ਟੈਗੋਰ ਨਿਕੇਤਨ ਸਕੂਲ ਖਰੜ ਵਿੱਚ ਕਰਵਾਇਆ ਭਰੂਣ ਹੱਤਿਆ ’ਤੇ ਸੈਮੀਨਾਰ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 6 ਦਸੰਬਰ:
ਲਾਇਨਜ਼ ਕਲੱਬ ਖਰੜ ਸਿਟੀ, ਲੀੲੋ ਕਲੱਬ ਖਰੜ ਟੈਗੋਰ ਵੱਲੋਂ ਸਾਂਝੇ ਤੌਰ ’ਤੇ ਸਿਵਲ ਹਸਪਤਾਲ ਖਰੜ ਦੇ ਸਹਿਯੋਗ ਨਾਲ ਟੈਗੋਰ ਨਿਕੇਤਨ ਮਾਡਲ ਹਾਈ ਸਕੂਲ ਖਰੜ ਵਿਖੇ ‘ਬੇਟੀ ਬਚਾਓ ਬੇਟੀ ਪੜਾਓ’ ਦੇ ਬੈਨਰ ਹੇਠ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਸਿਵਲ ਹਸਪਤਾਲ ਖਰੜ ਦੀ ਐਸ.ਐਮ.ਓ. ਡਾ. ਪਰਮਪ੍ਰੀਤ ਘੁੰਮਣ ਨੇ ਸ਼ਿਰਕਤੀ। ਉਨ੍ਹਾਂ ਇਸ ਮੋਕੇ ਆਪਣੇ ਸੰਬੋਧਨ ਕਰਦਿਆ ਕਿ ਲੜਕੀ ਪੈਦਾ ਹੋਣ ਤੇ ਸਾਨੂੰ ਮੱਥੇ ਵੱਟ ਨਹੀਂ ਪਾਉਣਾ ਚਾਹੀਦਾ ਬਲਕਿ ਖੁਸ਼ੀ ਮਨਾਉਣੀ ਚਾਹੀਦੀ ਹੈ, ਲੜਕੀਆਂ ਨੂੰ ਵੀ ਲੜਕਿਆਂ ਦੇ ਬਰਾਬਰ ਦਾ ਸਤਿਕਾਰ ਦੇਣਾ ਚਾਹੀਦਾ ਹੈ’। ਉਨ੍ਹਾਂ ਕਿਹਾ ਕਿ ਭਰੂਣ ਹੱਤਿਆਂ ਨੂੰ ਰੋਕਣ ਲਈ ਲੜਕਿਆਂ ਨੂੰ ਵੀ ਅੱਗੇ ਆਉਣਾ ਪਵੇਗਾ। ਬੱਚਿਆਂ ਨੇ ਦੇਸ਼ ਨੂੰ ਬਦਲਣਾ ਹੈ ਅਤੇ ਇਸ ਦੇਸ ਵਿਚ ਪੜੇ ਲਿਖੇ ਲੋਕ ਰਹਿੰਦੇ ਹਨ ਅਤੇ ਸਾਨੂੰ ਆਪਣੀ ਸੋਚ ਬਦਲਣੀ ਪਵੇਗੀ। ਉਨ੍ਹਾਂ ਸਕੂਲ ਦੇ ਬੱਚਿਆਂ ਵਲੋਂ ਭਰੂਣ ਹੱਤਿਆ ’ਤੇ ਦਿੱਤੇ ਭਾਸ਼ਨ ਦੀ ਸ਼ਲਾਘਾ ਕੀਤੀ। ਸਕੂਲ ਦੇ 10ਵੀਂ ਕਲਾਸ ਦੇ ਵਿਦਿਆਰਥੀ ਮਾਧਵ, 5ਵੀਂ ਕਲਾਸ ਦੀ ਵਿਦਿਆਰਥਣ ਕਨਿਸ਼ਕਾ, 9ਵੀਂ ਕਲਾਸ ਦੀ ਰੋਸ਼ਨੀ ਪਟੇਲ ਨੇ ਭਰੂਣ ਹੱਤਿਆ ਤੇ ਪਰਚੇ ਪੜੇ।
ਸਕੂਲ ਦੇ ਪਿੰ੍ਰਸੀਪਲ ਜਤਿੰਦਰ ਗੁਪਤਾ ਨੇ ਕਿਹਾ ਕਿ ਇਸ ਸੈਮੀਨਾਰ ਨਾਲ ਬੱਚਿਆਂ ਦੇ ਗਿਆਨ ਵਿਚ ਵਾਧਾ ਹੋਵੇਗਾ। ਕਲੱਬ ਵਲੋਂ ਇਨ੍ਹਾਂ ਬੱਚਿਆਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਪੀ.ਡੀ.ਜੀ ਪ੍ਰੀਤਕੰਵਲ ਸਿੰਘ, ਕਲੱਬ ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ, ਪਰਮਪ੍ਰੀਤ ਸਿੰਘ, ਪ੍ਰਿਤਪਾਲ ਸਿੰਘ ਲੌਂਗੀਆਂ, ਯਸਪਾਲ ਬੰਸਲ, ਹਰਬੰਸ ਸਿੰਘ, ਸਕੂਲ ਦੇ ਅਧਿਆਪਕ ਦਿਨੇਸ਼ ਕੁਮਾਰ, ਨੀਤਾ ਸ਼ਰਮਾ, ਸਰੀਤਾ ਰਾਣੀ ਸਮੇਤ ਸਕੂਲ ਦੇ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…