Nabaz-e-punjab-com

ਹੋਟਲ ਇੰਡਸਟਰੀ ਵੱਲੋਂ ਨੌਕਰੀਆਂ ਦੇਣ ਲਈ ਸੀਜੀਸੀ ਕਾਲਜ ਲਾਂਡਰਾਂ ਦੇ 50 ਵਿਦਿਆਰਥੀਆਂ ਦੀ ਚੋਣ

ਹੋਟਲ ਮੈਨੇਜਮੈਂਟ ਵਿਦਿਆਰਥੀ 20 ਲੱਖ ਦੇ ਸਾਲਾਨਾ ਪੈਕੇਜ ’ਤੇ ਅਮਰੀਕਾ ਵਿੱਚ ਕਰਨਗੇ ਨੌਕਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਪਰੈਲ:
ਦੇਸ ਵਿਦੇਸ਼ ਦੀਆਂ ਵੱਖ ਵੱਖ ਨਾਮੀ ਹੋਟਲ ਇਡਸਟਰੀਆਂ ਵੱਲੋਂ ਸੀਜੀਸੀ ਕਾਲਜ ਲਾਂਡਰਾਂ ਦੇ 50 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਕੀਤੀ ਗਈ ਹੈ। ਇਨ੍ਹਾਂ ਇੰਡਸਟਰੀਆਂ ’ਚੋਂ ਜੇਡਬਲਿਊ, ਹਿਲਟਨ, ਹਿਆਤ ਰੀਜੈਂਸੀ, ਜੇਪੀ ਗਰੁੱਪ, ਓਬਰਾਏ ਗਰੁੱਪ ਆਫ਼ ਹੋਟਲ ਅਤੇ ਮੈਕ ਡੋਨਲਡ ਨੇ ਕਾਲਜ ਦੇ 50 ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ। ਜਿਨ੍ਹਾਂ ’ਚੋਂ 22 ਵਿਦਿਆਰਥੀਆਂ ਨੂੰ ਕਿਚਨ ਮੈਨੇਜਮੈਂਟ ਤੋਂ ਲੈ ਕੇ ਜਨਰਲ ਮੈਨੇਜਰ ਤੱਕ ਦੀ ਰੇਂਜ ਦੀਆਂ ਵੱਖ-ਵੱਖ ਨੌਕਰੀਆਂ ਲਈ ਪੇਸ਼ਕਸ਼ਾਂ ਆਈਆਂ ਹਨ। ਦੋ ਵਿਦਿਆਰਥੀਆਂ ਨੇ ਅਮਰੀਕਾ ਵਿੱਚ ਅੰਤਰਰਾਸ਼ਟਰੀ ਪਲੇਸਮੈਂਟਾਂ ਵੀ ਹਾਸਲ ਕੀਤੀਆਂ ਹਨ।
ਕਾਲਜ ਦੇ ਬੁਲਾਰੇ ਨੇ ਦੱਸਿਆ ਕਿ ਵਿਦਿਆਰਥੀ ਅਕੁਲ ਮਹਿਤਾ ਅਤੇ ਭਾਨਵ ਐਰੇ ਨੂੰ 20 ਲੱਖ ਪ੍ਰਤੀ ਸਾਲ ਦੇ ਪੈਕੇਜ ’ਤੇ ਹਿਲਟਨ, ਟੈਂਪਾ ਫ਼ਲੋਰੀਡਾ ਅਤੇ ਗ੍ਰੈਂਡ ਹਿਆਤ, ਟੈਕਸਸ ਵਿੱਚ ਕੰਮ ਕਰਨ ਲਈ ਚੁਣਿਆ ਗਿਆ ਹੈ। ਇਨ੍ਹਾਂ ਵਿਦਿਆਰਥੀਆਂ ਨੇ ਹਾਲ ਹੀ ਵਿੱਚ ਫ਼ਰਾਂਸ ਦੇ ਗੋਰਮੈਂਟ ਓਬਰਜ ਡੂ ਬੋਨ ਲੇਬਰਰ ਹੋਟਲ ਵਿਖੇ ਛੇ ਮਹੀਨਿਆਂ ਦੀ ਇੰਟਰਨਸ਼ਿਪ ਵੀ ਪਾ੍ਰਪਤ ਕੀਤੀ ਹੈ। ਸੱਤ ਸਟਾਰ ਹੋਟਲ ਚੇਨ, ਜੇਡਬਲਿਊ ਮੈਰੀਓਟ ਨੇ ਕੋਰਸ ਦੇ ਆਖ਼ਰੀ ਸਾਲ ਦੇ ਅੱਠ ਵਿਦਿਆਰਥੀਆਂ ਦੀ ਚੋਣ ਕੀਤੀ ਹੈ ਜਦ ਕਿ ਓਬਰਾਏ ਗਰੁੱਪ ਆਫ਼ ਹੋਟਲਜ਼ ਨੇ ਕਾਲਜ ਦੇ ਚਾਰ ਵਿਦਿਆਰਥੀਆਂ ਨੂੰ ਭਰਤੀ ਕੀਤਾ ਹੈ।
ਇਸ ਤੋਂ ਇਲਾਵਾ ਹੋਟਲ ਅਤੇ ਹੋਸਪਟਾਲਿਟੀ ਕੋਰਸ ਦੇ ਤੀਜੇ ਸਾਲ ਦੇ ਵਿਦਿਆਰਥੀਆਂ ਨੂੰ ਪੰਜ ਕੰਪਨੀਆਂ ਓਬਰਾਏ ਗਰੁੱਪ ਆਫ਼ ਹੋਟਲ, ਜੇਪੀ ਗਰੁੱਪ, ਮੈਕਡੋਨਲਡ, ਐਵੋਨ ਗਰੁੱਪ ਅਤੇ ਅਨਕੋਲ ਹੋਟਲ ਲਈ ਭਰਤੀ ਪੇਸ਼ਕਸ਼ਾਂ ਆਈਆਂ ਹਨ। ਜਦਕਿ ਰਾਹੁਲ ਸ਼ਰਮਾ ਨੇ ਐਵੋਨ, ਜੇਡਬਲਿਊ ਮੈਰੀਓਟ, ਵੈਸਟਿਨ ਅਤੇ ਪ੍ਰੀਮੀਅਮ ਪੋਰਟ ਪਲਾਜ਼ਾ ਲੌਂਜ ਆਦਿ ਤੋਂ ਨੌਕਰੀ ਲਈ ਵੱਖ-ਵੱਖ ਆਫ਼ਰ ਆਏ ਹਨ।
ਇਸ ਮੌਕੇ ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲਾਂਡਰਾਂ ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਨੂੰ 9ਵੇਂ ਵਰਲਡ ਐਜੂਕੇਸ਼ਨ ਸੁਮਿਤ ਅਤੇ ਐਵਾਰਡ 2019 ਲਈ ਵਰਲਡ ਅਚੀਵਰਜ਼ ਵੱਲੋਂ ਉੱਤਰ ਭਾਰਤ ਵਿੱਚ ਪ੍ਰਮੁੱਖ ਹੋਟਲ ਮੈਨੇਜਮੇਂਟ ਕਾਲਜ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…