Share on Facebook Share on Twitter Share on Google+ Share on Pinterest Share on Linkedin ਕੁਰਾਲੀ ਅਨਾਜ ਮੰਡੀ ਵਿੱਚ ਝੋਨਾ ਵੇਚਣ ਆਏ ਕਿਸਾਨ ਖੱਜਲ ਖੁਆਰ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 24 ਅਕਤੂਬਰ: ਸਥਾਨਕ ਸ਼ਹਿਰ ਦੀ ਅਨਾਜ ਮੰਡੀ ਵਿੱਚ ਆਪਣੀ ਜਿਣਸ ਨੂੰ ਵੇਚਣ ਲਈ ਇਲਾਕੇ ਭਰ ’ਚੋਂ ਆ ਰਹੇ ਕਿਸਾਨਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦਾ ਜਾਣਕਾਰ ਸੂਤਰਾਂ ਤੋਂ ਪਤਾ ਲੱਗਣ ’ਤੇ ਜਦੋਂ ਪੱਤਰਕਾਰਾਂ ਦੀ ਟੀਮ ਨੇ ਕੁਰਾਲੀ ਦੀ ਅਨਾਜ ਮੰਡੀ ਦੇ ਕੱਚੇ ਫੜਾਂ ਦਾ ਦੌਰਾ ਕੀਤਾ ਤਾਂ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦਾ ਦੁੱਖੜਾ ਰੋਇਆ ਗਿਆ । ਵੱਖ ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਗੱਲਬਾਤ ਦੋਰਾਨ ਨਾਮ ਨਾ ਲਿਖਣ ਦੀ ਸ਼ਰਤ ਦੱਸਿਆਂ ਕਿ ਸਭ ਤੋਂ ਪਹਿਲਾਂ ਮੰਡੀ ਵਿੱਚ ਆਉਣ ਦੇ ਸਹੀ ਰਸਤੇ ਨਾ ਹੋਣ ਕਾਰਨ ਆਪਣੀ ਜਿਣਸ ਨੂੰ ਲੈ ਕੇ ਇਨ੍ਹਾਂ ਫੜਾਂ ਤੱਕ ਪਹੁੰਚਣ ਲਈ ਹੀ ਬਹੁਤ ਮੁਸ਼ਕਿਲ ਹੁੰਦੀ ਹੈ। ਇਨ੍ਹਾਂ ਮੁਸ਼ਕਲਾਂ ਤੋਂ ਬਾਅਦ ਉਹ ਕਿਸੇ ਤਰ੍ਹਾਂ ਅੌਖੇ ਸੋਖੇ ਮੰਡੀ ਵਿੱਚ ਪਹੁੰਚ ਦੇ ਹਨ ਤੇ ਉਸਤੋਂ ਬਾਅਦ ਮੰਡੀ ਵਿੱਚ ਪਹੁੰਚ ਕੇ ਵੀ ਉਨ੍ਹਾਂ ਨੂੰ ਮੁਸ਼ਕਲਾਂ ਦਾ ਹੀ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਮੰਡੀ ਦੇ ਕੱਚੇ ਫੜਾਂ ਤੇ ਨਾ ਤਾਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਤੇ ਨਾ ਹੀ ਆੜਤੀਆਂ ਵੱਲੋਂ ਹੀ ਉਨਾਂ (ਕਿਸਾਨਾਂ) ਦੇ ਪਖਾਨਾ ਜਾਣ ਲਈ ਕੋਈ ਵੀ ਪ੍ਰਬੰਧ ਕੀਤਾ ਗਿਆ ਹੈ ਤੇ ਨਾ ਹੀ ਮੰਡੀ ਦੇ ਕੱਚੇ ਫੜਾਂ ਤੇ ਫਸਲ ਉੱਤਾਰਨ ਲਈ ਮੰਡੀ ਦੇ ਆੜਤੀਆਂ ਵੱਲੋਂ ਠੀਕ ਤੋਂ ਪ੍ਰਬੰਧ ਕੀਤੇ ਗਏ ਹਨ ਜਿਸ ਕਾਰਨ ਉਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਜਿਣਸ ਭਾਰੀ ਮਾਤਰਾ ਵਿੱਚ ਮਿੱਟੀ ਵਿੱਚ ਹੀ ਰੁੱਲ ਕੇ ਰਹਿ ਜਾਂਦੀ ਹੈ ਜਿਸ ਨਾਲ ਉਨਾਂ ਨੂੰ ਇੱਕ ਟਰਾਲੀ ਮਗਰੋਂ 50 ਕਿਲੋ ਤੋਂ ਲੈਕੇ ਇਕ ਕੁਇੰਟਲ ਤੱਕ ਦਾ ਨੁਕਸਾਨ ਹੋ ਰਿਹਾ ਹੈ। ਇਸੇ ਦੋਰਾਨ ਇੱਕ ਕਿਸਾਨ ਨੇ ਦੱਸਿਆ ਕਿ ਇਨਾਂ ਫੜਾਂ ਦੇ ਨਜਦੀਕ ਉਨਾਂ ਦੇ ਖਾਣ-ਪੀਣ ਦੇ ਲਈ ਵੀ ਕੋਈ ਪ੍ਰਬੰਧ ਨਹੀਂ ਹਨ ‘ਤੇ ਜੇਕਰ ਉਨਾਂ ਕੁਝ ਖਾਣਾ ਹੋਵੇ ਤਾਂ ਉਸ ਲਈ ਉਨਾਂ ਨੂੰ ਇਨਾਂ ਫੜਾਂ ਤੋਂ ਦੂਰ ਸਥਾਨਕ ਸ਼ਹਿਰ ਦੇ ਬਾਜਾਰ ਵਿੱਚ ਜਾਣਾ ਪੈਂਦਾ ਹੈ ਜਿਸ ਕਾਰਣ ਉਨਾਂ ਨੂੰ ਆਪਣੀ ਜਿਣਸ ਦੀ ਰਾਖੀ ਲਈ ਆਪਣੇ ਨਾਲ ਇੱਕ ਦੋ ਹੋਰ ਬੰਦੇ ਰਖਣੇ ਪੈਂਦੇ ਹਨ ਜੇਕਰ ਉਨਾਂ ਨਾਲ ਕੋਈ ਬੰਦਾ ਨਾ ਹੋਵੇ ਤਾਂ ਸਾਰਾ ਸਾਰਾ ਦਿਨ ਭੁੱਖੇ ਪੇਟ ਹੀ ਫ਼ਾਕੇ ਕੱਟਣੇੇ ਪੈਂਦੇ ਹਨ । ਕਿਸਾਨਾਂ ਨੇ ਸਰਕਾਰ ਤੋਂ ਆ ਰਹੀਆਂ ਸਮਸਿਆਵਾਂ ਨੂੰ ਦੇਖਦੇ ਹੋਏ ਇਨਾਂ ਸਮਸਿਆਵਾਂ ਦਾ ਪੁਖਤਾ ਹੱਲ ਕਰਨ ਦੀ ਮੰਗ ਕੀਤੀ। ਕੀ ਕਹਿਣਾ ਆੜਤੀ ਐਸ਼ੋਸ਼ੀਏਸ਼ਨ ਪ੍ਰਧਾਨ ਸੰਜੈ ਗੋਇਲ ਦਾ ਇਸ ਬਾਰੇ ਜਦੋਂ ਆੜਤੀ ਐਸ਼ੋਸ਼ੀਏਸ਼ਨ (ਗੋਇਲ ਗਰੁੱਪ) ਦੇ ਪ੍ਰਧਾਨ ਸੰਜੈ ਗੋਇਲ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਕੁਰਾਲੀ ਮੰਡੀ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਇਸੇ ਤਰਾਂ ਕੱਚੇ ਫੜ ਲਗਦੇ ਰਹੇ ਸਨ ਤੇ ਜਦੋਂ ਸਾਡੇ ਵੱਲੋਂ ਉਨਾਂ ਨੂੰ ਮੰਡੀ ਵਿੱਚ ਪਖਾਨਾ ਆਦਿ ਦੇ ਪੁਖਤਾ ਪ੍ਰਬੰਧ ਨਾ ਹੋਣ ਬਾਰੇ ਪੁਛਿਆ ਗਿਆ ਤਾਂ ਉਨਾਂ ਕਿਹਾ ਕਿ ਉਨਾਂ ਵੱਲੋਂ ਹਰ ਸਾਲ ਦੀ ਤਰਾਂ ਹੀ ਪ੍ਰਬੰਧ ਕੀਤੇ ਗਏ ਹਨ । ਅਗਰ ਅਸੀਂ ਇਨਾਂ ਦੀ ਗੱਲ ਨੂੰ ਮੰਨੀਏ ਤਾਂ ਕਿਹਾ ਜਾ ਸਕਦਾ ਹੈ ਕਿ ਕੁਰਾਲੀ ਮੰਡੀ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਹੀ ਕਿਸਾਨਾਂ ਨਾਲ ਧੱਕਾ ਹੁੰਦਾ ਆ ਰਿਹਾ ਹੈ। ਕੀ ਕਹਿਣਾ ਮੰਡੀ ਦੇ ਸੁਪਰਵਾਈਜ਼ਰ ਦਾ ਇਸ ਸਭ ਸਬੰਧੀ ਮੰਡੀ ਦੇ ਸੁਪਰਵਾਈਜ਼ਰ ਕੁਲਵੀਰ ਸਿੰਘ ਨੇ ਕਿਹਾ ਕਿ ਇਸ ਮਸਲੇ ਬਾਰੇ ਤੁਹਾਡੇ ਦੱਸਣ ਨਾਲ ਹੀ ਸਾਡੇ ਧਿਆਨ ਵਿੱਚ ਆਇਆ ਹੈ ਤੇ ਮੈਂ ਅੱਜ ਹੀ ਸਭ ਦੇਖਕੇ ਉਚਿੱਤ ਪ੍ਰਬੰਧ ਕਰਵਾਉਂਦਾ ਹਾਂ । ਪੀਣ ਦੇ ਪਾਣੀ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦੇਂਦੇ ਹੋਏ ਉਨਾਂ ਕਿਹਾ ਕਿ ਪੀਣ ਦੇ ਪਾਣੀ ਲਈ ਮਾਰਕਿਟ ਕਮੇਟੀ ਵਲੋਂ ਚਾਰ ਨਲਕਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਇਸਤੋਂ ਇਲਾਵਾ ਹਰ ਇੱਕ ਆੜਤੀ ਵੱਲੋਂ ਵੀ ਆਪਣੇ ਆਪਣੇ ਫੜਾਂ ਤੇ ਕਿਸਾਨਾਂ ਦੇ ਲਈ ਪੀਣ ਦੇ ਪਾਣੀ ਦਾ ਉਚਿਤ ਪ੍ਰਬੰਧ ਕੀਤੇ ਗਏ ਗਏ ਹਨ। ਕੀ ਕਹਿਣਾ ਇੰਸਪੈਕਟਰ ਫੂਡ ਸਪਲਾਈ ਦਾ ਇਸ ਸਭ ਸਬੰਧੀ ਇੰਸਪੈਕਟਰ ਫੂਡ ਸਪਲਾਈ ਸ਼ਿਵ ਸ਼ੰਕਰ ਨੇ ਕਿਹਾ ਕਿ ਉਨਾਂ ਵੱਲੋਂ ਸਮੇਂ ਸਮੇਂ ਤੇ ਮੰਡੀ ਵਿੱਚ ਜਾਕੇ ਜਾਂਚ ਕੀਤੀ ਜਾਂਦੀ ਹੈ ਤੇ ਰਹੀ ਪਖਨਿਆਂ ਦੀ ਗੱਲ ਇਹ ਸਭ ਮੁਹਈਆ ਕਰਵਾਉਣਾ ਮਾਰਕਿਟ ਕਮੇਟੀ ਦਾ ਕੰਮ ਹੈ । ਜਦੋਂ ਮੌਸਮ ਖਰਾਬ ਹੋਣ ਤੇ ਜਿਣਸ ਨੂੰ ਬਚਾਉਣ ਲਈ ਪ੍ਰਬੰਧਾਂ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਤਰਪਾਲਾਂ ਆੜਤੀਆਂ ਦੀਆਂ ਦੁਕਾਨਾਂ ਵਿੱਚ ਪਈਆਂ ਸਨ। ਜਦੋਂ ਕਿ ਇਹ ਤਰਪਾਲਾਂ ਮੌਕੇ ’ਤੇ ਮੌਜੂਦ ਹੋਣੀਆਂ ਚਾਹੀਦੀਆਂ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ