Nabaz-e-punjab.com

ਡਿਪਾਲਸਟ ਮੁਹਾਲੀ ਵਿੱਚ ਘਰ ਦੇ ਕੂੜੇ ਤੋਂ ਖਾਦ ਬਣਾਉਣ ਬਾਰੇ ਸੈਮੀਨਾਰ

ਸਵੱਛਤਾ ਮੁਹਿੰਮ ਤੇ ਹੋਰਨਾਂ ਸਮਾਜਿਕ ਕੰਮਾਂ ਲਈ ਸਾਨੂੰ ਸਰਕਾਰਾਂ ਤੋਂ ਬਹੁਤੀ ਉਮੀਦ ਨਹੀਂ ਰੱਖਣੀ ਚਾਹੀਦੀ: ਧਨੋਆ

ਸਵੱਛਤਾ ਮੁਹਿੰਮ ਦੇ ਤਹਿਤ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਨੂੰ ਮਿਲੇਗਾ ਨਗਦ ਪੁਰਸਕਾਰ: ਗੁਪਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਾਰਚ:
ਇੱਥੋਂ ਦੇ ਸਨਅਤੀ ਏਰੀਆ ਫੇਜ਼-3 ਸਥਿਤ ਡਿਪਾਲਸਟ ਮੁਹਾਲੀ ਵਿੱਚ ਸਵੱਛਤਾ ਮੁਹਿੰਮ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਅਤੇ ਘਰ ਦੇ ਕੂੜੇ ਤੋਂ ਖਾਦ ਬਣਾਉਣ ਬਾਰੇ ਇੱਕ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਬੋਲਦਿਆਂ ਵਾਤਾਵਰਨ ਪ੍ਰੇਮੀ ਸ੍ਰੀਮਤੀ ਨੀਲਮ ਗੁਪਤਾ ਅਤੇ ਸ੍ਰੀਮਤੀ ਅਨੂਜਾ ਗੁਪਤਾ ਨੇ ਕਿਹਾ ਕਿ ਆਮ ਲੋਕ ਆਪਣੇ ਘਰ ਦੇ ਕੂੜੇ ਤੋਂ ਬੜੀ ਆਸਾਨੀ ਨਾਲ ਖ਼ਾਦ ਤਿਆਰ ਕਰ ਸਕਦੇ ਹਨ। ਜਿਸ ਨੂੰ ਉਹ ਆਪਣੇ ਘਰ ਦੇ ਵਿਹੜੇ ਵਿੱਚ ਲਗਾਏ ਪੌਦਿਆਂ ਨੂੰ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕੂੜੇ ਤੋਂ ਤਿਆਰ ਕੀਤੀ ਖਾਦ ਹੋਰਨਾਂ ਖਾਦਾਂ ਤੋਂ ਦੁਗਣੀ ਤਾਕਤ ਰੱਖਦੀ ਹੈ ਅਤੇ ਆਪਣੀ ਹੱਥੀਂ ਤਿਆਰ ਕੀਤੀ ਖਾਦ ਨਾਲ ਲੋਕ ਬਗੀਚੇ ਦੀ ਸੰਭਾਲ ਕਰ ਸਕਦੇ ਹਨ।
ਸ੍ਰੀਮਤੀ ਗੁਪਤਾ ਨੇ ਕਿਹਾ ਕਿ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਘਰਾਂ ਦਾ ਕੂੜਾ ਬਾਹਰ ਨਾ ਸੱੁਟਿਆ ਜਾਵੇ ਸਗੋਂ ਉਸ ਤੋਂ ਘਰ ਵਿੱਚ ਹੀ ਖਾਦ ਤਿਆਰ ਕੀਤੀ ਜਾਵੇ। ਇਸ ਨਾਲ ਗੰਦਗੀ ਤੋਂ ਨਿਜਾਤ ਮਿਲੇਗੀ ਅਤੇ ਸਾਡਾ ਆਲਾ ਦੁਆਲਾ ਵੀ ਸਾਫ਼ ਸੁਥਰਾ ਰਹੇਗਾ। ਉਨ੍ਹਾਂ ਕਿਹਾ ਕਿ ਘਰ ਦੇ ਗਿਲੇ ਕੂੜੇ ਨੂੰ ਕੂੜੇਦਾਨ ਜਾਂ ਘਰ ਵਿੱਚ ਪੁੱਟੇ ਟੋਏ ਵਿੱਚ ਪਾ ਕੇ ਇੱਕ ਮਹੀਨੇ ਵਿੱਚ ਵਧੀਆ ਖਾਦ ਤਿਆਰ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਡਿਪਲਾਸਟ ਗਰੁੱਪ ਦੇ ਐਮਡੀ ਅਸ਼ੋਕ ਕੁਮਾਰ ਗੁਪਤਾ ਨੇ ਐਲਾਨ ਕੀਤਾ ਕਿ ਜੋ ਕੋਈ ਵੀ ਸਵੱਛਤਾ ਮੁਹਿੰਮ ਦੇ ਤਹਿਤ ਵੱਧ ਤੋਂ ਵੱਧ ਲੋਕਾਂ ਨੂੰ ਵਾਤਾਵਰਨ ਨੂੰ ਸ਼ੁੱਧ ਰੱਖਣ ਅਤੇ ਸਾਫ਼ ਸਫ਼ਾਈ ਬਾਰੇ ਜਾਗਰੂਕ ਕਰੇਗਾ। ਉਸ ਸੰਸਥਾ ਜਾਂ ਸਬੰਧਤ ਵਿਅਕਤੀ ਨੂੰ ਨਗਦ ਪੁਰਸਕਾਰ ਦੇ ਕੇ ਨਿਵਾਜਿਆ ਜਾਵੇਗਾ।
ਇਸ ਮੌਕੇ ਅਕਾਲੀ ਦਲ ਦੇ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਸਵੱਛਤਾ ਮੁਹਿੰਮ ਅਤੇ ਹੋਰਨਾਂ ਸਮਾਜਿਕ ਕੰਮਾਂ ਲਈ ਸਾਨੂੰ ਸਰਕਾਰਾਂ ਤੋਂ ਬਹੁਤੀ ਉਮੀਦ ਨਹੀਂ ਰੱਖਣੀ ਚਾਹੀਦੀ ਸਗੋਂ ਖ਼ੁਦ ਅੱਗੇ ਆਉਣਾ ਚਾਹੀਦਾ ਹੈ। ਪ੍ਰਿੰਸੀਪਲ ਸਵਰਨ ਚੌਧਰੀ ਨੇ ਵੀ ਸੈਮੀਨਾਰ ਸੰਬੋਧਨ ਕੀਤਾ। ਇਸ ਮੌਕੇ ਦਲੀਪ ਸਿੰਘ ਚੰਦੋਕ, ਰਛਪਾਲ ਸਿੰਘ ਚੰਦੀ, ਹਰਮਿੰਦਰ ਸਿੰਘ ਸੈਟੀ, ਸਤਨਾਮ ਸਿੰਘ, ਪੀ ਡੀ ਵਧਵਾ, ਜੈ ਸਿੰਘ ਸੈਹਬੀ, ਗੁਰਮੇਲ ਸਿੰਘ ਗਰੇਵਾਲ, ਮੁਹਾਲੀ ਨਗਰ ਨਿਗਮ ਦੇ ਇੰਸਪੈਕਟਰ ਗੁਰਮੀਤ ਸਿੰਘ ਟਿਵਾਣਾ, ਸੈਨੇਟਰੀ ਸੁਪਰਵਾਈਜ਼ਰ ਗੁਰਵਿੰਦਰ ਸਿੰਘ, ਸੁਰਿੰਦਰ ਕੰਬੋਜ, ਇੰਦਰਜੀਤ ਕੌਰ ਬੰਦਨਾ ਅਤੇ ਦੀਪਕ ਹਰਮਿੰਦਰ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …