nabaz-e-punjab.com

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਗਸਤ:
ਪੰਜਾਬ ਗੌਰਮਿੰਟ ਪੈਂਸ਼ਨਰਜ਼ ਐਸੋਸੀਏਸ਼ਨ, ਮੁਹਾਲੀ ਦੀ ਜਨਰਲ ਹਾਊਸ ਦੀ ਮੀਟਿੰਗ ਅੱਜ ਰੋਜ਼ ਗਾਰਡਨ ਫੇਜ਼-3ਬੀ1 ਮੁਹਾਲੀ ਵਿੱਚ ਹੋਈ। ਜਿਸ ਵਿੱਚ ਬਰਸਾਤ ਦੇ ਮੌਸਮ ਦੇ ਬਾਵਜੂਦ ਮੁਹਾਲੀ, ਚੰਡੀਗੜ੍ਹ ਅਤੇ ਆਸਪਾਸ ਦੇ ਇਲਾਕਿਆਂ ਤੋਂ ਭਾਰੀ ਗਿਣਤੀ ਵਿੱਚ ਪੈਂਨਸ਼ਨਰ ਸਾਮਲ ਹੋਏ। ਸ੍ਰੀ ਮੂਲਰਾਜ ਸ਼ਰਮਾ ਨੇ ਮੀਟਿੰਗ ਦਾ ਸੰਚਾਲਨ ਕਰਦੇ ਹੋਏ ਦੱਸਿਆ ਕਿ ਇਹ ਇਜਲਾਸ ਖਾਸ ਤੌਰ ਤੇ ਅਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਮੁੜ ਚੋਣ ਕਰਨ ਲਈ ਸੱਦਿਆ ਗਿਆ ਹੈ। ਰਘਬੀਰ ਸਿੰਘ ਸੰਧੂ, ਪ੍ਰਧਾਨ ਦੀ ਸਿਹਤ ਠੀਕ ਨਾ ਹੋਣ ਕਾਰਣ ਹਾਜ਼ਰ ਨਹੀਂ ਹੋਏ, ਇਸ ਲਈ ਜਰਨੈਲ ਸਿੰਘ ਸਿੱਧੂ, ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਕਾਰਜਕਾਰਣੀ ਦੇ ਅਹੁਦੇਦਾਰਾਂ ਦੀ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ। ਸਭ ਤੋਂ ਪਹਿਲਾਂ ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਪੈਂਸ਼ਨਰ ਮੈਂਬਰਾਂ ਦੇ ਵਿਛੜ ਜਾਣ ਤੇ ਉਹਨਾਂ ਦੀ ਯਾਦ ਵਿੱਚ ਖੜੇ ਹੋ ਕੇ 2 ਮਿੰਟ ਦਾ ਮੌਨ ਵਰਤ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ।
ਇਸ ਉਪਰੰਤ ਮੋਹਨ ਸਿੰਘ, ਜਨਰਲ ਸਕੱਤਰ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਕੀਤੇ ਸੰਘਰਸ਼ਾਂ ਅਤੇ ਪ੍ਰਾਪਤੀਆਂ ਦੀ ਵਿਸਤਾਰ ਸਹਿਤ ਰਿਪੋਰਟ ਪੇਸ਼ ਕੀਤੀ ਜਿਸ ਨੂੰ ਜਨਰਲ ਹਾਊਸ ਨੇ ਸਰਵਸੰਮਤੀ ਨਾਲ ਪ੍ਰਵਾਨਗੀ ਦਿੱਤੀ। ਇਸ ਉਪਰੰਤ ਸੰਤੋਖ ਸਿੰਘ, ਵਿੱਤ ਸਕੱਤਰ ਦੇ ਬਿਮਾਰ ਰਹਿਣ ਕਾਰਣ ਅਤੇ ਹਾਜ਼ਰ ਨਾ ਹੋਣ ਕਾਰਣ ਡਾ. ਐਨ.ਕੇ. ਕਲਸੀ ਜੋ ਲੰਮੇ ਸਮੇਂ ਤੋਂ ਆਮਦਨ ਅਤੇ ਖਰਚੇ ਦਾ ਹਿਸਾਬ ਰੱਖ ਰਹੇ ਸਨ, ਵੱਲੋਂ ਪਿਛਲੇ ਤਿੰਨ ਸਾਲਾਂ ਦੀ ਵਿੱਤੀ ਸਥਿਤੀ-ਆਮਦਨ ਅਤੇ ਖਰਚੇ ਦਾ ਮਦ-ਵਾਰ ਵੇਰਵਾ ਪੇਸ਼ ਕੀਤਾ ਗਿਆ। ਇਹ ਰਿਪੋਰਟ ਬਕਾਇਦਾ ਆਡਿਟ ਕਰਵਾਉਣ ਤੋਂ ਬਾਅਦ ਪੇਸ਼ ਕੀਤੀ ਗਈ, ਜਿਸ ਦੀ ਜਨਰਲ ਹਾਉਸ ਨੇ ਸਰਵਸੰਮਤੀ ਨਾਲ ਪ੍ਰਵਾਨਗੀ ਦਿੱਤੀ। ਇਸ ਉਪਰੰਤ ਜਨਰਲ ਹਾਊਸ ਵਿੱਚ ਪਿਛਲੀ ਕਾਰਜਕਾਰਣੀ ਨੂੰ ਭੰਗ ਕਰਨ ਦੀ ਪ੍ਰਵਾਨਗੀ ਲਈ ਗਈ।
ਇਸ ਤੋਂ ਬਾਅਦ ਮੂਲ ਰਾਜ ਸ਼ਰਮਾ ਨੇ ਮੰਚ ਦਾ ਸੰਚਾਲਨ ਜਾਰੀ ਰਖਦੇ ਹੋਏ ਨਵੀਂ ਕਾਰਜਕਾਰਣੀ ਦੀ ਰਚਨਾ ਕਰਨ ਲਈ ਪਿਛਲੀ ਕਾਰਜਕਾਰਨੀ ਵਲੋੱ ਨਾਮਜਦ ਕੀਤੇ ਨਾਵਾਂ ਨੂੰ ਜਨਰਲ ਹਾਊਸ ਦੀ ਪ੍ਰਵਾਨਗੀ ਲਈ ਪੇਸ਼ ਕੀਤਾ ਗਿਆ, ਜਿਸ ਬਾਰੇ ਜਨਰਲ ਹਾਊਸ ਦੇ ਸਮੂਹ ਮੈਂਬਰਾਂ ਵਲੋੱ ਇਹਨਾਂ ਨਾਵਾਂ ਦੀ ਸਮੂਹਿਕ ਤੌਰ ਤੇ ਪ੍ਰਵਾਨਗੀ ਦਿੱਤੀ ਗਈ, ਜਿਸ ਵਿੱਚ ਸਰਵਸ੍ਰੀ ਰਘਬੀਰ ਸਿੰਘ ਸੰਧੂ ਚੀਫ ਪੈਟਰਨ, ਮੋਹਨ ਸਿੰਘ ਪ੍ਰਧਾਨ, ਮੂਲ ਰਾਜ ਸ਼ਰਮਾ ਕਾਰਜਕਾਰੀ ਪ੍ਰਧਾਨ, ਜਰਨੈਲ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ, ਨੰਦ ਕਿਸ਼ੋਰ ਕਲਸੀ ਜਨਰਲ ਸਕੱਤਰ, ਸੁੱਚਾ ਸਿੰਘ ਕਲੌੜ ਵਧੀਕ ਜਨਰਲ ਸਕੱਤਰ, ਕੁਲਦੀਪ ਸਿੰਘ ਜਾਂਗਲਾ ਵਿੱਤ ਸਕੱਤਰ, ਪ੍ਰੇਮ ਸਿੰਘ ਸਹਾਇਕ ਵਿੱਤ ਸਕੱਤਰ, ਸੁਖਪਾਲ ਸਿੰਘ ਹੁੰਦਲ ਪ੍ਰੈਸ ਸਕੱਤਰ, ਭੁਪਿੰਦਰ ਸਿੰਘ ਬੱਲ ਆਰਗੇਨਾਇਜਿੰਗ ਸਕੱਤਰ, ਭਗਤ ਰਾਮ ਰੰਗਾੜਾ ਸਕੱਤਰ, ਸੌਦਾਗਰ ਸਿੰਘ ਗਰੇਵਾਲ ਨੂੰ ਐਡਵਾਈਜਰ ਚੁਣਿਆ ਗਿਆ। ਮੰਚ ਸੰਚਾਲਕ ਵੱਲੋਂ ਅਸੋਸੀਏਸ਼ਨ ਦੀ ਕਾਰਜਕਾਰਣੀ ਦੇ ਵਿੱਚ ਹੋਰ ਅਹੁਦੇਦਾਰ ਤੇ ਕਾਰਜਕਾਰਨੀ ਮੈਂਬਰ ਨਾਮਜ਼ਦ ਕਰਨ ਲਈ ਬਾਰ ਬਾਰ ਪੁੱਛੇ ਜਾਣ ਤੇ ਜਨਰਲ ਹਾਊਸ ਵੱਲੋਂ ਹੋਰ ਕੋਈ ਵੀ ਨਾਮ ਪੇਸ਼ ਨਹੀਂ ਕੀਤਾ ਗਿਆ ਅਤੇ ਜਨਰਲ ਹਾਊਸ ਵੱਲੋਂ ਨਵੀਂ ਚੁਣੀਂ ਕਾਰਜਕਾਰਨੀ ਨੂੰ ਪੂਰਨ ਅਧਿਕਾਰ ਦਿੱਤੇ ਗਏ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…