ਵਿਦਿਆਰਥਣਾਂ ਲਈ ਸਵੈ-ਰੱਖਿਆ ਤੇ ਆਤਮ ਵਿਸ਼ਵਾਸ ਪੈਦਾ ਜਾਗਰੂਕਤਾ ਜ਼ਰੂਰੀ

ਸਿੱਖਿਆ ਵਿਭਾਗ ਵੱਲੋਂ ਸਰੀਰਕ ਸਿੱਖਿਆ ਅਧਿਆਪਕਾਵਾਂ ਦੀ 10 ਰੋਜ਼ਾ ਜੂਡੋ ਕਰਾਟੇ ਸਿਖਲਾਈ ਵਰਕਸ਼ਾਪ ਸ਼ੁਰੂ

ਸਾਂਝਾ ਅਧਿਆਪਕ ਮੋਰਚੇ ਦਾ ਵਫ਼ਦ ਡੀਪੀਆਈ (ਸੈਕੰਡਰੀ) ਨੂੰ ਮਿਲਿਆ, ਜ਼ਿਲ੍ਹਾ ਪੱਧਰ ’ਤੇ ਟਰੇਨਿੰਗ ਕੈਂਪ ਲਾਉਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਪਰੈਲ:
ਲੜਕੀਆਂ ਵਿੱਚ ਆਤਮ-ਵਿਸ਼ਵਾਸ ਪੈਂਦਾ ਕਰਨ ਅਤੇ ਸਿੱਖਿਆ ਵਿੱਚ ਲੜਕੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਸਰਕਾਰ ਵੱਲੋੱ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਦੇ ਤਹਿਤ ਸਕੱਤਰ ਸਕੂਲ ਸਿੱਖਿਆ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਸਕੂਲੀ ਅਧਿਆਪਕਾਵਾਂ ਤੋਂ ਹੀ ਕਰਾਟੇ ਦੀ ਸਿੱਖਿਆ ਦਿਵਾਉਣ ਲਈ ਸਕੂਲ ਦੀਆਂ ਸਰੀਰਕ ਸਿੱਖਿਆ ਦੀਆਂ ਅਧਿਆਪਕਾਵਾਂ ਨੂੰ ਆਤਮ-ਸੁਰੱਖਿਆ ਦੀ ਸਿੱਖਿਆ ਦੇਣ ਲਈ ਕਰਾਟੇ ਅਤੇ ਮਾਰਸ਼ਲ ਆਰਟ ਜਿਹੀਆਂ ਕਿਰਿਆਵਾਂ ਦੀ ਸਿਖਲਾਈ ਲਈ ਦਸ ਦਿਨਾਂ ਸਿਖਲਾਈ ਵਰਕਸ਼ਾਪ ਦਾ ਆਯੋਜਨ ਡਾਇਰੈਂਕਟਰ ਜਨਰਲ ਸਕੂਲ ਸਿੱਖਿਆ ਦੀ ਦੇਖ ਰੇਖ ਹੇਠ ਕਰਵਾਇਆ ਜਾ ਰਿਹਾ ਹੈਂ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਪ੍ਰੈਂਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੇਵੀਂ ਤੋਂ ਬਾਰ੍ਹਵੀਂ ਤੱਕ ਪੜ੍ਹਦੀਆਂ ਵਿਦਿਆਰਥਣਾਂ ਨੂੰ ਸਕੂਲਾਂ ਵਿੱਚ ਸਰੀਰਕ ਸਿੱਖਿਆ ਵਿਸ਼ੇ ਦੇ ਲੈਂਕਚਰਾਰਾਂ, ਡੀਪੀਈ ਅਤੇ ਪੀਟੀਆਈਜ਼ ਵਜੋੱ ਕੰਮ ਕਰਦੀਆਂ 150 ਦੇ ਕਰੀਬ ਅਧਿਆਪਕਾਵਾਂ ਨੂੰ ਮੁੱਖ ਦਫ਼ਤਰ ਵੱਲੋੱ ਸਿਖਲਾਈ ਦਿੱਤੀ ਜਾ ਰਹੀ ਹੈਂ। ਪਹਿਲੇ ਗੇੜ ‘ਚ ਅੰਮ੍ਰਿਤਸਰ, ਤਰਨਤਾਰਨ ਅਤੇ ਐਸ.ਏ.ਐਸ. ਨਗਰ (ਮੁਹਾਲੀ) ਦੀਆਂ ਸਰੀਰਕ ਸਿੱਖਿਆ ਦੀਆਂ ਅਧਿਆਪਕਾਵਾਂ ਨੇ ਪਹਿਲੇ ਦਿਨ ਆਤਮ ਵਿਸ਼ਵਾਸ ਅਤੇ ਆਤਮ ਸੁਰੱਖਿਆ ’ਤੇ ਵਿਚਾਰਾਂ ਕੀਤੀਆਂ।
ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਅਧਿਆਪਕਾਵਾਂ ਨੇ ਵਿਦਿਆਰਥਣਾਂ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਲਾਂ ਤੇ ਸੁਰੱਖਿਆ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਕਰਾਟੇ ਅਤੇ ਹੋਰ ਮਾਰਸ਼ਲ ਆਰਟ ਵਰਗੀਆਂ ਕਲਾਵਾਂ ਦਾ ਲੜਕੀਆਂ ਦੇ ਜੀਵਨ ਵਿੱਚ ਯੋਗਦਾਨ ਅਤੇ ਇਸਦੀ ਸਿਖਲਾਈ ਬਾਰੇ ਸਿੱਖਿਆ ਵਿਭਾਗ ਦੇ ਸਬੰਧਿਤ ਅਧਿਕਾਰੀ ਰੁਪਿੰਦਰ ਸਿੰਘ ਨੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਸੁਸ਼ਮਾ ਸ਼ਰਮਾ, ਸੁਭਾਸ਼ ਮਹਾਜਨ, ਸੁਰੇਖਾ ਠਾਕੁਰ, ਸੰਜੀਵ ਭੁਸ਼ਨ, ਕਰਾਟੇ ਟ੍ਰੇਨਰ ਅਤੇ ਸਿੱਖਿਆ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਇਸੇ ਦੌਰਾਨ ਅੱਜ ਸਾਂਝਾ ਅਧਿਆਪਕ ਮੋਰਚੇ ਦਾ ਇੱਕ ਵਫ਼ਦ ਡੀਪੀਆਈ (ਸੀਨੀਅਰ ਸੈਕੰਡਰੀ) ਸਿੱਖਿਆ ਨੂੰ ਉਹਨਾ ਦੇ ਦਫਤਰ ਮੁਹਾਲੀ ਵਿੱਚ ਮਿਲਿਆ ਅਤੇ ਵਫਦ ਨੇ ਮੰਗ ਕੀਤੀ ਕਿ ਸਰੀਰਕ ਸਿੱਖਿਆ ਅਧਿਆਪਕਾਵਾਂ ਦੀ ਕਰਾਟਾ ਟ੍ਰੇਨਿੰਗ ਚੰਡੀਗੜ੍ਹ ਵਿਖੇ ਲਗਾਉਣ ਦੀ ਬਜਾਏ ਜਿਲਾ੍ਹ ਪੱਧਰ ਤੇ ਲਗਾਈ ਜਾਵੇ। ਡੀਪੀਆਈ ਨੇ ਇਸ ਸੰਬੰਧੀ ਵਿਚਾਰ ਕਰਨ ਦਾ ਭਰੋਸਾ ਦਿੱਤਾ। ਵਫ਼ਦ ਨੇ ਇੱਕ ਮੈਂਮੋਰੈਂਡਮ ਡੀ.ਜੀ.ਐਸ.ਈ.ਪੰਜਾਬ ਨੂੰ ਵੀ ਉਹਨਾ ਦੇ ਦਫਤਰ ਵਿਖੇ ਦਿੱਤਾ ਗਿਆ। ਵਫਦ ਨੇ ਦੱਸਿੱਆ ਕਿ ਅਧਿਆਪਕਾਵਾਂ ਨੂੰ ਉਹਨਾ ਦੇ ਘਰ ਤੋਂ ਸੈਕੜੇ ਕਿਲੋਮੀਟਰ ਦੂਰ ਟ੍ਰੇਨਿੰਗ ਲਗਾ ਕਿ ਉਹਨਾ ਦੀ ਫੈਮਲੀ ਲਾਈਫ ਨੂੰ ਡਿਸਟਰਬ ਕੀਤਾ ਹੈ,ਇਸ ਤੋਂ ਵਧੀਆ ਤਾਂ ਇਹ ਸੀ ਕਿ ਜ਼ਿਲ੍ਹਾ ਪੱਧਰ ਤੇ ਇਸ ਦਾ ਪ੍ਰਬੰਧ ਕੀਤਾ ਜਾਂਦਾ। ਅਧਿਆਪਕਾ ਮਿਹਨਤ ਨਾਲ ਪੜਾਊਣਾ ਚਾਹੁੰਦੇ ਹਨ ਤੇ ਮਹਿਕਮੇ ਨੂੰ ਅਧਿਆਪਕਾ ਦੀਆਂ ਸਮੱਸਿਆਂਵਾ ਸਮਝਣੀਆ ਚਾਹਿਦੀਆ ਹਨ।ਅੱਜ ਪੰਜਾਬ ਦਾ ਹਰ ਅਧਿਆਪਕ ਵਿਭਾਗ ਦੇ ਅਧਿਆਪਕ ਵਿਰੋਧੀ ਅਤੇ ਸਿਖਿਆ ਵਿਰੋਧੀ ਫੈਸਲਿਆਂ ਤੋਂ ਪੂਰੀ ਤਰਾਂ ਪ੍ਰੇਸ਼ਾਨ ਹੈ। ਸਿਖਿਆ ਦੇ ਮਿਆਰ ਨੂੂੰ ਊਚਾ ਚੁੱਕਣ ਲਈ ਸਰਕਾਰ ਨੂੰ ਅਧਿਆਪਕਾ ਦੀਆਂ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਵਫਦ ਵਿੱਚ ਬਾਜ਼ ਸਿੰਘ, ਹਰਜੀਤ ਸਿੰਘ ਬਸੋਤਾ, ਸੁਰਜੀਤ ਸਿੰਘ ਅਤੇ ਮੁਨੀਸ਼ ਕੁਮਾਰ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…