nabaz-e-punjab.com

ਸਰਕਾਰੀ ਮਾਡਲ ਸਕੂਲ ਖਰੜ ਵਿੱਚ ਡੇਂਗੂ ਜਾਗਰੂਕਤਾ ਵਿਸ਼ੇ ’ਤੇ ਸੈਮੀਨਾਰ

ਡਾ. ਕ੍ਰਿਤੀਕਾ ਭਨੋਟ ਨੇ ਸਕੂਲੀ ਬੱਚਿਆਂ ਨੂੰ ਡੇਂਗੂ ਦੀ ਬਿਮਾਰੀ ਤੇ ਬਚਾਅ ਲਈ ਕੀਤਾ ਜਾਗਰੂਕ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 17 ਅਗਸਤ:
ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਸਰਕਾਰੀ ਆਯੂਰਵੈਦਿਕ ਡਿਸਪੈਸਰੀ ਖਰੜ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ‘ਡੈਗੂ ਅਵੈਰਨੈਸ’ ਤੇ ਸੈਮੀਨਾਰ ਕਰਵਾਇਆ ਗਿਆ। ਸਰਕਾਰੀ ਆਯੂਰਵੈਦਿਕ ਡਿਸਪੈਸਰੀ ਖਰੜ ਦੀ ਏ.ਐਮ.ਓ. ਡਾ. ਕ੍ਰਿਤੀਕਾ ਭਨੋਟ ਨੇ ਸਕੂਲ ਦੇ ਬੱਚਿਆਂ ਨੂੰ ਦੱਸਿਆ ਕਿ ਡੈਂਗੂ ਮੱਛਰ ਜੁਲਾਈ ਤੋਂ ਦਸੰਬਰ ਤੱਕ ਪੈਂਦਾ ਹੁੰਦਾ ਹੈ। ਉਨ੍ਹਾਂ ਆਪਣੇ ਭਾਸ਼ਨ ਵਿਚ ਹਿਕਾ ਕਿ 24 ਘੰਟੇ ਬੁਖਾਰ ਰਹਿਣਾ, ਸਰੀਰ ਤੇ ਦਾਣੇ ਨਿਕਲਣ ਆਉਣਾ, ਸਿਰ ਵਿਚ ਦਰਜ਼ ਰਹਿਣਾ ਡੈਗੂ ਦੇ ਲੱਛਣ ਹਨ। ਲੜਕੀਆਂ ਅਤੇ ਲੜਕਿਆਂ ਨੂੰ ਪੂਰੇ ਕੱਪੜੇ ਪਾਉਣੇ ਚਾਹੀਦੇ ਹਨ। ਘਰਾਂ ਵਿਚ ਫੁੱਲਾਂ ਵਾਲੇ ਗਮਲੇ,ਪੁਰਾਣੇ ਟਾਇਰ, ਪਾਣੀਆਂ ਦੀਆਂ ਖਾਲੀ ਬੋਤਲਾਂ, ਕੂਲਰਾਂ, ਕੁਰਸੀਆਂ, ਮਕਾਨਾਂ ਦੀਆਂ ਖੁੱਲੀਆਂ ਥਾਵਾਂ ਤੇ ਪੁਰਾਣਾ ਸਮਾਨ ਨਾ ਰੱਖੋ, ਕੂਲਰਾਂ, ਗਮਲਿਆਂ ਦੀ ਹਫਤੇ ਵਿਚ ਇੱਕ ਵਾਰੀ ਜ਼ਰੂਰ ਸਫਾਈ ਕਰੋ।
ਉਨ੍ਹਾਂ ਆਯੂਰਵੈਦਿਕ ਸਬੰਧੀ ਚਰਚਾ ਕਰਦਿਆ ਦੱਸਿਆ ਕਿ ਗਿਲੋਹ, ਪਪੀਤਾ ਦੇ ਪੱਤੇ,ਹਲਦੀ, ਛੋਟੀ ਤੇ ਵੱਡੀ ਇਲਾਇਚੀ ਆਦਿ ਸਮੇਤ ਹੋਰ ਅਨੇਕਾਂ ਉਦਾਹਰਣ ਹਨ ਜੋ ਹਰ ਬਿਮਾਰੀ ਦਾ ਸਫਲ ਪੂਰਵਕ ਇਲਾਜ਼ ਕਰ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਕਿਹਾ ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਲ ਰੋਜ਼ਾਨਾ ਇੱਕ ਪਾਣੀ ਦੀ ਬੋਤਲ ਲੈ ਕੇ ਆਉਣ। ਇਸ ਮੌਕੇ ਪੀ.ਡੀ.ਜੀ. ਪ੍ਰੀਤਕੰਵਲ ਸਿੰਘ, ਪ੍ਰਧਾਨ ਗੁਰਮੁੱਖ ਸਿੰਘ ਮਾਨ, ਜੋਨ ਚੇਅਰਮੈਨ ਪ੍ਰਿੰ.ਭੁਪਿੰਦਰ ਸਿੰਘ, ਵਨੀਤ ਜੈਨ, ਹਰਬੰਸ ਸਿੰਘ, ਭਾਰਤ ਜੈਨ, ਡਾਇਰੈਕਟਰ ਪ੍ਰਿਤਪਾਲ ਸਿੰਘ ਲੋਗੀਆਂ,ਯਸਪਾਲ ਬੰਸਲ, ਸਕੂਲ ਦੇ ਸਟਾਫ ਮੈਂਬਰ ਨਵਦੀਪ ਚੌਧਰੀ, ਰਾਕੇਸ਼ ਕੁਮਾਰ, ਪਰਮਜੀਤ ਕੌਰ, ਰੇਨੂੰ ਬਾਲਾ, ਸੁਖਪਾਲ ਕੌਰ, ਸਿਮਰਪ੍ਰੀਤ ਕੌਰ, ਪਿੰ੍ਰਸੀਪਲ ਜਤਿੰਦਰ ਗੁਪਤਾ ਸਮੇਤ ਵਿਦਿਆਰਥੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…