੈਂਟ ਟੀਮ ਦੀ ਮਿਹਨਤ ਸਦਕਾ ਇਹ ਉਪਲਬਧੀ ਹੋਰ ਵੀ ਵੱਧ ਜਾਂਦੀ ਹੈ। ਜਦਕਿ ਪਲੇਸਮੈਂਟ ਦੇ ਇਹ ਸ਼ਾਨਦਾਰ ਨਤੀਜੇ ਹਰ ਸਟ੍ਰੀਮ ਵਿੱਚ ਬਰਕਰਾਰ ਰਹਿਣਗੇ।
ਪ੍ਰੈਜ਼ੀਡੈਂਟ ਧਾਲੀਵਾਲ ਨੇ ਇਸ ਉਪਲਬਧੀ ਤੇ ਸਾਰੀ ਟੀਮ ਨੂੰ ਵਧਾਈ ਦਿੰਦੇ ਹੋਏ ਦੱਸਿਆਂ ਕਿ ਸੀਜੀਸੀ ਝੰਜੇੜੀ ਕੈਂਪਸ ਵੱਲੋਂ ਦਾਖ਼ਲਾ ਲੈਣ ਵਾਲੇ ਹਰ ਵਿਦਿਆਰਥੀ ਨੂੰ ਪੜਾਈ ਦੇ ਪਹਿਲੇ ਸਾਲ ਤੋਂ ਇੰਡਸਟਰੀ ਪ੍ਰਾਜੈਕਟਾਂ ਵਿਚ ਭਾਗੀਦਾਰ ਬਣਾਉਣ, ਕੇਸ ਸਟੱਡੀ ਕਰਨ ਆਦਿ ਸਮੇਤ ਪ੍ਰੀ ਪਲੇਸਮੈਂਟ ਟਰੇਨਿੰਗ 360 ਡਿਗਰੀ ਤਰੀਕੇ ਨਾਲ ਦਿੱਤੀ ਜਾਂਦੀ ਹੈ। ਇਸ ਦੇ ਇਲਾਵਾ ਦਿੱਲੀ ਵਿੱਚ ਸੀਜੀਸੀ ਵੱਲੋਂ ਆਪਣਾ ਪਲੇਸਮੈਂਟ ਆਫ਼ਿਸ ਵੀ ਖੋਲਿਆਂ ਹੋਇਆ ਹੈ। ਇਸ ਤਰ੍ਹਾਂ ਟੀਮ ਵੱਲੋਂ ਕੀਤੇ ਜਾਦੇ ਸਾਂਝੇ ਉਪਰਾਲੇ ਸਦਕਾ ਜਿੱਥੇ ਇਕ ਪਾਸੇ ਕੰਪਨੀਆਂ ਸਾਰਾ ਸਾਲ ਕੈਂਪਸ ਵਿੱਚ ਪਲੇਸਮੈਂਟ ਲਈ ਆਉਂਦੀਆਂ ਰਹਿੰਦੀਆਂ ਹਨ ਉੱਥੇ ਹੀ ਨਾਲ-ਨਾਲ ਵਿਦਿਆਰਥੀਆਂ ਨੂੰ ਇੰਟਰਵਿਊ ਲਈ ਪਹਿਲਾਂ ਹੀ ਪੂਰੀ ਤਰਾਂ ਤਿਆਰ ਕਰ ਲਿਆ ਜਾਂਦਾ ਹੈ। ਉਨ੍ਹਾਂ ਇਸ ਉਪਲਬਧੀ ਦਾ ਸਿਹਰਾ ਅਧਿਆਪਕਾਂ ਵੱਲੋਂ ਬਿਹਤਰੀਨ ਸਿੱਖਿਆ, ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਪ੍ਰੈਕਟੀਕਲ ਜਾਣਕਾਰੀ, ਪਲੇਸਮੈਂਟ ਵਿਭਾਗ ਵੱਲੋਂ ਪ੍ਰੀ ਪਲੇਸਮੈਂਟ ਟਰੇਨਿੰਗ ਅਤੇ ਵਿਦਿਆਰਥੀਆਂ ਵੱਲੋਂ ਦਿੱਤੇ ਜਾ ਰਹੇ ਬਿਹਤਰੀਨ ਨਤੀਜਿਆਂ ਨੂੰ ਦਿੰਦੇ ਹੋਏ ਅਗਾਹ ਸਫਲਤਾ ਦੀਆਂ ਹੋਰ ਉਚਾਈਆਂ ਦੀ ਸੰਭਾਵਨਾ ਪ੍ਰਗਟ ਕੀਤੀ।