ਪੰਜਾਬ ਅਗੇਂਸਟ ਕੁਰੱਪਸ਼ਨ ਵੱਲੋਂ ‘ਵਿਸ਼ਵ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ ਸੈਮੀਨਾਰ

ਮਨੁੱਖੀ ਅਧਿਕਾਰਾਂ ਲਈ ਭਾਰਤ ਵਿੱਚ ਜੰਗ ਵਰਗੀ ਸਥਿਤੀ: ਐਡਵੋਕੇਟ ਬੈਂਸ

ਭਾਰਤ ਵਿੱਚ ਮਨੁੱਖੀ ਅਧਿਕਾਰਾਂ ਲਈ ਬਣਦੀ ਜਗਾ ਸੁੰਗੜ ਰਹੀ ਹੈ: ਐਡਵੋਕੇਟ ਲਵਨੀਤ

ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤੇਜ ਕੀਤੇ ਜਾਣਾ ਸਮੇਂ ਦੀ ਮੁੱਖ ਲੋੜ: ਡਾ. ਆਜ਼ਾਦ

ਸੰਸਥਾ ‘ਐਕਸ਼ਨ ਪਲਾਨ 2018‘ ਤਹਿਤ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਯੂਨਿਟ ਸਥਾਪਿਤ ਕਰੇਗੀ: ਸਤਨਾਮ ਦਾਊਂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 10 ਦਸੰਬਰ:
ਪੰਜਾਬ ਵਿੱਚ ਪਿਛਲੇ ਕੁਝ ਸਾਲਾਂ ਤੋਂ ਆਰਥਿਕ ਤੌਰ ’ਤੇ ਕਮਜੋਰ ਵਰਗਾਂ ਲਈ ਬਨਣ ਵਾਲੇ ਮਕਾਨਾਂ ਦਾ ਘਪਲਾ ਵਿਰੁੱਧ ਸੰਘਰਸ਼ਸ਼ੀਲ ਸੰਸਥਾ ‘ਪੰਜਾਬ ਅਗੇਂਸਟ ਕੁਰੱਪਸ਼ਨ’ ਵੱਲੋਂ ਆਪਣਾ ਸਾਲਾਨਾ ਦਿਵਸ ਇੱਥੇ ‘ਪੀਪਲ ਕਨਵੈਨਸਨ ਸੈਕਟਰ’ ਸੈਕਟਰ-36 ਵਿਖੇ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਸਰਪ੍ਰਸਤ ਡਾ. ਦਲੇਰ ਸਿੰਘ ਮੁਲਤਾਨੀ ਵੱਲੋਂ ਅਤੇ ਮੁੱਖ ਮਹਿਮਾਨ ਦੇ ਰੂਪ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਸ਼ਹੂਰ ਵਕੀਲ ਅਤੇ ਮਨੁੱਖੀ ਅਧਿਕਾਰਾਂ ਨੂੰ ਸਮਾਪਿਤ ਐਡਵੋਕੇਟ ਆਰ.ਐਸ.ਬੈਂਸ ਵਲੋਂ ਸ਼ਿਰਕਤ ਕੀਤੀ ਗਈ। ਸਮਾਗਮ ਵਿੱਚ ਪੂਰੇ ਪੰਜਾਬ ਤੋਂ ਪਹੁੰਚੇ ਮਹੱਤਵਪੂਰਨ ਵਿਆਕਤੀਆਂ ਅਤੇ ਮੈਂਬਰਾਂ ਨੇ ਭਾਗ ਲਿਆ।
ਸਮਾਗਮ ਮੌਕੇ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਵੱਲੋਂ ਸੰਸਥਾ ਵਲੋਂ ਕੀਤੀਆਂ ਜਾ ਰਹੀਆਂ ਕਾਰਗੁਜਾਰੀਆਂ ਦੀ ਰਿਪੋਰਟ ਪੇਸ਼ ਕੀਤੀ ਗਈ; ਸੰਸਥਾ ਦੇ ਜਨਰਲ ਸਕੱਤਰ ਡਾ. ਮਜੀਦ ਆਜਾਦ ਨੇ ‘ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਦਿਵਸ’ ਨੂੰ ਸੰਬੋਧਿਤ ਆਪਣੇ ਭਾਸ਼ਣ ਵਿੱਚ ਕਿਹਾ ਕਿ ‘‘ਪੰਜਾਬ ਵਿੱਚ ਭਰਿਸ਼ਟਾਚਾਰ ਵਿਰੋਧੀ ਮੁਹਿੰਮ ਤੇਜ ਕੀਤੇ ਜਾਣ ਦੀ ਬਹੁਤ ਜਿਆਦਾ ਜਰੂਰਤ ਹੈ; ਤਾਂ ਕਿ ਲੋਕਾਂ ’ਚੋਂ ਪ੍ਰਬੰਧ ਪ੍ਰਤੀ ਨਿਰਾਸ਼ਾ ਖਤਮ ਘਟਾਈ ਜਾ ਸਕੇ’’। ਸੰਸਥਾ ਦੇ ਮੀਡੀਆ ਸਲਾਹਕਾਰ ਐਡਵੋਕੇਟ ਲਵਨੀਤ ਠਾਕੁਰ ਵਲੋਂ ‘ਵਿਸ਼ਵ ਮਨੁੰਖੀ ਅਧਿਕਾਰ ਦਿਵਸ‘ ਨੂੰ ਸੰਬੋਧਿਤ ਆਪਣੇ ਭਾਸ਼ਣ ਵਿੱਚ ਕਿਹਾ ਕਿ ‘‘ਖੁਸ਼ਹਾਲ ਜੀਵਣ ਜਿਉਣ ਦਾ ਅਧਿਕਾਰ, ਰੁਜ਼ਗਾਰ ਪ੍ਰਾਪਤੀ ਦਾ ਹੱਕ, ਵਿਰੋਧ ਪ੍ਰਗਟਾਉਣ ਦਾ ਅਧਿਕਾਰ ਮੁੱਢਲੇ ਮਨੁੰਖੀ ਅਧਿਕਾਰ ਹਨ ਅਤੇ ਇਹ ਕਿਸੇ ਵੀ ਲੋਕਤੰਤਰ ਦੇ ਮੁੱਖ ਥੰਮ ਹਨ, ਪ੍ਰੰਤੂ ਭਾਰਤ ਵਿੱਚ ਇਹਨਾਂ ਅਧਿਕਾਰਾਂ ਨੂੰ ਖੋਹਿਆ ਜਾ ਰਿਹਾ ਹੈ’’। ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਐਡਵੋਕੇਟ ਆਰ.ਐਸ. ਬੈਂਸ ਨੇ ਕਿਹਾ,’’ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਪ੍ਰਾਪਤੀ ਵਾਸਤੇ ਜੰਗ ਚੱਲ ਰਹੀ ਹੈ; ਇਸ ਵਾਸਤੇ ਮਨੁੱਖੀ ਅਧਿਕਾਰ ਕਾਰਕਨਾਂ ਦਾ ਰੋਲ ਬਹੁਤ ਮਹੱਤਵਪੂਰਣ ਹ।’’
ਇਸ ਮੌਕੇ ਮੁੱਢਲਾ ਸਿਹਤ ਕੇਂਦਰ ਬੂਥਗੜ੍ਹ ਦੇ ਐਸਐਮਓ ਡਾ. ਦਲੇਰ ਸਿੰਘ ਮੁਲਤਾਨੀ ਨੇ ਸੰਸਥਾ ਦਾ ‘ਐਕਸ਼ਨ ਪਲਾਨ 2018‘ ਜਾਰੀ ਕਰਦਿਆਂ ਕਿਹਾ ‘ਪੰਜਾਬ ਅਗੇਂਸਟ ਕੁਰੱਪਸ਼ਨ‘ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਆਪਣੀ ਇਕਾਈ ਸਥਾਪਕ ਕਰੇਗੀ ਤਾਂ ਜੋ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਲੋਕਾਂ ਦੀ ਮੁਹਿੰਮ ਬਣਾਇਆ ਜਾ ਸਕੇ, ਅਤੇ ਲੋਕਾਂ ਨੂੰ ਇਸ ਬੁਰਾਈ ਵਿਰੁੱਧ ਲਾਮਬੰਦ ਕਰੇਗੀ’। ਇਸ ਮੌਕੇ ਜਨਰਲ ਹਾਊਸ ਵਲੋਂ ਪਾਸ ਕੀਤੇ ਮਤਿਆਂ ਤਹਿਤ ‘ਪਿਛਲੇ ਦਿਨੀਂ ਰਾਜਸਥਾਨ ਵਿੱਚ ਅਫਜਲ ਖਾਂ ਦੀ ਸਰਕਾਰੀ ਸ਼ਹਿ-ਪ੍ਰਾਪਤ ਭਗਵਾਂ ਗੁੰਡਿਆਂ ਰਾਹੀਂ ਕੀਤੀ ਗਈ ਹੱਤਿਆ ਦੀ ਨਿਖੇਧੀ ਕਰਦਿਆਂ ਇਸ ਨੂੰ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਐਲਾਣਿਆ ਗਿਆ‘, ‘ਪੰਜਾਬ ਸਰਕਾਰ ਵਲੋਂ ਬਨਾਏ ਜਾ ਰਹੇ ਪੰਜਾਬ-ਸੰਗਠਤ ਜੁਰਮ ਰੋਕੂ ਕਾਨੂੰਨ ਗੈਰ-ਵਾਜਬ ਹਨ; ਮੰਗ ਕੀਤੀ ਗਈ ਕਿ ਸਰਕਾਰ ਇਹਨਾਂ ਕਾਨੂੰਨਾ ਨੂੰ ਵਾਪਸ ਲਵੇ‘।
ਇਸ ਮੌਕੇ ਹੋਰਨਾਂ ਮੁੱਦਿਆਂ ਤੋਂ ਬਿਨਾਂ ‘ਸਕਾਈ ਰਾਕ ਸਿਟੀ ਘਪਲੇ ਦੀ ਸਥਿਤੀ‘ ‘ਨਿੱਜੀ ਸਕੂਲਾਂ ਵਲੋਂ ਸਾਲਾਨਾ ਫੀਸਾਂ,ਫੰਡਾ,ਕਿਤਾਬਾਂ,ਵਰਦੀਆਂ ਦੇ ਰੂਪ ਵਿੱਚ ਮਾਪਿਆਂ ਦੀ ਕੀਤੀ ਜਾ ਰਹੀ ਲੁੱਟ’ ‘ਢਿੱਲੇ ਸਰਕਾਰੀ ਨਿਯਮਾਂ, ਕੁਰੱਪਟ ਅਫ਼ਸਰਾਂ ,ਬਿਲਡਰਾਂ ਦੁਆਰਾ ਇਸ਼ਤਿਹਾਰਾਂ ਰਾਹੀ ਲੋਕਾਂ ਨਾਲ ਕੀਤੀ ਜਾ ਰਹੀ ਜਾਲਸਾਜੀ‘ ਆਦਿ ਵਿਸ਼ਿਆਂ ਉਪਰ ਖੁਲਕੇ ਵਿਚਾਰ ਕੀਤਾ ਗਿਆ।
ਉਪਰੋਕਤ ਤੋਂ ਬਿਨਾਂ ਡਾ. ਮਜੀਦ ਅਜਾਦ, ਸੁਖਮਿੰਦਰ ਸਿੰਘ ਬਿੱਲੂ, ਪ੍ਰੇਮ ਗੁਰਦਾਸਪੁਰੀ, ਗੁਰਸੇਵਕ ਸਿੰਘ ਦਾਉੁਂ, ਐਡਵੋਕੇਟ ਜਾਨਕੀਦਾਸ, ਗੁਰਮੇਲ ਸਿੰਘ ਮੋਜੇਵਾਲ, ਐਡਵੋਕੇਟ ਤੇਜਿੰਦਰ ਸਿੰਘ ਸਿੱਧੂ, ਐਡਵੋਕੇਟ ਗੁਰਬਖਸ ਸਿੰਘ ਬੈਂਸ, ਐਡਵੋਕੇਟ ਬਲਦੇਵ ਸਿੰਘ ਸਿੱਧੂ, ਸਰਹੰਦ ਤੋਂ ਬਲਦੇਵ ਜਲਾਲ, ਜਸਪਾਲ ਸਿੰਘ ਰੋਪੜ ਡਾ.ਗੁਰਦੀਪ ਸਿੰਘ, ਐਡਵੋਕੇਟ ਗਮਦੂਰ ਸਿੰਘ, ਅਮਰੀਕ ਸਿੰਘ ਭਬਾਤ, ਮਾਲੇਰਕੋਟਲਾ ਤੋਂ ਆਏ ਮੁਹੰਮਦ ਅਸਾਮ ਨਾਜ, ਖੰਨਾ ਤੋਂ ਆਏ ਹਰਸ਼ ਭੱਲਾ, ਕੁਲਵੰਤ ਸਿੰਘ ਮੁਲਾਂਪੁਰ, ਫਾਜਿਲਕਾ ਤੋਂ ਸੁਰਿੰਦਰ ਗੰਜੂਆਣਾ ਆਦਿ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਉਸਾਰੂ ਬਹਿਸ ਵਿੱਚ ਹਿੱਸਾ ਲਿਆ। ਇਸ ਮੌਕੇ ਸਟੇਜ ਸੰਚਾਲਣ ਦੀ ਜ਼ਿੰਮੇਵਾਰੀ ਸੁਖਮਿੰਦਰ ਬਿੱਲੂ ਨੇ ਬਾਖੂਬੀ ਨਿਭਾਈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…