ਗਿਆਨ ਜਯੋਤੀ ਇੰਸਟੀਚਿਊਟ ਮੁਹਾਲੀ ਵਿੱਚ ਨਿਊਂ ਟੈਕਨਾਲੋਜੀ ਵਿਸ਼ੇ ’ਤੇ ਸੈਮੀਨਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਈ:
ਗਿਆਨ ਜੋਤੀ ਗਰੁੱਪ ਆਫ ਇੰਸਟੀਚਿਊਟਸ ਵਿਖੇ ਨੈਸ਼ਨਲ ਟੈਕਨੋਲਜੀ ਡੇਅ ਦੇ ਮੌਕੇ ’ਤੇ ਨਿਊਂ ਟੈਕਨਾਲੋਜੀ ਵਿਸ਼ੇ ਉਪਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਵਲੋਂ ਟੈਕਨੋਲਜੀ ਦੇ ਵਿਕਾਸ ਅਤੇ ਉਸ ਦੇ ਫਾਇਦੇ-ਨੁਕਸਾਨ ਵਿਸ਼ੇ ਤੇ ਵਿਚਾਰ ਚਰਚਾ ਕੀਤੀ ਗਈ। ਜ਼ਿਕਰਯੋਗ ਹੈ ਕਿ ਇਹ ਦਿਨ ਭਾਰਤ ਵਲੋਂ ਪੋਖਰਨ ਵਿਖੇ 11 ਮਈ 1988 ‘ਚ ਲਗਾਤਾਰ ਪੰਜ ਨਿਊਕਲਰ ਟੈਸਟ ਕਰਕੇ ਦੁਨੀਆਂ ਨੂੰ ਆਪਣੀ ਸ਼ਕਤੀ ਦਾ ਸਬੂਤ ਦਿਤਾ ਸੀ, ਜਿਸ ਤੋਂ ਬਾਅਦ ਇਹ ਦਿਨ ਮਨਾਇਆ ਜਾਣ ਲੱਗਾ। ਇਸ ਦੇ ਨਾਲ ਹੀ ਫੈਕਲਟੀ ਮੈਂਬਰਾਂ ਵਲੋਂ ਭਾਰਤ ਦੇ ਅੰਤਰ ਰਾਸ਼ਟਰੀ ਪੱਧਰ ਦੇ ਯੋਗਦਾਨ ਅਤੇ ਲਗਾਤਾਰ ਟੈਕਨੋਲਜ਼ੀ ‘ਚ ਆ ਰਹੇ ਬਦਲਾਅ ਬਾਰੇ ਵੀ ਚਰਚਾ ਕੀਤੀ ਗਈ।
ਇਸ ਦੇ ਇਲਾਵਾ ਵਿਦਿਆਰਥੀਆਂ ਵਲੋਂ ਮੋਬਾਇਲ ਟੈਲੀਕੋਮਨੀਕੇਸ਼ਨ,ਏਅਰ ਕਡਿੰਸ਼ਨਿੰਗ,ਭੁਚਾਲ ਤੋਂ ਸੁਰੱਖਿਅਤ ਇਮਾਰਤਾਂ, ਬਿਜਲੀ ਬਣਾਉਣ ਲਈ ਕਚਰੇ ਦੀ ਵਰਤੋਂ, ਸਮਾਰਟ ਅਤੇ ਐਨਰੋਡ ਫੋਨ ਜਿਹੇ ਟੋਪਿਕਸ ਤੇ ਆਪਣੇ ਪ੍ਰੈਜ਼ਟੇਸ਼ਨ ਪੇਸ਼ ਕੀਤੀ। ਇਸ ਮੌਕੇ ਤੇ ਗਿਆਨ ਜੋਤੀ ਗਰੁੱਪ ਦੇ ਚੇਅਰਮੈਨ ਜੇ.ਐਸ.ਬੇਦੀ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਟੈਕਨਾਲੋਜ਼ੀ ਦੇ ਵਿਕਾਸ ਨਾਲ ਬੇਸ਼ਕ ਦੇਸ਼ ਦੀ ਤਰੱਕੀ ਹੁੰਦੀ ਹੈ ਪਰ ਜੇਕਰ ਇਸੇ ਟੈਕਨਾਲੋਜ਼ੀ ਦੀ ਵਰਤੋਂ ਗਰੀਬਾਂ ਅਤੇ ਜ਼ਰੂਰਤਮੰਦ ਲੋਕਾਂ ਦੇ ਰਹਿਣ ਸਹਿਣ ਨੂੰ ਉੱਪਰ ਚੱੁਕਣ ਲਈ ਕੀਤੀ ਜਾਵੇ ਤਾਂ ਹੀ ਇਸ ਦੀ ਸਚਾਰੂ ਵਰਤੋਂ ਹੋ ਸਕਦੀ ਹੈ। ਉਨਾਂ ਵਿਦਿਆਰਥੀਆਂ ਨੂੰ ਪ੍ਰੇਰਣਾ ਦਿੰਦੇ ਹੋਏ ਕਿਹਾ ਕਿ ਦੇਸ਼ ਦੀ ਸੇਵਾ ਸਿਰਫ ਸੈਨਾ ਜਾਂ ਪੁਲਿਸ ‘ਚ ਭਰਤੀ ਹੋ ਕੇ ਹੀ ਨਹੀਂ ਕੀਤੀ ਜਾ ਸਕਦੀ ਬਲਕਿ ਵਿਗਿਆਨਕ ਖੋਜਾਂ ਕਰਕੇ ਵੀ ਦੇਸ਼ ਦਾ ਮਾਣ ਵਧਾਇਆ ਜਾ ਸਕਦਾ ਹੈ। ਇਸ ਮੌਕੇ ਗਿਆਨ ਜਯੋਤੀ ਗਰੁੱਪ ਦੇ ਡਾਇਰੈਕਟਰ ਡਾ.ਵੀ.ਕੇ. ਜੈਨ ਨੇ ਇਸ ਦਿਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਵਿਦਿਆਰਥੀਆਂ ਨੂੰ ਟੈਕਨਾਲੋਜ਼ੀ ਦੀ ਸਹਾਇਤਾ ਨਾਲ ਸਮਾਜ ਦੇ ਹਰ ਵਰਗ ਦੀ ਸੇਵਾ ਲਈ ਨਵੀਆਂ ਖੋਜਾਂ ਕਰਨ ਦੀ ਪ੍ਰੇਰਣਾ ਦਿੱਤੀ। ਸੈਮੀਨਾਰ ਦੇ ਅੰਤ ਵਿੱਚ ਸਭ ਤੋਂ ਵਧੀਆਂ ਪ੍ਰੈਜ਼ਨਟੇਸ਼ਨ ਦੇਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਨਾਲ ਨਿਵਾਜਿਆ ਗਿਆ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…