Share on Facebook Share on Twitter Share on Google+ Share on Pinterest Share on Linkedin ਭਾਰਤੀ ਬਾਲਮੀਕੀ ਧਰਮ ਸਮਾਜ ਭਾਵਾਦਾਸ ਜ਼ਿਲ੍ਹਾ ਮੁਹਾਲੀ ਦੀ ਚੋਣ, ਜ਼ੋਨੀ ਕਾਂਗੜ ਬਣੇ ਪ੍ਰਧਾਨ ਪਿੰਡ ਬੜ ਮਾਜਰਾ ਵਿਖੇ 4 ਸਤੰਬਰ ਨੂੰ ਸਤਸੰਗ ਅਤੇ 5 ਸਤੰਬਰ ਹੋਏਗਾ ਵਿਸ਼ਾਲ ਭੰਡਾਰਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਸਤੰਬਰ: ਭਾਰਤੀ ਬਾਲਮੀਕੀ ਧਰਮ ਸਮਾਜ ਭਾਵਾਦਾਸ (ਰਜਿ) ਵੱਲੋਂ ਜ਼ਿਲ੍ਹਾ ਮੁਹਾਲੀ ਦੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਦੀ ਚੋਣ ਕੇਂਦਰੀ ਸੰਗਠਨ ਭਾਰਤੀ ਬਾਲਮੀਕੀ ਧਰਮ ਸਮਾਜ ਦੇ ਸਰਵ ਉੱਚ ਨਿਰਦੇਸ਼ਕ ਸਵਾਮੀ ਚੰਦਰਪਾਲ ਅਨਾਰੀਆ ਦੀ ਪ੍ਰਧਾਨਗੀ ਹੇਠ ਸਰਵ ਸੰਮਤੀ ਨਾਲ ਹੋਈ। ਇਸ ਚੋਣ ਵਿਚ ਵਿਸ਼ੇਸ਼ ਤੌਰ ਤੇ ਭਾਵਾਦਾਸ ਦੇ ਕੇਂਦਰੀ ਪ੍ਰਚਾਰ ਮੰਤਰੀ ਵੀਰ ਸ੍ਰੇਸ਼ਟ, ਰਾਸ਼ਟਰੀ ਸੈਕਟਰੀ ਸੂਰਜ ਸਿੰਘ, ਸੈਕਟਰੀ ਓਮ ਪ੍ਰਕਾਸ਼ ਸ਼ਾਮਲ ਸਨ। ਨਵੇਂ ਚੁਣੇ ਪ੍ਰਧਾਨ ਜ਼ੋਨੀ ਕਾਂਗੜਾ ਨੇ ਉਸ ਨੂੰ ਭਾਵਾਦਾਸ ਦੀ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪਣ ਨੇ ਭਾਰਤੀ ਬਾਲਮੀਕੀ ਧਰਮ ਸਮਾਜ ਭਾਬਾਦਾਸ ਦੇ ਸਾਰੇ ਪਦ ਅਧਿਕਾਰੀਆਂ ਦਾ ਅਤੇ ਸਾਰੇ ਵਰਕਰਾਂ ਦਾ ਧੰਨਵਾਦ ਕਰਦੇ ਕਰਦੇ ਹੋਏ ਕਿਹਾ ਕਿ ਉਸ ਦਾ ਸਭ ਤੋਂ ਪਹਿਲਾ ਫਰਜ ਬਾਲਮੀਕੀ ਧਰਮ ਦਾ ਪ੍ਰਚਾਰ ਕਰਨਾ ਹੈ ਤਾਂ ਬਾਲਮੀਕੀ ਜੀ ਦੀ ਸਿਖਿਆ ਘਰ ਘਰ ਪਹੁੰਚਾਈ ਜਾ ਸਕੇ ਅਤੇ ਇਸ ਦੇ ਨਾਲ ਨਾਲ ਉਸ ਵਲੋਂ ਅਤੇ ਉਸਦੀ ਚੁਣੀ ਟੀਮ ਤੋਂ ਪਿੰਡ ਬੜ ਮਾਜਰਾ ਅਤੇ ਬਲੌਂਗੀ ਵਿੱਚ ਗਰੀਬ ਬੱਚਿਆਂ ਦੇ ਲਈ ਮੁਫ਼ਤ ਪੜ੍ਹਾਈ ਖਾਸ ਕਰਕੇ ਲੜਕੀਆਂ ਦੀ ਪੜ੍ਹਾਈ ਦਾ ਇੰਤਜਾਮ ਕੀਤਾ ਜਾਵੇਗਾ ਤਾਂ ਲੜਕੀਆਂ ਪੜ੍ਹ ਲਿਖ ਕੇ ਆਪਣੇ ਪੈਰਾਂ ’ਤੇ ਖੜੀਆਂ ਹੋ ਸਕਣ ਕਿਉਂਕਿ ਇਹਨਾਂ ਇਲਾਕਿਆਂ ਵਿੱਚ ਝੁੱਗੀਆਂ ਝੌਪੜੀਆਂ ਵਾਲੇ ਆਪਣੇ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ। ਜਿਸ ਕਰਕੇ ਇਹਨਾਂ ਦੇ ਬੱਚੇ ਨਹੀਂ ਪੜ੍ਹ ਪਾਉਂਦੇ। ਸ੍ਰੀ ਜੋਨੀ ਕਾਂਗੜਾ ਨੇ ਦੱਸਿਆ ਕੇ ਨਵੀਂ ਟੀਮ ਵਲੋਂ ਪਿੰਡ ਬੜ ਮਾਜਰਾ ਵਿੱਚ 4 ਸਤੰਬਰ ਨੂੰ ਦੀ ਰਾਤ ਨੂੰ ਸਤਿਸੰਗ ਅਤੇ 5 ਸਤੰਬਰ ਨੂੰ ਵਿਸ਼ਾਲ ਭੰਡਾਰਾ ਕਰਵਾਇਆ ਜਾ ਰਿਹਾ ਹੈ। ਭਾਰਤੀ ਬਾਲਮੀਕੀ ਧਰਮ ਸਮਾਜ ਭਾਵਾਦਾਸ ਦੀ ਜ਼ਿਲ੍ਹਾ ਮੁਹਾਲੀ ਦੀ ਚੁਣੀ ਬਾਕੀ ਕਮੇਟੀ ਵਿੱਚ ਨਰੇਸ਼ ਟਾਂਕ ਨੂੰ ਵਾਇਸ ਪ੍ਰਧਾਨ, ਰੁਪੇਸ਼ ਕੁਮਾਰ ਸੇਰਾਰ ਨੂੰ ਸੈਕਟਰੀ, ਰੋਹਿਤ ਕੁਮਾਰ ਢੀਂਗੀਆਂ ਨੂੰ ਵਾਈਸ ਸੈਕਟਰੀ, ਪਵਨ ਕੁਮਾਰ ਵਾਲੀਆ ਨੂੰ ਪ੍ਰੈਸ ਸੈਕਟਰੀ, ਰਾਜ ਕੁਮਾਰ ਤਿਸ਼ਾਰ ਨੂੰ ਕੈਸ਼ੀਅਰ ਅਤੇ ਸੁਖਪਾਲ ਬੋਹਿਤ, ਜੀਤੂ ਕੁਮਾਰ, ਪ੍ਰਵੀਨ ਕੁਮਾਰ, ਸੰਜੀਵ ਕੁਮਾਰ, ਲਕਸ਼ਮਣ ਕੁਮਾਰ ਅਤੇ ਵਿਨੋਦ ਕੁਮਾਰ ਨੂੰ ਮੈਂਬਰ ਚੁਣਿਆ ਗਿਆ ਹੈ ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ