Share on Facebook Share on Twitter Share on Google+ Share on Pinterest Share on Linkedin ਗਿਆਨ ਜਯੋਤੀ ਇੰਸਟੀਚਿਊਟ ਵਿੱਚ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮੌਕੇ ਸੈਮੀਨਾਰ ਦਾ ਆਯੋਜਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਈ: ਗਿਆਨ ਜਯੋਤੀ ਇੰਸੀਟਿਊਸ਼ਨਜ਼ ਆਫ਼ ਮੈਨੇਜਮੈਂਟ ਅਤੇ ਟੈਕਨੋਲਜ਼ੀ ਵੱਲੋਂ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮੌਕੇ ਤੇ ਕੈਂਪਸ ਦੇ ਵਿਦਿਆਰਥੀ ਲਈ ਤੰਬਾਕੂਨੋਸ਼ੀ ਜਾਗਰੂਕਤਾ ਇਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਗਿਆਨ ਜਯੋਤੀ ਦੇ ਚੇਅਰਮੈਨ ਜੇ ਐਸ ਬੇਦੀ ਨੇ ਖ਼ਾਸ ਤੌਰ ਤੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਇਸ ਗੰਭੀਰ ਮਸਲੇ ਤੇ ਚਰਚਾ ਕੀਤੀ। ਇਸ ਮੌਕੇ ਬੋਲਦਿਆਂ ਚੇਅਰਮੈਨ ਬੇਦੀ ਨੇ ਕਿਹਾ ਕਿ ਵਿਸ਼ਵ ਪੱਧਰ ਤੇ ਹਰ ਸਾਲ ਲੱਖਾਂ ਲੋਕ ਤੰਬਾਕੂਨੋਸ਼ੀ ਦੇ ਕਾਰਨ ਮੌਤ ਦੇ ਮੂੰਹ ‘ਚ ਚਲੇ ਜਾਂਦੇ ਹਨ। ਜਦ ਕਿ ਭਾਰਤ ‘ਚ ਇਸ ਸੰਖਿਆਂ ਅੌਸਤਨ 10 ਲੱਖ ਲੋਕ ਮੌਤ ਦੀ ਨੀਂਦ ਸੌ ਜਾਂਦੇ ਹਨ ਜੋ ਕਿ ਭਾਰਤ ਵਿਚ ਹਰ ਸਾਲ ਮਰਨ ਵਾਲੇ ਲੋਕਾਂ ਦਾ ਕੁੱਲ 20% ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਿਗਰਟ, ਬੀੜੀ, ਪਾਨ ਮਸਾਲਾ, ਗੁੱਟਖਾ ਜਿਹੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਬੇਸ਼ੱਕ ਨਸ਼ੇ ਪਹਿਲਾਂ ਤਾਂ ਇਨਸਾਨ ਨੂੰ ਮਜ਼ਾ ਦਿੰਦੇ ਹਨ ਪਰ ਬਾਅਦ ‘ਚ ਉਸ ਦੀ ਜ਼ਿੰਦਗੀ ਨੂੰ ਨਰਕ ਬਣਾ ਕੇ ਮਿੱਟੀ ਵਿੱਚ ਮਿਲਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਹੋਏ ਅਧਿਆਨਾਂ ਤੋਂ ਇਹ ਪਤਾ ਲੱਗਾ ਹੈ ਕਿ ਨਿਕੋਟੀਨ ਖੂਨ ਵਿੱਚ ਸਿਰਫ਼ 5 ਸਕਿੰਟਾਂ ਵਿਚ ਅਸਰ ਕਰ ਜਾਂਦਾ ਹੈ ਅਤੇ ਇਸ ਨਾਲ ਦਿਲ ਦੀ ਧੜਕਣ ਤੇਜ਼ ਹੋਣਾ, ਬਲੱਡ ਪ੍ਰੈਸ਼ਰ, ਕੈਂਸਰ, ਸੁੰਘਣ ਅਤੇ ਸੁਆਦ ਦੀ ਭਾਵਨਾ ਦਾ ਖ਼ਤਮ ਹੋਣਾ,ਦੰਦ ਅਤੇ ਉਂਗਲੀਆਂ ਦਾ ਪੀਲਾ ਹੋਣਾ ਆਦਿ ਹੋਰ ਕਈ ਬਿਮਾਰੀਆਂ ਹੌਲੀ ਹੌਲੀ ਚਿੱਬੜ ਲਗਦੀਆਂ ਹਨ। ਡਾਇਰੈਕਟਰ ਡਾ. ਅਨੀਤ ਬੇਦੀ ਨੇ ਕਿਹਾ ਕਿ ਸਿਗਰਟ, ਤੰਬਾਕੂ, ਹੁੱਕਾ ਜਾਂ ਚਬਾਉਣ ਵਾਲਾ ਤੰਬਾਕੂ ਸਭ ਇਕੋ ਜਿਹੇ ਹੀ ਖ਼ਤਰਨਾਕ ਹਨ ਅਤੇ ਅੱਜ-ਕੱਲ੍ਹ ਥਾਂ-ਥਾਂ ਤੇ ਖੁਲੇ ਹੁੱਕਾ ਬਾਰ ਵੀ ਇਸੇ ਕੜੀ ਦਾ ਹਿੱਸਾ ਹਨ ਜਿਨ੍ਹਾਂ ਵਿੱਚ ਜਾਣ ਤੋਂ ਵਿਦਿਆਰਥੀਆਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਸੈਮੀਨਾਰ ਦੇ ਅਖੀਰ ਵਿੱਚ ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਨੇ ਤਮਾਕੂ ਦੀ ਕਿਸੇ ਵੀ ਸੂਰਤ ਵਿੱਚ ਵਰਤੋਂ ਲਈ ਇਕ ਸਹੁੰ ਚੁੱਕੀ ਅਤੇ ਆਸ ਪਾਸ ਦੇ ਲੋਕਾਂ ਨੂੰ ਵੀ ਜਾਗਰੂਕ ਕਰਨ ਦਾ ਪ੍ਰਣ ਲਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ