ਯੂਨੀਵਰਸਲ ਗਰੁੱਪ ਵੱਲੋਂ ਮਹਿਲਾ ਸ਼ਸ਼ਕਤੀਕਰਣ ਦੇ ਵਿਸ਼ੇ ’ਤੇ ਸੈਮੀਨਾਰ

ਅਜੋਕੇ ਸਮੇਂ ਵਿੱਚ ਅੌਰਤਾਂ ਹਰ ਖੇਤਰ ਵਿੱਚ ਪੁਰਸ਼ਾਂ ਤੋਂ ਵੀ ਮੋਹਰੀ: ਡਾ: ਗੁਰਪ੍ਰੀਤ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਕਤੂਬਰ:
ਅੱਜ ਅੌਰਤ ਹਰ ਖੇਤਰ ਵਿਚ ਮੋਹਰੀ ਹੋ ਕੇ ਵਿਚਰ ਰਹੀ ਹੈ। ਅਜਿਹਾ ਕੋਈ ਖੇਤਰ ਨਹੀਂ ਹੈ ਜਿੱਥੇ ਅੋਰਤਾਂ ਨੇ ਭਾਗੀਦਾਰੀ ਨਹੀਂ ਕੀਤੀ। ਅੱਜ ਦੀ ਪੜੀ ਲਿਖੀ ਅੌਰਤ ਮਰਦ ਦੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ ਹੈ। ਇਨਂਾਂ ਵਿਚਾਰਾਂ ਦਾ ਪ੍ਰਗਟਾਵਾ ਯੂਨੀਵਰਸਲ ਗਰੁੱਪ ਦੀ ਸ਼ਾਖਾ ਯੂ.ਆਈ.ਐਮ.ਟੀ. ਵਿਚ ਮਹਿਲਾ ਸਸ਼ਕਤੀਕਰਣ ਸੰਬੰਧੀ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਗਰੁੱਪ ਦੇ ਚੇਅਰਮੈਨ ਡਾ: ਗੁਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਹੋਰ ਅੱਗੇ ਬੋਲਦੇ ਉਨਂਾਂ ਕਿਹਾ ਕਿ ਭਾਵੇਂ ਅੱਜ ਦੇ ਸਮੇਂ ਵਿੱਚ ਅੌਰਤਾਂ ਨੂੰ ਬਰਾਬਰੀ ਦੇ ਸਾਰੇ ਹੱਕ ਦਿੱਤੇ ਗਏ ਹਨ। ਪ੍ਰੰਤੂ ਬਾਵਜੂਦ ਇਸ ਦੇ ਅੌਰਤ ਸ਼ਸਕਤੀਕਰਨ ਨੂੰ ਉੱਪਰ ਚੁੱਕਣ ਲਈ ਬਹੁਤ ਕਦਮ ਚੁੱਕਣੇ ਅਜੇ ਬਾਕੀ ਹਨ।
ਇਸ ਤੋਂ ਪਹਿਲਾਂ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਡਾ. ਮੋਨਿਕਾ ਅਗਰਵਾਲ (ਐਸੋਸੀਏਟ ਪ੍ਰੋਫੈਸਰ, ਪੀ.ਯੂ.)ਵੱਲੋਂ ਸ਼ਮ੍ਹਾਂ ਰੋਸ਼ਨ ਕਰਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰੋਗਰਾਮ ਵਿੱਚ ਵਿਸ਼ਾ ਮਾਹਿਰਾਂ ਨੇ ਮਹਿਲਾ ਸਸ਼ਕਤੀਕਰਣ ਸੰਬੰਧੀ ਆਪੋ-ਆਪਣੇ ਵਿਚਾਰ ਪੇਸ਼ ਕੀਤੇ । ਮੁੱਖ ਮਹਿਮਾਨ ਡਾ. ਮੋਨਿਕਾ ਅਗਰਵਾਲ ਨੇ ਇਸ ਸਮੇਂ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਮਾਜ ਵਿੱਚ ਸਾਰੇ ਖੇਤਰਾਂ ਵਿੱਚ ਅੌਰਤਾਂ ਅਤੇ ਪੁਰਸ਼ਾਂ ਦੇ ਬਰਾਬਰ ਅਧਿਕਾਰ ਮਿਲਣੇ ਚਾਹੀਦੇ ਹਨ। ਦੇਸ਼, ਸਮਾਜ ਅਤੇ ਪਰਿਵਾਰ ਦੇ ਚੰਗੇ ਭਵਿੱਖ ਦੇ ਲਈ ਮਹਿਲਾ ਸ਼ਸ਼ਕਤੀਕਰਣ ਬਹੱਦ ਜਰੂਰੀ ਹੈ।ਉਹਨਾਂ ਕਿਹਾ ਕਿ ਅੌਰਤਾਂ ਨੂੰ ਸੁਰੱਖਿਅਤ ਵਾਤਾਵਰਣ ਦੀ ਜ਼ਰੂਰਤ ਹੈ ਜਿਸ ਨਾਲ ਉਹ ਹਰ ਖੇਤਰ ਵਿੱਚ ਆਪਣਾ ਫੈਸਲਾ ਲੈ ਸਕਣ ਬੇਸ਼ਕ ਉਹ ਖ਼ੁਦ ਦੇ ਲਈ, ਪਰਿਵਾਰ, ਸਮਾਜ ਜਾਂ ਦੇਸ਼ ਕਿਸੇ ਲਈ ਵੀ ਹੋਵੇ। ਇਸ ਤੋਂ ਇਲਾਵਾ ਡਾ. ਰਜਨੀ ਲਾਂਬਾ ਦੀ ਅਗਵਾਈ ਵਾਲੀ ਗੈਰ-ਸਰਕਾਰੀ ਸੰਸਥਾ ਦਿ ਰਾਈਡੀਜ਼ ਵੱਲੇਂ ਕੁਝ ਸਟਾਲਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਮੌਕੇ ਯੂ.ਆਈ.ਐਮ.ਟੀ. ਦੇ ਵਿਦਿਆਰਥੀਆਂ ਨੇ ਡਾਂਸ, ਕੋਲਾਜ ਮੇਕਿੰਗ, ਵੂਮੈਨ ਐਮਪਾਰਮੈਂਟ ਦੇ ਵਿਸ਼ੇ ’ਤੇ ਕਵਿਤਾਵਾਂ ਦਾ ਪ੍ਰਦਰਸ਼ਨ ਕੀਤਾ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…