Share on Facebook Share on Twitter Share on Google+ Share on Pinterest Share on Linkedin ਟਰੈਫ਼ਿਕ ਨਿਯਮਾ ਦੀ ਪਾਲਣਾ ਸਬੰਧੀ ਭਾਗੋਮਾਜਰਾ ਵਿੱਚ ਲਗਾਇਆ ਸੈਮੀਨਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੂਨ ਮੁਹਾਲੀ ਦੇ ਐਸਐਸਪੀ ਵਿਵੇਕਸ਼ੀਲ ਸੋਨੀ, ਐੱਸਪੀ ਜਗਵਿੰਦਰ ਸਿੰਘ ਚੀਮਾ, ਡੀਐਸਪੀ (ਟਰੈਫ਼ਿਕ) ਸੁਰਿੰਦਰ ਮੋਹਨ ਦੇ ਹੁਕਮਾਂ ਤਹਿਤ ਐਮਵੀਆਈ ਰਣਪ੍ਰੀਤ ਸਿੰਘ ਭਿਉਰਾ ਨਾਲ ਮਿਲ ਕੇ ਜ਼ਿਲ੍ਹਾ ਟਰੈਫ਼ਿਕ ਐਜੂਕੇਸ਼ਨ ਸੈੱਲ ਵੱਲੋਂ ਹਾਈ ਸਕਿਊਰਟੀ ਰਜਿਸਟ੍ਰੇਸ਼ਨ ਨੰਬਰ ਪਲੇਟਾਂ ਦੀਆਂ ਫੀਸਾਂ ਅਤੇ ਫਿਟਿੰਗ ਕੇਂਦਰ ਭਾਗੋਮਾਜਰਾ ਵਿਖੇ ਆਪਣੀਆ ਗੱਡੀਆਂ ਪਾਸ ਕਰਵਾਉਣ ਆਏ ਆਮ ਲੋਕਾਂ, ਸਕੂਲੀ ਬੱਸਾਂ ਪਾਸ ਕਰਵਾਉਣ ਆਏ ਡਰਾਈਵਰਾਂ, ਟੈਕਸੀ ਡਰਾਈਵਰਾਂ, ਆਟੋ ਡਰਾਈਵਰਾਂ ਨਾਲ ਸੈਮੀਨਾਰ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਏ.ਐਸ.ਆਈ ਜਨਕ ਰਾਜ ਨੇ ਦੱਸਿਆ ਕਿ ਸੈਮੀਨਾਰ ਦੌਰਾਨ ਟਰੈਫ਼ਿਕ ਨਿਯਮਾਂ ਬਾਰੇ, ਵਾਤਾਵਰਣ ਦੀ ਸੁਰੱਖਿਅਤ ਅਤੇ ਨਸ਼ਿਆ ਬਾਰੇ ਵਿਸਥਾਰ ਪੂਰਵਕ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਵਾਹਨਾਂ ਦੇ ਸਾਰੇ ਕਾਗਜ਼ਾਤ ਪੂਰੇ ਰੱਖਣ ਬਾਰੇ, ਸਮੇਂ ਸਿਰ ਆਪਣੀਆਂ ਗੱਡੀਆਂ ਪਾਸ ਕਰਵਾਉਣ ਬਾਰੇ, ਹਾਈ ਸਕਿਊਰਟੀ ਨੰਬਰ ਪਲੇਟ ਲਗਵਾਉਣ ਬਾਰੇ, ਫਸਟ ਏਡ ਬੌਕਸ ਰੱਖਣ ਬਾਰੇ, ਅੱਗ ਬੁਝਾਊ ਸਿਲੰਡਰ ਰੱਖਣ ਬਾਰੇ, ਉਵਰ ਸਪੀਡ ਨਾ ਚਲਣ ਬਾਰੇ, ਕਮਰਸੀਅਲ ਵਾਹਨ ਓਵਰ ਲੋਡ ਨਾ ਚਲਾਉਣ ਬਾਰੇ,ਆਪਣੇ ਅੰਡਰ ਏਜ ਬੱਚਿਆ ਲਈ ਕੋਈ ਵੀ ਵਾਹਨ ਨਾ ਚਲਾਉਣ ਬਾਰੇ ਵੀ ਜਾਗਰੂਕ ਕੀਤਾ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਕਮਰਸੀਅਲ ਵਾਹਨਾਂ ਤੇ ਰਿਫਲੈਕਟਰ ਟੇਪ ਲਗਵਾਉਣ ਬਾਰੇ, ਆਪਣੇ ਵਾਹਨਾਂ ਨੂੰ ਸੜਕ ਤੇ ਖੜਾ ਕਰਨ ਦੀ ਬਜਾਏ ਸਹੀ ਪਾਰਕਿੰਗ ਕਰਨ ਬਾਰੇ, ਖੱਬੇ-ਸੱਜੇ ਮੁੜਨ ਵੇਲੇ ਇੰਡੀਕੇਟਰ ਦੀ ਵਰਤੋ ਬਾਰੇ, ਲਾਲ ਬੱਤੀ ਦੀ ਉਲੰਘਣਾ ਨਾ ਕਰਨ ਬਾਰੇ, ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਕੋਈ ਵੀ ਵਾਹਨ ਨਾ ਚਲਾਉਣ ਬਾਰੇ, ਬੁਲਟ ਮੋਟਰਸਾਇਕਲ ਤੇ ਪਟਾਕੇ ਨਾ ਮਾਰਨ ਬਾਰੇ, ਪ੍ਰੈਸ਼ਰ ਹਾਰਨ ਦੀ ਵਰਤੋ ਨਾ ਕਰਨ ਬਾਰੇ ਅਤੇ ਵਾਹਨਾਂ ਦੇ ਸਾਰੇ ਕਾਗਜਾਤ ਪੂਰੇ ਰੱਖਣ ਦੀ ਅਪੀਲ ਕੀਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ