ਬ੍ਰਹਮਾਕੁਮਾਰੀ ਸੁੱਖ-ਸ਼ਾਂਤੀ ਭਵਨ ਵਿਖੇ ਮਹਿਲਾ ਸ਼ਸ਼ਕਤੀਕਰਨ ਵਿਸ਼ੇ ’ਤੇ ਸੈਮੀਨਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਾਰਚ:
ਇੱਥੋਂ ਦੇ ਫੇਜ਼-7 ਸਥਿਤ ਬ੍ਰਹਮਾਕੁਮਾਰੀ ਸੁੱਖ-ਸ਼ਾਂਤੀ ਭਵਨ ਵਿਖੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਮਹਿਲਾ ਸ਼ਸ਼ਕਤੀਕਰਨ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੀ ਗ੍ਰਹਿ ਸਕੱਤਰ ਸ੍ਰੀਮਤੀ ਬਲਦੀਪ ਕੌਰ ਮੁੱਖ ਮਹਿਮਾਨ ਸਨ ਜਦੋਂਕਿ ਸਮਾਗਮ ਦੀ ਪ੍ਰਧਾਨਗੀ ਮੁਹਾਲੀ-ਰੂਪਨਗਰ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਇੰਚਾਰਜ ਬ੍ਰਹਮਾਕੁਮਾਰੀ ਭੈਣ ਪ੍ਰੇਮਲਤਾ ਨੇ ਕੀਤੀ। ਇਸ ਮੌਕੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮਨਦੀਪ ਮਿੱਤਲ, ਪੰਜਾਬ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਤੇ ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਡਾ. ਬੀਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਮੁਹਾਲੀ ਦੀ ਅਸਿਸਟੈਂਟ ਪ੍ਰੋਫੈਸਰ ਡਾ. ਜਪਲੀਨ ਕੌਰ, ਸਾਹਿਤਕਾਰ ਸਰਬਜੀਤ ਕੌਰ ਸੋਹਲ ਵਿਸ਼ੇਸ਼ ਮਹਿਮਾਨ ਸਨ। ਇਨ੍ਹਾਂ ਸਾਰਿਆਂ ਨੇ ਸਾਂਝੇ ਤੌਰ ’ਤੇ ਸਮਾਂ ਰੋਸ਼ਨ ਕਰਕੇ ਸੈਮੀਨਾਰ ਦਾ ਆਗਾਜ਼ ਕੀਤਾ।

ਇਸ ਮੌਕੇ ਬੋਲਦਿਆਂ ਸ੍ਰੀਮਤੀ ਬਲਦੀਪ ਕੌਰ ਨੇ ਕਿਹਾ ਕਿ ਅੌਰਤਾਂ ਸਿੱਖਿਆ ਅਤੇ ਹੋਰ ਕਿੱਤਿਆਂ ਵਿੱਚ ਤਾਂ ਅੱਗੇ ਵਧ ਰਹੀਆਂ ਹਨ ਪਰ ਉਹ ਸਮਾਜ ਵਿੱਚ ਬਾਹਰੀ ਦਿਖਾਵੇ ਨੂੰ ਵੱਧ ਮਹੱਤਵ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੌਰਤਾਂ ਆਤਮਿਕ ਦ੍ਰਿਸ਼ਟੀਕੋਣ ਅਪਣਾਉਣ ਤਾਂ ਹੀ ਘਰ, ਪਰਿਵਾਰ ਅਤੇ ਸਮਾਜ ਦਾ ਕਲਿਆਣ ਹੋ ਸਕਦਾ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਚੰਗੇ ਸਮਾਜ ਦੀ ਸਿਰਜਣਾ ਲਈ ਅੌਰਤਾਂ ਦੀ ਮਹੱਤਵ ਪੂਰਨ ਭੂਮਿਕਾ ਨਿਭਾ ਸਕਦੀ ਹੈ ਪਰ ਉਨ੍ਹਾਂ ਵਿੱਚ ਨਕਾਰਾਤਮਿਕਤਾ ਵਧਣ ਕਾਰਨ ਅੌਰਤ ਹੀ ਅੌਰਤ ਦੀ ਦੁਸ਼ਮਣ ਬਣਦੀ ਜਾ ਰਹੀ ਹੈ, ਜਿਸ ਨੂੰ ਅਧਿਆਤਮਿਕਤਾ ਹੀ ਨੱਥ ਪਾ ਸਕਦੀ ਹੈ।

ਬ੍ਰਹਮਾਕੁਮਾਰੀ ਭੈਣ ਰਮਾ ਨੇ ਕਿਹਾ ਕਿ ਆਤਮ-ਨਿਰਭਰ ਭਾਰਤ ਬਣਾਉਣ ਵਿੱਚ ਅੌਰਤ ਦੀ ਭੂਮਿਕਾ ਮਹੱਤਵਪੂਰਨ ਹੈ ਕਿਉਂਕਿ ਇਕ ਮਾਂ ਜਿਸ ਤਰ੍ਹਾਂ ਚਾਹੇ ਬੱਚੇ ਨੂੰ ਢਾਲ ਸਕਦੀ ਹੈ। ਗੱਡੀ, ਗਹਿਣਿਆਂ, ਧਨ ਅਤੇ ਤਾਕਤ ਨਾਲ ਚੰਗਾ ਸਮਾਜ ਨਹੀਂ ਸਿਰਜਿਆ ਜਾ ਸਕਦਾ, ਉਸ ਲਈ ਅਧਿਆਤਮਿਕ ਸਿੱਖਿਆ ਦੀ ਸਖ਼ਤ ਲੋੜ ਹੈ। ਬ੍ਰਹਮਾਕੁਮਾਰੀ ਭੈਣ ਪ੍ਰੇਮਲਤਾ ਨੇ ਕਿਹਾ ਕਿ ਅੌਰਤਾਂ ਅਤੇ ਪੁਰਸ਼ ਦੋਵਾਂ ਨੂੰ ਹੀ ਸਵੈ-ਨਿਰਭਰ ਭਾਰਤ ਬਣਾਉਣ ਲਈ ਕਦਰਾਂ-ਕੀਮਤਾਂ ਨਾਲ ਭਰਪੂਰ ਆਪਣੀ ਸਥਿਤੀ ਸਰਵਗੁਣੀ ਬਣਾਉਣੀ ਹੋਵੇਗੀ, ਜੋ ਸਿਰਫ਼ ਅਧਿਆਤਮਿਕਤਾ ਅਤੇ ਰਾਜਯੋਗ ਨਾਲ ਹੀ ਸੰਭਵ ਹੈ, ਇਸ ਲਈ ਅੌਰਤਾਂ ਖ਼ੁਦ ਨੂੰ ਅਧਿਆਤਮਿਕਤਾ ਨਾਲ ਸ਼ਕਤੀਸ਼ਾਲੀ ਬਣਾਉਣ। ਡਾ. ਜਪਲੀਨ ਕੌਰ ਨੇ ਕਿਹਾ ਕਿ ਅੌਰਤ ਅਤੇ ਪੁਰਸ਼ ਦੋਵਾਂ ਦੇ ਸ਼ਕਤੀਸ਼ਾਲੀ ਹੋਣ ਨਾਲ ਹੀ ਸੰਸਾਰ ਦਾ ਕਲਿਆਣ ਸੰਭਵ ਹੈ। ਇਸ ਮੌਕੇ ਕੁਮਾਰੀ ਸੰਜਨਾ ਅਤੇ ਕੁਮਾਰ ਸਿਧਾਰਥ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।

Load More Related Articles
Load More By Nabaz-e-Punjab
Load More In General News

Check Also

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਅਧਿਆਪਕ ਤੇ ਕਰਮਚਾਰੀ ਯੂਨੀ…