ਮੁਹਾਲੀ ਸਮਾਲ ਇੰਡਸਟਰੀਜ ਵੈਲਫੇਅਰ ਸੁਸਾਇਟੀ ਦੀ ਚੋਣ

ਜਸਵੰਤ ਸਿੰਘ ਵਿਲਖੂ 32 ਵੋਟਾਂ ਦੇ ਫਰਕ ਨਾਲ ਪ੍ਰਧਾਨਗੀ ਦੀ ਚੋਣ ਜਿੱਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜਨਵਰੀ:
ਮੁਹਾਲੀ ਸਮਾਲ ਇੰਡਸਟਰੀਜ਼ ਵੈਲਫੇਅਰ ਸੁਸਾਇਟੀ ਦੀ ਚੋਣ ਅੱਜ ਇੱਥੋਂ ਦੇ ਸਨਅਤੀ ਏਰੀਆ ਫੇਜ਼-7 ਸਥਿਤ ਮੁਹਾਲੀ ਇੰਡਸਟਰੀ ਐਸੋਸੀਏਸ਼ਨ (ਐਮਆਈਏ ਭਵਨ) ਵਿੱਚ ਹੋਈ। ਸੰਸਥਾ ਦੇ ਪ੍ਰਧਾਨ ਦੇ ਅਹੁਦੇ ਲਈ ਜਸਵੰਤ ਸਿੰਘ ਵਿਲਖੂ ਅਤੇ ਸਹਿਦੇਵ ਸਿੰਘ ਚੋਣ ਮੈਦਾਨ ਵਿੱਚ ਨਿੱਤਰੇ। ਇਹ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਕੁੱਲ 131 ਵੋਟਾਂ ’ਚੋਂ ਜਸਵੰਤ ਸਿੰਘ ਵਿਲਖੂ ਨੂੰ 81 ਵੋਟਾਂ ਮਿਲਿਆਂ ਜਦੋਂ ਕਿ ਸਹਿਦੇਵ ਸਿੰਘ ਨੂੰ 49 ਵੋਟਾਂ ਪਈਆਂ। ਇਸ ਤਰ੍ਹਾਂ ਸ੍ਰੀ ਵਿਲਖੂ 32 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਇੱਕ ਵੋਟ ਰੱਦ ਕੀਤੀ ਗਈ। ਦੱਸਿਆ ਗਿਆ ਹੈ ਕਿ ਚੋਣ ਪਹਿਲਾਂ ਬੜੇ ਮਾਹੌਲ ਨੂੰ ਦੇਖ ਕੇ ਇੰਝ ਜਾਪਦਾ ਸੀ ਕਿ ਦੋਵਾਂ ਉਮੀਦਵਾਰਾਂ ਵਿੱਚ ਸਖ਼ਤ ਮੁਕਾਬਲਾ ਹੋਵੇਗਾ ਪ੍ਰੰਤੂ ਚੋਣ ਨਤੀਜਿਆਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਇਸ ਮੌਕੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ, ਜਗਤਾਰ ਸਿੰਘ, ਤਰਲੋਕ ਚੰਦ ਲਾਡੀ, ਮਨਜੀਤ ਸਿੰਘ, ਸੋਨੀ ਸਿੰਘ, ਹਰਦੀਪ ਸਿੰਘ, ਡੀਪੀ ਸ਼ਰਮਾ, ਸੁਨੀਲ ਸ਼ਰਮਾ ਅਤੇ ਭਾਨ ਸਿੰਘ ਸਮੇਤ ਹੋਰ ਸਨਅਤਕਾਰ ਹਾਜ਼ਰ ਸਨ। ਅਖੀਰ ਵਿੱਚ ਨਵੇਂ ਬਣੇ ਪ੍ਰਧਾਨ ਜਸਵੰਤ ਸਿੰਘ ਵਿਲਖੂ ਨੇ ਸਮੂਹ ਵੋਟਰਾਂ ਅਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ। ਉਹ ਇਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਮੁਹਾਲੀ ਸਮਾਲ ਇੰਡਸਟਰੀ ਦੀ ਤਰੱਕੀ ਲਈ ਪੂਰੀ ਵਾਹ ਲਗਾਉਣਗੇ ਅਤੇ ਛੋਟੇ ਸਨਅਤਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਸਥਾਈ ਹੱਲ ਲਈ ਯੋਗ ਉਪਰਾਲੇ ਕੀਤੇ ਜਾਣਗੇ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…