ਮਿਸ ਨੌਰਥ ਇੰਡੀਆ ਬਿਊਟੀ ਕਵੀਨ 2017 ਦਾ ਸੈਮੀ ਫਾਈਨਲ ਮੁਕਾਬਲਾ ਕਰਵਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਸਤੰਬਰ:
ਬੀਐਚਐਸ ਅਤੇ ਟਾਈ ਗਰੁੱਪ ਵੱਲੋਂ ਮਿਸ ਨੌਰਥ ਇੰਡੀਆ ਬਿਊਟੀ ਕਵੀਨ 2017 ਦਾ ਸੈਮੀ ਫਾਈਨਲ ਮੁਕਾਬਲਾ ਅੱਜ ਫੇਜ਼-3ਬੀ2 ਵਿੱਚ ਕਰਵਾਇਆ ਗਿਆ। ਜਿਸ ਵਿੱਚ ਵੱਖ ਵੱਖ ਸੂਬਿਆਂ ਤੋਂ 60 ਲੜਕੀਆਂ ਨੇ ਹਿਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ ਐਚ ਐਸ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਅੱਜ ਦੇ ਸੈਮੀਫਾਈਨਲ ਮੁਕਾਬਲੇ ਵਿਚ 60 ਲੜਕੀਆਂ ਹਿਸਾ ਲੈ ਰਹੀਆਂ ਹਨ, ਜਿਹਨਾਂ ਵਿਚੋੱ ਫਾਈਨਲ ਮੁਕਾਬਲੇ ਲਈ 20 ਲੜਕੀਆਂ ਦੀ ਚੋਣ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਮੁਕਾਬਲੇ ਦਾ ਫਾਇਨਲ ਮੁਕਾਬਲਾ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ 5 ਅਕਤੂਬਰ ਨੂੰ ਹੋਵੇਗਾ। ਉਹਨਾਂ ਕਿਹਾ ਕਿ ਇਸ ਤੋੱ ਪਹਿਲਾਂ ਇਸ ਮੁਕਾਬਲੇ ਦੇ ਵੱਖ ਵੱਖ ਐਡੀਸ਼ਨ ਪੰਜ ਰਾਜਾਂ ਵਿਚ ਵੱਖ ਵੱਖ ਸਮੇਂ ਹੋ ਚੁਕੇ ਹਨ ਅਤੇ ਪਹਿਲਾ ਐਡੀਸ਼ਨ 18 ਅਗਸਤ ਨੂੰ ਮਨਾਲੀ ਵਿੱਚ ਕਰਵਾਇਆ ਗਿਆ ਸੀ।
ਉਹਨਾਂ ਕਿਹਾ ਕਿ ਪੰਜ ਰਾਜਾਂ ਵਿਚ ਹੋਏ ਐਡੀਸ਼ਨਾਂ ਵਿੱਚ 400 ਲੜਕੀਆਂ ਨੇ ਹਿਸਾ ਲਿਆ ਸੀ ਜਿਨ੍ਹਾਂ ’ਚੋਂ 70 ਲੜਕੀਆਂ ਦੀ ਚੋਣ ਸੈਮੀ ਫਾਈਨਲ ਮੁਕਾਬਲੇ ਲਈ ਕੀਤੀ ਗਈ ਸੀ, ਜਿਨ੍ਹਾਂ ’ਚੋਂ 60 ਲੜਕੀਆਂ ਇਸ ਸੈਮੀਫਾਈਨਲ ਵਿੱਚ ਹਿੱਸਾ ਲੈ ਰਹੀਆਂ ਹਨ। ਉਹਨਾਂ ਕਿਹਾ ਕਿ 10 ਲੜਕੀਆਂ ਆਪਣੇ ਪੇਪਰ ਹੋਣ ਅਤੇ ਹੋਰ ਕਾਰਨਾਂ ਕਰਕੇ ਹਿਸਾ ਨਹੀਂ ਲੈ ਸਕੀਆਂ। ਉਹਨਾਂ ਕਿਹਾ ਕਿ ਇਸ ਸੈਮੀਫਾਈਨਲ ਮੁਕਾਬਲੇ ਵਿੱਚ ਜੱਜਾਂ ਦੀ ਭੂਮਿਕਾ ਡਾ ਦੀਪਤੀ, ਦੀਪਿਕਾ ਸ਼ਰਮਾ, ਸੁਮੇਰ ਸਿੰਘ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਫਾਈਨਲ ਮੁਕਾਬਲੇ ਵਿਚ ਜੇਤੂ ਲੜਕੀਆਂ ਨੂੰ ਸੰਗੀਤ, ਨ੍ਰਿਤ, ਸਾਂਗ ਦੀ ਮੁਫਤ ਟ੍ਰੇਨਿੰਗ ਦਿਵਾਈ ਜਾਵੇਗੀ। ਉਹਨਾਂ ਕਿਹਾ ਕਿ ਉਹ ਇਹਨਾਂ ਲੜਕੀਆਂ ਨੂੰ ਇਕ ਬਿਹਤਰ ਪਲੇਟਫਾਰਮ ਦੇ ਰਹੇ ਹਨ, ਜਿਥੋੱ ਉਹਨਾਂ ਲਈ ਫਿਲਮਾਂ ਅਤੇ ਹੋਰ ਗਤੀਵਿਧੀਆਂ ਵਿਚ ਵੀ ਹਿੱਸਾ ਲੈਣ ਦੇ ਰਾਹ ਖੁੱਲ੍ਹ ਜਾਣਗੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…