
ਸ਼ਿਵ ਨੰਦਾ ਪਬਲਿਕ ਸਕੂਲ ਮੋਰਿੰਡਾ ਵਿੱਚ ਸੋਸ਼ਲ ਮੀਡੀਆ ਦੀ ਭੂਮਿਕਾ ਬਾਰੇ ਸੈਮੀਨਾਰ
ਸੋਸ਼ਲ ਮੀਡੀਆਂ ਨੇ ਭ੍ਰਿਸ਼ਟਾਚਾਰ ਨੂੰ ਵੱਡੇ ਪੱਧਰ ’ਤੇ ਨੱਥ ਪਾਈ: ਕਰਨੈਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਮੋਰਿੰਡਾ, 28 ਅਕਤੂਬਰ:
ਸੋਸ਼ਲ ਮੀਡੀਆ ਦੇ ਆਉਣ ਨਾਲ ਦੇਸ਼ ਅੰਦਰ ਤੇਜ਼ੀ ਨਾਲ ਫੈਲ ਰਹੇ ਭ੍ਰਿਸ਼ਟਾਚਾਰ ਨੂੰ ਨੱਥ ਪਈ ਹੈ। ਇਹ ਵਿਚਾਰ ਮੋਰਿੰਡਾ ਪ੍ਰੈਸ ਕਲੱਬ ਮੋਰਿੰਡਾ ਦੇ ਪ੍ਰਧਾਨ ਕਰਨੈਲ ਸਿੰਘ ਜੀਤ ਨੇ ਸਥਾਨਕ ਸਿਵ ਨੰਦਾ ਪਬਲਿਕ ਸੀਨੀਅਰ ਸਕੈਡਰੀ ਸਕੂਲ ਵਿੱਚ ਸੋਸ਼ਲ ਮੀਡੀਆਂ ਸਬੰਧੀ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਹਨਾਂ ਆਖਿਆ ਕਿ ਕੰਮ ਬਦਲੇ ਰਿਸ਼ਵਤ ਲੈਣ ਵਾਲਾ ਵਿਅਕਤੀ ਹੁਣ ਸੋਸ਼ਲ ਮੀਡੀਆ ਦਾ ਡਰ ਮਹਿਸੂਸ ਕਰਦਾ ਹੈ ਕਿ ਕਿਤੇ ਇਸ ਦਾ ਕੈਮਰਾ ਮੈਨੂੰ ਕੈਦ ਤਾ ਨਹੀ ਕਰ ਰਿਹਾ ਹੈ। ਉਹਨਾਂ ਸੋਸ਼ਲ ਮੀਡੀਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਆਖਿਆ ਕਿ ਇਸ ਦੇ ਲਾਭ ਘੱਟ ਹਨ ਪਰ ਨੁਕਸਾਨ ਵਧੇਰੇ ਸਾਹਮਣੇ ਆ ਰਹੇ ਹਨ।
ਇਸ ਮੌਕੇ ਪੱਤਰਕਾਰ ਰਾਧੇ ਸਿਆਮ ਸ਼ਰਮਾ ਨੇ ਆਖਿਆ ਕਿ ਸਮਾ ਬਹੁਤ ਕੀਮਤੀ ਹੈ ਇਸ ਲਈ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆਂ ਦੀ ਘੱਟ ਤੋ ਘੱਟ ਸਮੇ ਲਈ ਵਰਤੋਂ ਕਰਨੀ ਚਾਹੀਦੀ ਹੈ। ਸਕੂਲ ਦੇ ਪ੍ਰਿੰਸੀਪਲ ਜਤਿੰਦਰ ਕੁਮਾਰ ਸ਼ਰਮਾ ਨੇ ਸੋਸਲ ਮੀਡੀਆਂ ਬਾਰੇ ਚਾਨਣਾ ਪਾਉਦਿਆਂ ਆਖਿਆ ਕਿ ਕੁਝ ਲੋਕ ਸੋਸ਼ਲ ਮੀਡੀਆ ਦੀ ਵਰਤੋਂ ਨਾਲ ਇੱਕ ਦੂਸਰੇ ਫਿਰਕੇ ਪ੍ਰਤੀ ਨਫ਼ਰਤ ਦਾ ਪ੍ਰਚਾਰ ਕਰ ਰਹੇ ਜੋ ਦੇਸ ਦੀ ਏਕਤਾ ਲਈ ਖਤਰੇ ਦੀ ਘੰਟੀ ਸਾਬਤ ਹੋ ਸਕਦੀ ਹੈ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੰਸ ਰਾਜ ਭਾਟੀਆ, ਅਸ਼ੋਕ ਕੁਮਾਰ ਮੁੱਖੀ ਸੰਸਕਾਰ ਕੇਦਰ ਅਤੇ ਪੱਤਰਕਾਰ ਅਮਰਜੀਤ ਸਿੰਘ ਧਿਮਾਨ, ਮੋਹਨ ਸਿੰਘ ਅਰੌੜਾ ਤੋ ਇਲਾਵਾ ਸੁਖਬੀਰ ਸਿੰਘ, ਸੁਖਵਿੰਦਰ ਸਿੰਘ, ਜਸਵਿੰਦਰ ਕੌਰ, ਬਲਜਿੰਦਰ ਕੌਰ ਅਤੇ ਰੇਨੂੰ ਸਮੇਤ ਅਨੇਕਾਂ ਪਤਵੰਤੇ ਹਾਜ਼ਰ ਸਨ।