Share on Facebook Share on Twitter Share on Google+ Share on Pinterest Share on Linkedin ਮੁਹਾਲੀ ਦੀਆਂ ਦੋ ਖਿਡਾਰਨਾਂ ਦੀ ਨੈਸ਼ਨਲ ਟਰੇਨਿੰਗ ਲਈ ਚੋਣ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਨਵੰਬਰ: ਮੁਹਾਲੀ ਦੀਆਂ ਦੋ ਅਥਲੀਟ ਲੜਕੀਆਂ ਨਿਹਾਰਿਕਾ ਅਤੇ ਸ਼ਰਮੀਲਾ ਨੂੰ ਨੈਸ਼ਨਲ ਟੀਮਾਂ ਦੇ ਨਾਲ ਟਰੇਨਿੰਗ ਦੇ ਲਈ ਬੁਲਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਹਨਾਂ ਬੱਚੀਆਂ ਨੂੰ ਕੋਚਿੰਗ ਦੇ ਰਹੇ ਸਪੋਰਟਸ ਅਥਾਰਟੀ ਆਫ਼ ਇੰਡੀਆ ਤੋਂ ਰਿਟਾਇਡ ਕੋਚ ਅਤੇ ਜਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਵਰਨ ਸਿੰਘ ਨੇ ਦੱਸਿਆ ਕਿ ਇਹਨਾਂ ਖਿਡਾਰਨਾਂ ਨੂੰ ਉਥੇ ਨੈਸ਼ਨਲ ਟੀਮਾਂ ਦੇ ਨਾਲ ਹੀ ਇੰਟਰਨੈਸ਼ਨਲ ਮੁਕਾਬਲਿਆਂ ਦੀ ਟ੍ਰੇਨਿੰਗ ਦਿਤੀ ਜਾਵੇਗੀ। ਉਹਨਾਂ ਕਿਹਾ ਕਿ ਇਹਨਾਂ ਖਿਡਾਰਨਾਂ ਦੀ ਕਈ ਸਾਲਾਂ ਦੀ ਅਣਥੱਕ ਮਿਹਨਤ ਅਤੇ ਲਗਨ ਦਾ ਹੀ ਨਤੀਜਾ ਹੈ ਕਿ ਇਹਨਾਂ ਦੀ ਚੋਣ ਨੈਸ਼ਨਲ ਟੀਮਾਂ ਨਾਲ ਟਰੇਨਿੰਗ ਲਈ ਹੋਈ ਹੈ। ਇਹਨਾਂ ਖਿਡਾਰਨਾਂ ਨੇ ਆਪਣੇ ਮਾਪਿਆਂ ਦੇ ਨਾਲ ਨਾਲ ਸ਼ਹਿਰ ਦਾ ਨਾਮ ਵੀ ਰੌਸ਼ਨ ਕੀਤਾ ਹੈ। ਉਹਨਾਂ ਦਸਿਆ ਕਿ ਉਹਨਾਂ ਵਲੋੱ ਬਾਲ ਖਿਡਾਰੀਆਂ ਨੂੰ ਟ੍ਰੈਨਿੰਗ ਦੇਣ ਲਈ ਉਚੇਚੇ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਇਹ ਖਿਡਾਰੀ ਵੱਡੇ ਹੋਕੇ ਖੇਡ ਮੁਕਾਬਲਿਆਂ ਵਿਚ ਮੈਡਲ ਜਿੱਤ ਸਕਣ। ਜ਼ਿਕਰਯੋਗ ਹੈ ਕਿ ਕੋਚ ਸਵਰਨ ਸਿੰਘ ਵੈਟਰਨ ਅਥਲੀਟ ਹੋਣ ਦੇ ਨਾਲ ਹੀ ਸਪੋਰਟਸ ਅਥਾਰਿਟੀ ਆਫ਼ ਇੰਡੀਆ ਤੋਂ ਕੋਚ ਰਿਟਾਇਰ ਹੋ ਚੁੱਕੇ ਹਨ। ਰਿਟਾਇਰਮੈਂਟ ਤੋੱ ਬਾਅਦ ਉਹ ਮੁਹਾਲੀ ਸ਼ਹਿਰ ਦੇ ਨਿੱਕੇ ਬੱਚਿਆਂ ਤੋਂ ਲੈ ਕੇ ਵੈਟਰਨ ਅਥਲੀਟਾਂ ਤੱਕ ਨੂੰ ਬਿਨਾਂ ਕੋਈ ਫੀਸ ਲਿਆ ਅਥਲੈਟਿਕਸ ਦੀ ਟਰੇਨਿੰਗ ਦੇ ਰਹੇ ਹਨ। ਉਹਨਾਂ ਕੋਲੋਂ ਟਰੇਨਿੰਗ ਲੈ ਚੁੱਕੇ ਖਿਡਾਰੀ ਜ਼ਿਲ੍ਹਾ ਪੱਧਰ, ਸਟੇਟ ਪੱਧਰ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਮੱਲਾਂ ਮਾਰ ਚੁੱਕੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ