nabaz-e-punjab.com

ਅਕਾਲੀ ਕੌਂਸਲਰ ਸਤਵੀਰ ਧਨੋਆ ਨੇ ਕਰਵਾਇਆ ਨਸ਼ਿਆਂ ਦੇ ਖ਼ਿਲਾਫ਼ ਵਿਰੁੱਧ ਸੈਮੀਨਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੁਲਾਈ:
ਅਕਾਲੀ ਦਲ ਦੇ ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਸਾਥੀਆਂ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਗਮ ਕਰਵਾਇਆ। ਇਸ ਮੌਕੇ ਐਸਟੀਐਫ ਦੇ ਐਸਪੀ ਰਜਿੰਦਰ ਸਿੰਘ ਸੋਹਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸ਼ਹਿਰ ਦੇ ਬੁੱਧੀਜੀਵੀ ਅਤੇ ਨੌਜਵਾਨਾਂ ਨੇ ਬਾਰਿਸ਼ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਭਾਗ ਲਿਆ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਇਸ ਭਿਆਨਕ ਬਿਮਾਰੀ ਨੂੰ ਖਤਮ ਕਰਨ ਲਈ ਸ਼ਖਤੀ ਦੇ ਨਾਲ ਨਾਲ ਜਾਗਰੂਕਤਾ ਦੀ ਵਧੇਰੇ ਲੋੜ ਹੈ। ਨਵੀਂ ਪਨੀਰੀ ਵਿੱਚ ਜਾਰੂਕਤਾ ਲਿਆਉਣੀ ਬਹੁਤ ਜਰੂਰੀ ਹੈ।
ਬੁਲਾਰਿਆਂ ਨੇ ਕਿਹਾ ਕਿ ਇਹ ਕੋਈ ਰੱਬ ਦਾ ਭਾਣਾ ਨਹੀਂ ਸਗੋਂ ਆਪ ਸਹੇੜੀ ਹੋਈ ਮੁਸੀਬਤ ਹੈ। ਇਸ ਦਾ ਹੱਲ ਵੀ ਸਾਨੂੰ ਆਪ ਹੀ ਕੱਢਣਾ ਪਵੇਗਾ। ਉਨ੍ਹਾਂ ਕਿਹਾ ਕਿ ਬੇਰੁਜਗਾਰੀ ਇਸ ਦਾ ਸਭ ਤੋਂ ਵੱਡਾ ਕਾਰਣ ਹੈ। ਪੰਜਾਬ ਵਿੱਚ ਬਾਹਰਲਿਆਂ ਲਈ ਦਾ ਰੁਜਗਾਰ ਬਹੁਤ ਹੈ ਪਰ ਆਪਣਿਆਂ ਲਈ ਨਹੀੱ ਇਸ ਪਾੜੇ ਨੂੰ ਖਤਮ ਕਰਨਾ ਸਮੇੱ ਦੀ ਮੁੱਖ ਲੋੜ ਹੈ। ਇਸ ਲਈ ਸਰਕਾਰਾਂ ਨੂੰ ਸੋਚਣ ਦੀ ਲੋੜ ਹੈ। ਨਹੀੱ ਤਾਂ ਇਹ ਸਮੱਸਿਆ ਸਰਕਾਰ ਅਤੇ ਲੋਕਾਂ ਤੋੱ ਵੀ ਵੱਸੋ ਬਾਹਰ ਦੀ ਗੱਲ ਹੋ ਜਾਵੇਗੀ। ਮਾਂ ਬਾਪ ਨੂੰ ਚਾਹੀਦਾ ਹੈ ਕਿ ਬੱਚਿਆਂ ਦੀ ਹਰ ਗਤੀਵਿਧੀ ਤੇ ਨਿਗ੍ਹਾ ਰੱਖੀ ਜਾਵੇ। ਬੱਚਿਆਂ ਵਿੱਚ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕੀਤੀ ਜਾਵੇ।
ਐਸਪੀ ਰਜਿੰਦਰ ਸਿੰਘ ਸੋਹਲ ਨੇ ਨਸ਼ਿਆਂ ਖ਼ਿਲਾਫ਼ ਚੱਲ ਰਹੀਆਂ ਮੁਹਿੰਮ ਦਾ ਉਦਾਹਰਣਾਂ ਸਾਹਿਤ ਵਰਨਣ ਕੀਤਾ। ਉਹਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਅਤੇ ਜਾਗਰੂਕਤਾ ਬਿਨਾਂ ਨਸ਼ਿਆਂ ਨੂੰ ਪੂਰਨ ਤੌਰ ਤੇ ਖ਼ਤਮ ਨਹੀਂ ਕੀਤਾ ਜਾ ਸਕਦਾ। ਉਹਨਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦੇ ਹੋਏ ਕਿਹਾ ਕਿ ਨਸ਼ਿਆਂ ਪ੍ਰਤੀ ਕਿਸੇ ਵੀ ਕਿਸਮ ਦੀ ਜਾਣਕਾਰੀ ਦੇਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਅਸ਼ੋਕ ਕੁਮਾਰ ਗੁਪਤਾ (ਡਿਪਲਾਸਟ ਗਰੁੱਪ) ਨੇ ਕਿਹਾ ਕਿ ਸੁਸਾਇਟੀ ਵੱਲੋੱ ਚਲਾਈ ਗਈ ਇਸ ਮੁਹਿੰਮ ਨੂੰ ਹੋਰ ਤੇਜ ਕੀਤਾ ਜਾਵੇ। ਅੰਤ ਵਿੱਚ ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ ਨੂੰ ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ (ਰਜਿ) ਅਤੇ ਫੈਮਿਲੀ ਪਲੈਨਿੰਗ ਐਸੋਸੀਏਸ਼ਨ ਵੱਲੋੱ ਕਰਵਾਏ ਪ੍ਰੋਗਰਾਮ ਦੌਰਾਨ ਪੰਤਵਤਿਆਂ ਨੂੰ ਪਿੰਡਾਂ ਵਿੱਚ ਵੀ ਤੇਜ ਕੀਤਾ ਜਾਵੇਗਾ।
ਇਸ ਮੌਕੇ ਸੀਨੀਅਰ ਸਿਟੀਜ਼ਨ ਵੈਲਫੇਅਰ ਐਂਡ ਡਿਵੈਲਪਮੈਂਟ ਫੋਰਮ ਦੇ ਚੇਅਰਮੈਨ ਐਮ.ਡੀ.ਐਸ. ਸੋਢੀ, ਸੁਖਦੇਵ ਸਿੰਘ ਵਾਲੀਆ, ਇੰਜ. ਪੀ.ਐਸ. ਵਿਰਦੀ, ਇੰਦਰਪਾਲ ਸਿੰਘ ਧਨੋਆ, ਹਰਨੀਤ ਸਿੰਘ ਤੇ ਬਲਜੀਤ ਸਿੰਘ (ਇੰਚਾਰਜ) ਸਾਂਝ ਕੇਂਦਰ ਮੁਹਾਲੀ, ਅਲਬੇਲ ਸਿੰਘ ਸਿਆਣ, ਹਰਮਿੰਦਰ ਸਿੰਘ ਸੈਣੀ, ਰਜਿੰਦਰ ਬੈਦਵਾਨ, ਰਾਜੇਸ਼ ਕੁਮਾਰ ਬੇਰੀ, ਹਰਮਿੰਦਰ ਸਿੰਘ, ਮੰਗਤ ਰਾਏ ਅਰੋੜਾ, ਸਤਨਾਮ ਸਿੰਘ ਆਹਲੂਵਾਲੀਆ, ਦਰਸ਼ਨ ਸਿੰਘ, ਜਗਦੀਸ ਸਿੰਘ, ਪਰਮਿੰਦਰ ਸਿੰਘ ਪੈਰੀ, ਸੁਰਿੰਦਰਜੀਤ ਸਿੰਘ, ਹਰਮੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…