ਰਤਨ ਪ੍ਰੋਫੈਸ਼ਨਲ ਕਾਲਜ ਸੋਹਾਣਾ ਵਿੱਚ ਮਹਿਲਾ ਸਸ਼ਕਤੀਕਰਨ ਵਿਸ਼ੇ ’ਤੇ ਸੈਮੀਨਾਰ
ਮੋਟੀਵੇਸ਼ਨਲ ਸਪੀਕਰ ਹਰਦੀਪ ਕੌਰ ਨੇ ਬੁਲੰਦ ਆਵਾਜ਼ ਰਾਹੀਂ ਭਰਿਆ ਵਿਦਿਆਰਥਣਾਂ ਵਿੱਚ ਜੋਸ਼
ਬਾਹਰੀ ਸੁਤੰਤਰਤਾ ਨਾਲੋਂ ਅੰਦਰੂਨੀ ਸੁਤੰਤਰਤਾ ਬੇਹੱਦ ਜ਼ਰੂਰੀ: ਜਗਜੀਤ ਕੌਰ ਕਾਹਲੋਂ
ਨਬਜ਼-ਏ-ਪੰਜਾਬ, ਮੁਹਾਲੀ, 15 ਮਾਰਚ:
ਸਿੱਖਿਆ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਅਦਾ ਕਰ ਰਹੇ ਰਤਨ ਗਰੁੱਪ ਆਫ਼ ਇੰਸਟੀਟਿਊਸ਼ਨ ਸੋਹਾਣਾ ਦੇ ਐਡੀਟੋਰੀਅਮ ਵਿਖੇ ਮਹਿਲਾ ਸਸ਼ਕਤੀਕਰਨ ਤੇ ਇੱਕ ਵਿਸ਼ੇਸ਼ ਸੈਮੀਨਾਰ ਚੇਅਰਮੈਨ ਸੁੰਦਰ ਲਾਲ ਅਗਰਵਾਲ ਦੀ ਅਗਵਾਈ ਹੇਠ ਕਰਵਾਇਆ ਗਿਆ। ਕਾਲਜ ਦੀਆਂ ਵਿਦਿਆਰਥੀਆਂਨੂੰ ਪ੍ਰੇਰਿਤ ਕਰਨ ਲਈ ਸੈਮੀਨਾਰ ਦਾ ਵਿਸ਼ਾ ‘‘ਇੱਕ ਸਸ਼ਕਤ ਮਹਿਲਾ ਕਿਵੇਂ ਬਣੀਏ’’ ਰੱਖਿਆ ਗਿਆ। ਉੱਘੇ ਸਮਾਜ ਸੇਵੀ ਜਗਜੀਤ ਕੌਰ ਕਾਹਲੋਂ ਮੁੱਖ ਮਹਿਮਾਨ ਵਜੋਂ ਪਹੁੰਚੇ। ਜਦੋਂਕਿ ਅੇਨਜੀਓ ਦਿਸ਼ਾ ਦੀ ਫਾਉਂਡਬ ਅਤੇ ਮੋਟੀਵੇਸ਼ਨਲ ਸਪੀਕਰ ਹਰਦੀਪ ਕੌਰ ਅਤੇ ਡਾ. ਦਵਿੰਦਰ ਕੌਰ ਖੁਸ਼ ਧਾਲੀਵਾਲ ਨੇ ਵਿਦਿਆਰਥਣਾਂ ਨੂੰ ਸੰਬੋਧਨ ਕੀਤਾ। ਉੱਘੇ ਸਮਾਜ ਸੇਵੀ ਸਤਿੰਦਰ ਕੌਰ, ਪੱਤਰਕਾਰ ਹਰਸਿਮਰਤ ਪੌਲ, ਪੱਤਰਕਾਰ ਸ਼ਾਲੂ ਮਿਰੌਕ ਇਹ ਪੱਤਰਕਾਰ ਤੇਜਿੰਦਰ ਕੌਰ ਨੂੰ ਰਤਨ ਗਰੁੱਪ ਵੱਲੋਂ ‘‘ਧੀ ਪੰਜਾਬ ਦੀ’’ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹਰਦੀਪ ਕੌਰ ਨੇ ਵਿਦਿਆਰਥਣਾ ਨੂੰ ਛੋਟੀਆਂ-ਛੋਟੀਆਂ ਉਦਾਹਰਣਾਂ ਦੇ ਕੇ ਕਿ ਭਵਿੱਖ ਵਿੱਚ ਜਿੱਥੇ ਵਿੱਤੀ ਤੌਰ ਤੇ ਸਸ਼ਕਤ ਹੋਣ ਲਈ ਪ੍ਰੇਰਿਤ ਕੀਤਾ ਉਥੇ ਹੀ ਆਪੋ-ਆਪਣੇ ਖੇਤਰ ਵਿੱਚ ਬੁਲੰਦੀ ਦੀਆਂ ਚੋਟੀਆਂ ਸਰ ਕਰਨ ਲਈ ਵੀ ਕਿਹਾ। ਹਰਦੀਪ ਕੌਰ ਨੇ ਆਪਣੀ ਬੁਲੰਦ ਆਵਾਜ਼ ਰਾਹੀਂ ਵਿਦਿਆਰਥਣਾਂ ਦੇ ਵਿੱਚ ਜੋਸ਼ ਭਰਦਿਆਂ ਪ੍ਰੋਗਰਾਮ ਨੂੰ ਇੱਕ ਸਿਖਰ ਪ੍ਰਦਾਨ ਕੀਤੀ। ਵਿਦਿਆਰਥਣਾਂ ਦਾ ਜੋਸ਼ ਇਸ ਦੌਰਾਨ ਅੱਖੀ ਦੇਖਿਆਂ ਹੀ ਬਣਦਾ ਸੀ। ਅਖੀਰ ਵਿੱਚ ਮੁੱਖ ਮਹਿਮਾਨ ਜਗਜੀਤ ਕੌਰ ਕਾਹਲੋਂ ਨੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਪੱਤਰਕਾਰ ਅਤੇ ਸੂਫ਼ੀ ਗਾਇਕ ਸਤਵਿੰਦਰ ਸਿੰਘ ਧੜਾਕ ਨੇ ਆਪਣਾ ਹਾਲ ਹੀ ਵਿੱਚ ਰਿਲੀਜ਼ ਹੋਇਆ ਗੀਤ ‘ਕੁਝ ਖਾਸ’ ਗਾ ਕੇ ਸੁਣਾਇਆ। ਪੱਤਰਕਾਰ ਡਾਇਰੈਕਟਰ ਅਤੇ ਐਕਟਰ ਕੁਲਵੰਤ ਗਿੱਲ ਨੇ ਵੀ ਸਰੋਤਿਆਂ ਨਾਲ ਵਿਚਾਰਾਂ ਦੀ ਸਾਂਝ ਪਾਈ। ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਵਿਦਿਆਰਥੀਆਂ ਦੇ ਨਾਲ ਰਤਨ ਗਰੁੱਪ ਦੇ ਫੈਕਲਟੀ ਮੈਂਬਰ ਵਾਈਸ ਪ੍ਰਿੰਸੀਪਲ ਹੀਰਾ ਮਨੀ ਤੋਂ ਇਲਾਵਾ ਪੱਤਰਕਾਰ ਤੇ ਸਮਾਜ ਸੇਵੀ ਤਿਲਕ ਰਾਜ, ਮੈਡਮ ਡਿੰਪਲ, ਪੱਤਰਕਾਰ ਉਮਾ ਰਾਵਤ, ਮਨਪ੍ਰੀਤ ਕੌਰ ਅਤੇ ਅਮਨ ਹਾਜ਼ਰ ਸਨ।