ਸਾਈਂ ਕਾਲਜ ਵਿੱਚ ਬਿੱਟਕੋਇਨ ਤੇ ਬਲੋਕਚੈਨ ਦੇ ਵਿਸ਼ੇ ’ਤੇ ਸੈਮੀਨਾਰ

ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 22 ਫਰਵਰੀ:
ਸ੍ਰੀ ਸਾਈਂ ਗਰੁੱਪ ਆਫ ਇੰਸਟੀਚਿਊਟ ਮਾਨਾਵਾਲਾ ਵਿੱਚ ਚੇਅਰਮੈਨ ਐਸ.ਕੇ. ਪੁੰਜ, ਸ਼੍ਰੀਮਤੀ ਤ੍ਰਿਪਤਾ ਪੁੰਜ, ਜੂਨੀਅਰ ਐਮ.ਡੀ ਸ਼੍ਰੀਮਤੀ ਅਨੁਭਾ ਪੁੰਜ ਦੀ ਯੋਗ ਅਗਵਾਈ ਹੇਠ ਕੈਂਪਸ ਦੇ ਡਾਇਰੈਕਟਰ ਡਾ. ਸੰਜੇ ਬਹਿਲ ਨੇ ਬਿੱਟਕੋਇਨ ਅਤੇ ਬਲੋਕਚੈਨ ਟੈਕਨੋਲੋਜੀ ਦੇ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ ਕੀਤਾ। ਡਾਕਟਰ ਸੰਜੇ ਬਹਿਲ ਨੇ ਸੁਨੀਲ ਅਗਰਵਾਲ ਦਾ ਸਵਾਗਤ ਕੀਤਾ। ਇਸ ਤੋਂ ਇਲਾਵਾ 100 ਤੋਂ ਜ਼ਿਆਦਾ ਐਮ ਬੀ ਏ, ਬੀ ਬੀ ਏ ,ਬੀ ਸੀ ਏ ,ਬੀ ਐਸ ਸੀ ਆਈ ਟੀ ,ਬੀ ਟੇਕ ਆਈ ਟੀ ਅਤੇ ਐਮ ਟੇਕ ਆਈ ਟੀ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸੁਨੀਲ ਅਗਰਵਾਲ ਨੇ ਬਿੱਟਕੋਇਨ ਅਤੇ ਬਲੋਕਚੈਨ ਟੈਕਨੋਲੋਜੀ ਦੇ ਉਪਯੋਗ ਬਾਰੇ ਦੱਸਿਆ ਅਤੇ ਕਿਹਾ ਕਿ ਇਸਦੇ ਨਾਲ ਟਰਾਸਜੇਕਸ਼ਨ ਰਿਕਾਰਡ ਨੂੰ ਸੁਰੱਖਿਅਤ ਰੂਪ ਵਿੱਚ ਰੱਖਿਆ ਜਾ ਸਕਦਾ ਹੈ। ਇਸ ਟੈਕਨੋਲੋਜੀ ਦਾ ਸਫਲਤਾਪੂਰਵਕ ਪ੍ਰਯੋਗ ਡਿਜ਼ੀਟਲ ਕਰੰਸੀ ਅਤੇ ਨਾਨ ਫਾਇਨੈਨਸ਼ੀਅਲ ਖੇਤਰ ਜਿਵੇਂ ਹੈਲਥ ਕੇਅਰ, ਸਾਈਬਰ ਸਕਿਉਰਟੀ, ਆਟੋਮੋਬਾਇਲ, ਮੀਡਿਆ, ਟਰੈਵਲ ਹੋਸਪੀਟੀ ਲਿਟੀ ਅਤੇ ਸਮਾਰਟ ਸਿਟੀ ਵਿੱਚ ਪ੍ਰਯੋਗ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਬਿੱਟਕੋਇਨ ਟੈਕਨੋਲੋਜੀ ਨਾਲ। ਸਬੰਧਤ ਸਵਾਲ ਮਾਹਰਾਂ ਨੂੰ ਪੁੱਛੇ। ਇਸ ਮੌਕੇ ਡਾਕਟਰ ਸਰਬਜੀਤ ਕੌਰ ਹੈਡ ਆਫ਼ ਮੈਨੇਜਮੈਂਟ ਵਿਭਾਗ ਡਾ. ਬਖਸ਼ੀਸ਼ ਸਿੰਘ ਗਿੱਲ ਅਤੇ ਇੰਜੀਨੀਅਰ ਕੁਲਵਿੰਦਰ ਸਿੰਘ ਹੈਡ ਆਫ਼ ਕੰਪਿਊਟਰ ਅਪਲੀਕੇਸ਼ਨ ਵਿਭਾਗ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…