nabaz-e-punjab.com

‘ਚਾਈਲਡ ਡਿਵੈਲਪਮੈਂਟ ਐਂਡ ਨਿਊਰੋ ਡਿਵੈਲਪਮੈਂਟ ਡਿਸਆਰਡਰਸ’ ਉੱਤੇ ਇੱਕ ਸੈਮੀਨਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੁਲਾਈ
ਆਸ਼ਾ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਸੈਂਟਰ, ਚੰਡੀਗੜ੍ਹ ਵੱਲੋਂ ਅੱਜ ਹੋਟਲ ਹਯਾਤ ਵਿੱਚ ‘ਚਾਈਲਡ ਡਿਵੈਲਪਮੈਂਟ ਐਂਡ ਨਿਊਰੋ ਡਿਵੈਲਪਮੈਂਟ ਡਿਸਆਰਡਰਸ’ ਉੱਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੀਐਮਈ ’ਚ ਬਾਲ ਡਾਕਟਰਾਂ, ਜਨਰਲ ਪ੍ਰੈਕਟਿਸ਼ਨਰਸ, ਕਲੀਨਿਕਲ ਸਾਈਕੋਲਾਜਿਸਟਸ, ਸਕੂਲ ਅਧਿਆਪਕਾਂ, ਸਪੈਸ਼ਲ ਐਜੁਕੇਟਰਸ ਅਤੇ ਥੈਰਾਪਿਸਟਸ ਅਤੇ ਸਰਕਾਰੀ ਖੇਤਰ ’ਚ ਕੰਮ ਕਰਨ ਵਾਲੇ ਆਰਬੀਐਸਕੇ, ਐਨਆਰਐਚਐਮ ਦੇ ਅਧਿਕਾਰੀਆਂ ਨੇ ਪਹਿਲੀ ਵਾਰ ਇਕੱਠੇ ਇਸ ਵਿਸ਼ੇ ’ਤੇ ਵਿਚਾਰ ਵਟਾਂਦਰਾ ਕੀਤਾ।
ਸੀਐਮਈ ’ਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਮਾਹਿਰਾਂ ਨੇ ਭਾਗ ਲਿਆ ਅਤੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਬਾਲ ਵਿਕਾਸ ਅਤੇ ਨਿਊਰੋ ਡਿਵੈਲਪਮੈਂਟ ਡਿਸਆਰਡਰਸ, ਆਟਜਿਮ, ਲਰਨਿੰਗ ਡਿਸਆਰਡਰਸ, ਬੱਚਿਆਂ ਦੇ ਵਿਕਾਸ ਅਤੇ ਵਿਵਹਾਰ ਅਤੇ ਅਣਚਾਹੇ (ਜੈਨੇਟਿਕ) ਪ੍ਰਭਾਵਾਂ ਦੇ ਬਾਰੇ ’ਚ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ।
ਇਸ ਦੌਰਾਨ ਡਾ. ਸਮੀਰ ਹਸਲ ਦਲਵਈ ਨੇ ਪ੍ਰਮੁੱਖ ਬੁਲਾਰੇ ਦੇ ਤੌਰ ’ਤੇ ਮੌਜ਼ੂਦ ਲੋਕਾਂ ਨੂੰ ਸੰਬੋਧਿਤ ਕੀਤਾ। ਡਾ. ਸਮੀਰ, ਨਿਊ ਹੋਰਾਈਜੰਸ ਚਾਈਲਡ ਡਿਵੈਲਪਮੈਂਟ ਸੈਂਟਰ, ਮੁੰਬਈ ਦੇ ਸੰਸਥਾਪਕ ਨਿਰਦੇਸ਼ਕ ਅਤੇ ਆਈਏਪੀ ਮੁੰਬਈ ਬ੍ਰਾਂਚ ਦੇ ਪ੍ਰੈਜੀਡੈਂਟ ਅਤੇ ਆਈਏਪੀ ਚੈਪਟਰ ਆਫ ਨਿਊਰੋ ਡਿਵੈਲਪਮੈਂਟ ਪੀਡੀਆਟ੍ਰਿਕਸ ਦੇ ਚੇਅਰਪਰਸਨ ਹਨ। ਇਸ ਮੌਕੇ ’ਤੇ ਹੋਰ ਬੁਲਾਰਿਆਂ ’ਚ ਡਾ. ਸਚਿਦਾਨੰਦ ਕਾਮਥ ਵੀ ਸ਼ਾਮਿਲ ਸਨ ਜਿਹੜੇ ਕਿ ਆਈਏਪੀ ਚਾਈਲਡਹੁਡ ਡਿਸੇਬਿਲਟੀ ਗਰੁੱਪ (2003 ’ਚ ਗਠਿਤ) ਦੇ ਸੰਸਥਾਪਕ ਮੈਂਬਰ ਹਨ।
ਇਸ ਮੌਕੇ ’ਤੇ ਮੌਜ਼ੂਦ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਬਾਲ ਚਿਕਿਤਸਾ ਦੇ ਖੇਤਰ ’ਚ ਕਾਫੀ ਵੱਡਾ ਬਦਲਾਅ ਆ ਰਿਹਾ ਹੈ। ਹਰ ਪੀਡੀਆਟ੍ਰੀਸ਼ੀਅਨ ਅਤੇ ਬੱਚਿਆਂ ਦੇ ਨਾਲ ਕੰਮ ਕਰਨ ਵਾਲੇ ਸਾਰੇ ਪ੍ਰੋਫੈਸ਼ਨਲਸ ਨੂੰ ਆਪਣੇ ਦਫ਼ਤਰ ’ਚ ਨਿਯਮਿਤ ਪ੍ਰੈਕਟਿਸ ਦੇ ਦੌਰਾਨ ਬੱਚਿਆਂ ਦੇ ਵਿਕਾਸ ਸੰਬੰਧਿਤ ਸਮੱਸਿਆਵਾਂ ਦੀ ਵਧਦੀ ਗਿਣਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜੀ ਪੀਡੀਆਟ੍ਰੀਸ਼ੰਜ ਦੇ ਲਈ ਇਹ ਅਸੰਭਵ ਹੈ ਕਿ ਉਹ ਇਸ ਸੰਬੰਧ ’ਚ ਹਰ ਨਵੇਂ ਬਦਲਾਅ ਨਾਲ ਜਾਣੂੰ ਹੋਣ, ਜਦੋਂ ਕਿ ਉਨ੍ਹਾਂ ’ਤੇ ਬਿਹਤਰੀਨ ਅਤੇ ਪੱਧਰੀ ਇਲਾਜ ਪ੍ਰਦਾਨ ਕਰਨ ਦਾ ਵੀ ਦਬਾਅ ਹੈ। ਅਜਿਹੇ ’ਚ ਉਨ੍ਹਾਂ ਨੂੰ ਅਪਡੇਟ ਰਹਿਣਾ ਜ਼ਰੂਰੀ ਹੁੰਦਾ ਜਾ ਰਿਹਾ ਹੈ।
ਬੁਲਾਰਿਆਂ ਨੇ ਕਿਹਾ ਕਿ ਪੀਡੀਆਟ੍ਰੀਸ਼ੰਜ ’ਤੇ ਬੱਚਿਆਂ ਦੇ ਵਿਕਾਸ, ਵਿਵਹਾਰ ਅਤੇ ਸਿੱਖਿਆ ਸੰਬੰਧਿਤ ਮਾਂ ਬਾਪ ਦੇ ਸਵਾਲਾਂ ਦਾ ਦਬਾਅ ਲਗਾਤਾਰ ਵਧਦਾ ਜਾ ਰਿਹਾ ਹੈ। ਇੱਕ ਪੀਡੀਆਟ੍ਰੀਸ਼ਨ ਦਾ ਬੱਚੇ ਦੀ ਸਿਹਤ ਦੇਖਭਾਲ ’ਚ ਕਾਫੀ ਗਹਿਰਾ ਅਸਰ ਹੁੰਦਾ ਹੈ ਅਤੇ ਤਣਾਅ ਵਿੱਚ ਮਾਂ ਬਾਪ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਹੀ ਫੋਨ ਕਰਦੇ ਹਨ ਅਤੇ ਪਰਿਵਾਰ ਦੇ ਲਈ ਬੱਚਿਆਂ ਦੀ ਪਰੇਸ਼ਾਨੀ ਦੇ ਹੱਲ ਦੇ ਲਈ ਉਹ ਪੀਡੀਆਟ੍ਰਿਕ ਦੇ ਫੈਸਲੇ ’ਤੇ ਹੀ ਅੱਗੇ ਦਾ ਫੈਸਲਾ ਕਰਦੇ ਹਨ। ਦਿਲਚਸਪ ਗੱਲ ਇਹ ਹੈ ਕਿ ਡਾ. ਸਮੀਰ ਅਤੇ ਡਾ. ਕਾਮਥ ਆਟਜਿਮ, ਲਰਨਿੰਗ ਡਿਸੇਬਿਲਟੀ ਅਤੇ ਏਡੀਐਚਡੀ ਦੇ ਲਈ ਰਾਸ਼ਟਰੀ ਦਿਸ਼ਾ ਨਿਰਦੇਸ਼ ਤਿਆਰ ਕਰਨ ਵਾਲੇ ਪਹਿਲੇ ਪੀਡੀਆਟ੍ਰੀਸ਼ੰਜ ਹਨ ਅਤੇ ਇਨ੍ਹਾਂ ਦਿਸ਼ਾਨਿਰਦੇਸ਼ਾਂ ਨੂੰ ਤਿਆਰ ਕਰਕੇ ਭਾਰਤ ਸਰਕਾਰ ਨੂੰ ਪੇਸ਼ ਕੀਤਾ। ਭਾਰਤ ਸਰਕਾਰ ਨੇ ਇਨ੍ਹਾਂ ਨੂੰ ਅਨੁਮੋਦਿਤ ਵੀ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…