ਰਿਆਤ ਬਾਹਰਾ ਯੂਨੀਵਰਸਿਟੀ ਵਿੱਚ ਡੈਂਟਲ ਰੇਸਟੋਰੇਸ਼ਨ ਵਿਸ਼ੇ ’ਤੇ ਸੈਮੀਨਾਰ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 2 ਮਾਰਚ:
ਰਿਆਤ ਬਾਹਰਾ ਡੈਂਟਲ ਕਾਲਜ ਵਿਚ 3 ਐਮ ਇੰਡੀਆ ਦੇ ਸਹਿਯੋਗ ਨਾਲ ਡੈਂਟਲ ਰੇਸਟੋਰੇਸ਼ਨ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੇ ਮੁੱਖ ਵਕਤਾ ਮਲੇਸ਼ੀਆ ਦੀ ਦੰਦਾਂ ਦਾ ਡਾਕਟਰ ਡਾ. ਐਮੀ ਗੈਨ ਸੀ। ਉਨ੍ਹਾਂ ਆਧੂਨਿਕ ਤਕਨੀਕ ਦੇ ਸਹਾਇਤਾ ਨਾਲ ਕੀਤੀ ਜਾਣ ਵਾਲੀ ਦੰਤ ਚਿਕਿਤਸਾ ਅਤੇ ਪ੍ਰਤਿਪਾਦਨ ਦੇ ਬਾਰੇ ਵਿਚ ਜਾਣਕਾਰੀ ਦਿੱਤੀ। ਇਸ ਦੌਰਾਨ ਡੈਂਟਲ ਰੇਸਟੋਰੇਸ਼ਨ ਦੇ ਲਈ ਫਿਲਟੈਕ ਜੈਡ 350 ਐਕਸਟੀ ਕੰਪੋਜਿਟ ਮੈਟੇਰਿਅਲ ਕੋਰਸ ਨੂੰ ਸਮਝਾਇਆ ਗਿਆ। ਇਹ ਕੋਰਸ ਰੰਗ, ਇਸਦੇ ਦਰਜ਼ੇ, ਜਿਸ ਕਾਰਨ ਨਾਲ ਕੰਪੋਜਿਟ ਮੈਟੇਰਿਅਲ ਪ੍ਰਯੋਗ ਵਿਚ ਲਿਆਂਦਾ ਜਾਂਦਾ ਹੈ। ਡਾ. ਐਮੀ ਗੈਨ ਨੇ ਇਸ ਗੱਲ ’ਤੇ ਜੋਰ ਦਿੱਤਾ ਕਿ ਅਜਿਹੇ ਅੰਤਰਾਸ਼ਟਰੀ ਪੱਧਰ ਦੀ ਤਕਨੀਕ ਦੇ ਬਾਰੇ ਵਿਚ ਦੰਦ ਚਿਕਿਤਸਾ ਦੀ ਪੜਾਈ ਕਰ ਰਹੇ ਵਿਦਿਆਰਥੀਆਂ ਨੂੰ ਰੁਬਰੂ ਕਰਾਉਣਾ ਬੇਹਦ ਜਰੂਰੀ ਹੈ।
ਸੈਮੀਨਾਰ ਦੇ ਦੌਰਾਨ ਵਿਦਿਆਰਥੀਆਂ ਦੇ ਸਾਰੀਆਂ ਸਵਾਲਾਂ ਦਾ ਮਾਹਿਰਾਂ ਨੇ ਜਵਾਬ ਦਿੱਤਾ। ਰਿਆਤ ਬਾਹਰਾ ਡੈਂਟਲ ਕਾਲਜ ਦੇ ਪ੍ਰਿੰਸੀਪਲ ਡਾ. ਤਰੁਣ ਕਾਲਰਾ ਨੇ ਸੈਮੀਨਾਰ ਵਿਚ ਮੌਜੂਦ ਹੋਣ ਦੇ ਲਈ ਮੁੱਖ ਵਕਤਾ ਡਾ. ਐਮੀ ਗੈਨ ਦਾ ਧੰਨਵਾਦ ਕੀਤਾ। ਉਨ੍ਹਾਂ ਡਾ. ਐਮੀ ਗੇਨ ਬਾਰੇ ਦੱਸਦਿਆਂ ਕਿਹਾ ਕਿ ਡਾ. ਗੈਨ ਨੇ ਕੁਆਲਾਲਾਂਪੁਰ ਵਿਚ 5 ਸਾਲਾਂ ਤੱਕ ਕੰਮ ਕੀਤਾ ਹੈ ਅਤੇ 2005 ਵਿਚ ਉਨ੍ਹਾਂ 3 ਐਮ ਮਲੇਸ਼ਿਆ ਦੇ ਨਾਲ ਕੰਮ ਸ਼ੁਰੂ ਕੀਤਾ। ਡਾ. ਗੈਨ ਨੇ 2005-2011 ਤੱਕ ਮਲੇਸ਼ਿਆ ਦੀ ਯੂਨੀਵਰਸਿਟੀ ਆਫ ਕੇਬਾਨਗਸਾਨ ਦੇ ਰੇਸਟੋਰੇਟਿਵ ਡੈਨਟਿਸਟਰੀ ਵਿਭਾਵ ਦੇ ਲਈ ਪਾਰਟ ਟਾਈਮ ਕਲੀਨੀਕਲੀ ਟਯੂਟਰ ਦੇ ਤੌਰ ’ਤੇ ਵੀ ਸੇਵਾਵਾਂ ਦਿੰਦੀ ਸੀ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…