ਰਿਆਤ ਬਾਹਰਾ ਯੂਨੀਵਰਸਿਟੀ ਵਿੱਚ ਅੰਗਦਾਨ ਦਿਵਸ ’ਤੇ ਸੈਮੀਨਾਰ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 17 ਫਰਵਰੀ:
ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਫਾਰਮਾਸਿਯੂਟਿਕਲ ਸਾਈਸਿੰਜ ਨੇ ਭਾਰਤੀ ਅੰਗਦਾਨ ਦਿਹਾੜੇ ਦੇ ਪ੍ਰਤੀ ਲੋਕਾਂ ਦਾ ਧਿਆਨ ਕੇਂਦਰਿਤ ਕਰਾਉਣ ਦੇ ਲਈ ‘ਬੀ ਅਪਾਰਟ ਆਫ ਦਿ ਮੁਵਮੈਂਟ ਟੁ ਪਰਮੋਟ ਆਰਗਨ ਡੋਨੇਸ਼ਨ’ ਵਿਸ਼ੇ ਯਾਨੀ ਅੰਗਦਾਨ ਨੂੰ ਵਧਾਵਾ ਦੇਣ ਦੇ ਲਈ ਸ਼ੁਰੂ ਕੀਤੇ ਗਏ ਅਭਿਆਨ ਦਾ ਹਿੱਸਾ ਬਨਣ ’ਤੇ ਆਧਾਰਿਤ ਇਕ ਸੇਮੀਨਾਰ ਦਾ ਆਯੋਜਨ ਕੀਤਾ। ਇਸ ਸੈਮੀਨਾਰ ਦੇ ਆਯੋਜਨ ਦਾ ਮਕਸਦ ਆਮ ਲੋਕਾਂ, ਸਿਹਤ ਸੇਵਾਵਾਂ ਦੇਣ ਵਾਲੇ ਪ੍ਰੋਫੈਸ਼ਨਲਸ, ਫਾਰਮਾਸਿਸਟ ਪ੍ਰੋਫੈਸ਼ਨਲਸ ਵਿਚ ਮੌਤ ਤੋਂ ਬਾਅਦ ਅੰਗਦਾਨ ਪ੍ਰਤੀ ਜਾਗਰੂਕਤਾ ਫੈਲਾਣਾ ਸੀ।
ਇਸ ਮੌਕੇ ’ਤੇ ਯੂਨੀਵਰਸਿਟੀ ਦੇ ਕੁਲਪਤੀ ਡਾ. ਰਾਜ ਸਿੰਘ ਨੇ ਚੰਡੀਗੜ੍ਹ ਪੀ.ਜੀ.ਆਈ. ਹਸਪਤਾਲ ਪ੍ਰਸ਼ਾਸਨ ਦੇ ਪ੍ਰੋਫੈਸਰ ਡਾ. ਵਿਪਨ ਕੌਸ਼ਲ ਨੂੰ ਬਤੌਰ ਬੁਲਾਰੇ ਵੱਜੋਂ ਸੱਦਿਆ ਗਿਆ ਸੀ। ਉੱਥੇ ਹੀ ਇਸ ਮੌਕੇ ’ਤੇ ਯੂ.ਐਸ.ਪੀ.ਐਸ. ਦੇ ਡੀਨ ਡਾ. ਐਸ.ਐਲ ਹਰਿਕੁਮਾਰ ਅਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਰਜਿਸਟਰਾਰ ਓ.ਪੀ.ਮਿੱਢਾ ਵੀ ਮੌਜੂਦ ਸਨ। ਯੂ.ਐਸ.ਪੀ.ਐਸ. ਦੇ ਡੀਨ ਡਾ. ਐਸ.ਐਲ. ਹਰਿਕੁਮਾਰ ਨੇ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਲੋਕਾਂ ਦੀ ਜਿੰਦਗੀ ਬਚਾਉਣ ਵਿੱਚ ਅੰਗਦਾਨ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਥੇ ਹੀ ਮੁੱਖ ਬੁਲਾਰੇ ਚੰਡੀਗੜ੍ਹ ਪੀ.ਜੀ.ਆਈ. ਹਸਪਤਾਲ ਪ੍ਰਸ਼ਾਸਨ ਦੇ ਪ੍ਰੋਫੈਸਰ ਡਾ. ਵਿਪਿਨ ਕੌਸ਼ਲ ਨੇ ਨਰਸਿੰਗ, ਡੈਂਟਲ ਅਤੇ ਫਾਰਮੇਸੀ ਦੇ ਵਿਦਿਆਰਥੀਆਂ ਨੂੰ ਅੰਗਦਾਨ ਵਿਸ਼ੇ ’ਤੇ ਆਪਣੇ ਵਿਚਾਰ ਦੱਸੇ। ਉਨ੍ਹਾਂ ਕਿਹਾ ਕਿ ਜੀਵਨ ਦਾ ਉਪਹਾਨ ਅੰਗਦਾਨ ਹੈ।
ਡਾ. ਵਿਪਿਨ ਨ ਕਿਹਾ ਕਿ ਅੰਗਦਾਨ ਦਿਹਾੜੇ ਦੀ ਮਹੱਤਤਾ ਇਸ ਲਈ ਵੀ ਵੱਧ ਜਾਂਦੀ ਹੈ, ਕਿਉਂਕਿ ਕਿਸੇ ਮ੍ਰਿਤਕ ਦੇ ਦਿਲ, ਕਿਡਨੀ, ਲੀਵਰ ਅਤੇ ਦੂਜੀ ਅਹਿਮ ਅੰਗਾਂ ਦੇ ਟਰਾਂਸਪਲਾਂਟ ਨਾਲ ਲੋਕਾਂ ਦੀ ਅਹਿਮ ਜਿੰਦਗੀਆਂ ਬਚਾਈ ਜਾਂਦੀਆਂ ਹਨ। ਚੰਡੀਗੜ੍ਹ ਪੀ.ਜੀ.ਆਈ. ਦੇ ਆਰ.ਓ.ਟੀ.ਟੀ.ਓ. ਦੀ ਸਲਾਹਕਾਰ (ਆਈ.ਈ.ਸੀ/ਮੈਡੀਕਲ) ਸਰਯੂ ਮਾਦਰਾ ਨੇ ਸੇਮੀਨਾਰ ਵਿਚ ਮੌਜੂਦ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਕੋਈ ਵੀ ਵਿਅਕਤੀ ਚਾਹੇ ਉਹ ਕਿਸੇ ਵੀ ਉਮਰ, ਸਮੁਦਾਏ, ਧਰਮ ਜਾਂ ਜਾਤੀ ਦਾ ਹੋਵੇ, ਅੰਗਦਾਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਕਿਨ, ਹਾਰਟ ਵਾਲਵਸ, ਕਾਰਨਿਆ ਅਤੇ ਹੱਡੀ ਦੇ ਟਿਸ਼ੁਜ ਕੁਦਰਤੀ ਮੌਤ ਦੀ ਪਰਿਸÎਥਿਤੀ ਵਿਚ ਦਾਨ ਕੀਤੇ ਜਾ ਸਕਦੇ ਹਨ, ਲੇਕਿਨ ਦਿਲ, ਲੀਵਰ, ਕਿਡਨੀ, ਆਂਤੜਿਆਂ, ਫੇਫੜੇ ਅਤੇ ਪੈਨਕ੍ਰਿਰਿਆ ਦਿਮਾਗੀ ਮੌਤ ਦੀ ਪਰਿਸਿਥਤੀ ਵਿਚ ਹੀ ਦਾ ਕੀਤੇ ਜਾ ਸਕਦੇ ਹਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…