ਬ੍ਰਹਮਾਕੁਮਾਰੀ ਸੰਸਥਾ ਵਿੱਚ ਸ਼ਾਂਤੀ ਤੇ ਖ਼ੁਸ਼ੀ ਦੇ ਖਜ਼ਾਨੇ ਦੀ ਚਾਬੀ ਵਿਸ਼ੇ ’ਤੇ ਸੈਮੀਨਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਨਵੰਬਰ:
ਜੀਵਨ ਵਿੱਚ ਸ਼ਾਂਤੀ ਅਤੇ ਖੁਸ਼ੀ ਸਭ ਚਾਹੁੰਦੇ ਹਨ ਪਰ ਉਸ ਖਜਾਨੈ ਦੀ ਚਾਬੀ ਕਿਥੇ ਹੈ? ਇਹ ਚਾਬੀ ਭੌਤਿਕਤਾ ਦੇ ਅੰਦਰ ਗੁੰਮ ਹੋ ਗਈ ਹੈ ਜਿਸ ਨੂੰ ਲੱਭਣ ਦੀ ਲੋੜ ਹੈ। ਇਹ ਵਿਚਾਰ ਅੱਜ ਇੱਥੇ ਮਾਉੱਟ ਆਬੂ ਰਾਜਸਥਾਨ ਤੋਂ ਆਈ ਅੰਤਰਕੌਮੀ ਮਸ਼ਹੂਰ ਰਾਜਯੋਗ ਮਾਹਿਰ ਬ੍ਰਹਮਾਕੁਮਾਰੀ ਊਸ਼ਾ ਦੀਦੀ ਨੇ ਸ਼ਾਂਤੀ ਅਤੇ ਖੁਸ਼ੀ ਦੇ ਖਜਾਨੇ ਦੀ ਚਾਬੀ ਵਿਸ਼ੇ ਤੇ ਬ੍ਰਹਮਾਕੁਮਾਰੀਜ਼ ਸੁੱਖ ਸ਼ਾਂਤੀ ਭਵਨ ਫੇਜ਼-7 ਵਿੱਚ ਆਯੋਜਿਤ ਅਧਿਆਤਮਕ ਸੈਮੀਨਾਰ ਵਿੱਚ ਭਾਰੀ ਜਨਸਮੂਹ ਨੂੰ ਸੰਬੋਥਨ ਕਰਦੇ ਹੋਏ ਪ੍ਰਗਟ ਕੀਤੇ। ਊਸ਼ਾ ਦੀਦੀ ਨੇ ਅੱਗੇ ਕਿਹਾ ਕਿ ਸ਼ਾਂਤੀ ਅਤੇ ਖੁਸ਼ੀ ਦੀ ਤਲਾਸ਼ ਲਈ ਸਾਨੂੰ ਭਾਰਤੀ ਸੰਸਕ੍ਰਿਤੀ ਦੀ ਜੜ੍ਹਾਂ ਨਾਲ ਜੁੜਨਾ ਹੋਵੇਗਾ, ਆਦਰਸ਼ਾਂ ਦੀ ਸਥਾਪਨਾ ਕਰਨੀ ਹੋਵੇਗੀ ਅਤੇ ਕਦਰਾਂ-ਕੀਮਤਾਂ ਨੂੰ ਅੰਦਰੋਂ ਬਾਹਰ ਲਿਆਉੱਣਾ ਹੋਵੇਗਾ।
ਇਸ ਉਦੇਸ਼ ਦੀ ਪ੍ਰਾਪਤੀ ਲਈ ਆਤਮ ਨਿਰੀਖਣ ਕਰਕੇ ਜੀਵਨਸ਼ੈਲੀ ਵਿੱਚ ਤਬਦੀਲੀ ਲਿਆਉਣੀ ਪਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਅਧਿਆਤਮਕਤਾ ਬੁੱਧੀ ਨੂੰ ਤੇਜ ਅਤੇ ਮਨ ਨਿਯੰਤਰਿਤ ਕਰਦੀ ਹੈ ਅਧਿਆਤਮਕਤਾ ਨਕਾਰਾਤਮਕਤਾ ਨੂੰ ਬਦਲਣ ਦੀ ਸਮਝ ਦਿੰਦੀ ਹੈ। ਇਸ ਲਈ ਹੰਕਾਰ ਛੱਡਣਾ ਪਏਗਾ ਜਿਸ ਲਈ ਸ਼ਕਤੀ ਦੀ ਲੋੜ ਹੈ ਜਿਹੜੀ ਰਾਜਯੋਗ ਮੈਡੀਟੇਸ਼ਨ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ। ਰਾਜਯੋਗ ਮਨੁੱਖ ਨੂੰ ਪ੍ਰਮਾਤਮਾ ਨਾਲ ਜੋੜਦਾ ਹੈ ਅਜਿਹਾ ਕਰਨ ਨਾਲ ਜੀਵਨ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਆਏਗੀ।
ਇਸ ਮੌਕੇ ’ਤੇ ਨਾਈਪਰ ਦੇ ਨਿਰਦੇਸ਼ਕ ਪ੍ਰੋ. ਰਘੁਰਾਮ ਰਾਓ ਨੇ ਸਤਿਕਾਰਯੋਗ ਮਹਿਮਾਨ ਦੇ ਰੂਪ ਵਿੱਚ ਸੈਮੀਨਾਰ ਵਿੱਚ ਭਾਗ ਲੈੱਦਿਆਂ ਕਿਹਾ ਕਿ ਯੂ.ਐਨ.ਓ ਨੇ ਖੁਸ਼ੀ ਦੀ ਮਹੱਤਤਾ ਨੂੰ ਮੰਨਿਆ ਹੈ। ਲਗਭਗ 150 ਦੇਸ਼ਾਂ ਨੇ ਖੁਸ਼ੀ ਨੂੰ ਵਿਅਕਤੀ ਦਾ ਅਧਿਕਾਰ ਕਰਾਰ ਦਿੱਤਾ ਹੈ। ਉਨ੍ਹਾਂ ਨੇ ਬ੍ਰਹਮਾਕੁਮਾਰੀ ਭੈਣਾਂ ਦੀ ਨਿਰਸਵਾਰਥ ਸੇਵਾ ਦੀ ਸ਼ਲਾਘਾ ਕੀਤੀ। ਸੈਮੀਨਾਰ ਨੂੰ ਮੁਹਾਲੀ ਰੋਪੜ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਨਿਰਦੇਸ਼ਕਾ ਬ੍ਰਹਮਾਕੁਮਾਰੀ ਪ੍ਰੇਮਲਤਾ ਨੇ ਸਵਾਗਤ ਭਾਸ਼ਣ ਪੇਸ਼ ਕੀਤਾ। ਸੈਮੀਨਾਰ ਵਿੱਚ ਮੋਹਾਲੀ ਦੀ ਡਿਪਟੀ ਕਮਿਸ਼ਨਰ ਸ਼ੀਮਤੀ ਗੁਰਪ੍ਰੀਤ ਕੌਰ ਸਪਰਾ , ਪੰਜਾਬ ਪ੍ਰਦੇਸ਼ ਮਹਿਲਾ ਕਮਿਸ਼ਨ ਦੀ ਵਾਈਸ ਚੇਅਰਪਰਸਨ ਸ਼੍ਰੀਮਤੀ ਸਤਵੀਰ ਕੌਰ , ਸੀਮਾ ਸੁਰੱਖਿਆ ਬਲ ਦੇ ਡੀਆਈਜੀ ਸ੍ਰੀ ਇੰਦਰਜੀਤ, ਹਰਿਆਣਾ ਦੇ ਐਡਿਸ਼ਨਲ ਐਡਵੋਕੇਟ ਜਰਨਲ ਹਰੀਸ਼ ਘਈ, ਪੰਜਾਬ ਦੇ ਸਾਬਕਾ ਸਿਹਤ ਨਿਰਦੇਸ਼ਕ ਡਾ. ਪੂਰਨ ਸਿੰਘ ਜੱਸੀ ਆਦਿ ਨੇ ਵੀ ਭਾਗ ਲਿਆ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…