nabaz-e-punjab.com

ਸ੍ਰੀ ਗੁਰੂ ਅਰਜਨ ਦੇਵ ਜੀ ਦੀ ‘ਸ਼ਹਾਦਤ’ ਨੂੰ ਸਮਰਪਿਤ ਸੋਢੀ ਸਕੂਲ ਵਿੱਚ ਕਰਵਾਇਆ ਸੈਮੀਨਾਰ

ਨਬਜ਼-ਏ-ਪੰਜਾਬ ਬਿਊਰੋ, ਖਰੜ, 27 ਮਈ:
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ’ ਨੂੰ ਬੀ.ਐਸ.ਐਮ.ਸਿੱਖ ਗਰਲਜ਼ ਸੀਨੀਅਰ ਸੈਕੰਡਰੀ (ਸੋਢੀ ਸਕੂਲ) ਖਰੜ ਵਿਖੇ ‘ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਗੁਰੂ ਗੋਬਿੰਦ ਸਿੰਘ ਟ੍ਰਾਈਸਿਟੀ ਚੰਡੀਗੜ੍ਹ ਦੇ ਖੇਤਰ ਸਕੱਤਰ ਮੋਹਨ ਸਿੰਘ ਨੇ ਗੁਰੂ ਸਾਹਿਬ ਦੇ ਗੁਰਬਾਣੀ ਅਤੇ ਮੌਤ ਦੇ ਵਿਸਿਆਂ ਨੂੰ ਛੂਹਿਆ। ਸਮਾਗਮ ਵਿਚ ਮੁੱਖ ਬੁਲਾਰੇ ਪਿੰ੍ਰਸੀਪਲ ਅਵਤਾਰ ਸਿੰਘ ਗਿੱਲ ਨੇ ਆਪਣੇ ਭਾਸ਼ਨ ਵਿਚ ਗੁਰੂ ਸਾਹਿਬ ਦੀ ਸ਼ਹਾਦਤ ਦੇ ਕਾਰਨਾਂ ਤੇ ਖੁੱਲ ਵਿਚਾਰ ਕੀਤੀ। ਉਨ੍ਹਾਂ ਡਾ.ਸੁਰਿੰਦਰ ਸਿੰਘ ਸੋਢੀ ਕੈਨੇਡਾ ਵਲੋ ਲਿਖੇ ਗਏ ਆਰਟੀਕਲ ਨੂੰ ਪੜ੍ਹਿਆ ਅਤੇ ਕਾਪੀਆਂ ਵੰਡੀਆਂ। ਐਸ.ਜੀ.ਪੀ.ਸੀ.ਦੇ ਐਗਜੈਕਟਿਵ ਦੇ ਸਾਬਕਾ ਮੈਂਬਰ ਭਜਨ ਸਿੰਘ ਸੇਰਗਿੱਲ ਨੇ ਵੀ ਗੁਰੂ ਸਾਹਿਬਾਨ ਵਲੋ ਸਿੱਖ ਕੌਮ ਲਈ ਅਦੁੱਤੀ ਸ਼ਹਾਦਤ ਤੇ ਚਾਨਣਾ ਪਾਇਆ। ਇਸ ਮੌਕੇ ਸਕੂਲ ਦੀ ਮੈਨੇਜ਼ਮੈਟ ਦੇ ਆਗੂ ਕੁਲਵਿੰਦਰ ਸਿੰਘ ਸੋਢੀ, ਕਰਮਜੀਤ ਸਿੰਘ ਸੋਢੀ, ਜੋਰਾ ਸਿੰਘ ਚੱਪੜਚਿੜੀ, ਸੋਕਇੰਦਰ ਸਿੰਘ ਕੋਰਾ, ਪਿੰ੍ਰ.ਮਨਜੀਤ ਕੌਰ ਨੇ ਵਿਚਾਰ ਸਾਂਝੇ ਕੀਤੇ। ਸਮਾਗਮ ਵਿਚ ਸਟੇਜ ਦੀ ਭੂÎਮਿਕਾ ਮੈਡਮ ਰਣਜੀਤ ਕੌਰ ਨੇ ਵਧੀਆਂ ਢੰਗ ਨਾਲ ਵਧਾਈ। ਮੈਨੇਜ਼ਮੈਟ ਵਲੋਂ 12ਵੀ ਵਿਚ ਪਹਿਲਾ ਸਥਾਨ , ਦੂਸਰਾ, ਸਥਾਨ ਪਾਪਤ ਕਰਨ ਵਾਲੀਆਂ ਲੜਕੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਰਣਜੀਤ ਸਿੰਘ, ਹਰਿੰਦਰਪਾਲ ਸਿੰਘ, ਪ੍ਰਿਤਪਾਲ ਸਿੰਘ ਲੋਗੀਆਂ, ਉਜਾਗਰ ਸਿੰਘ ਵਾਲੀਆਂ, ਹਿੰਮਤ ਸਿੰਘ, ਲਾਇਨਜ ਕਲੱਬ ਖਰੜ ਸਿਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ, ਪ੍ਰਕਾਸ਼ ਸਿੰਘ ਚੀਮਾ, ਹਰਪ੍ਰੀਤ ਸਿੰਘ ਢਿਲੋ, ਮੈਨੇਜ਼ਰ ਅਵਤਾਰ ਸਿੰਘ ਬਡਾਲੀ, ਦਲਜੀਤ ਸਿੰਘ ਸੈਣੀ, ਭੁਪਿੰਦਰ ਸਿੰਘ ਠੇਕੇਦਾਰ, ਮਨਜੀਤ ਸਿੰਘ ਖਾਲਸਾ,ਕੁਲਦੀਪ ਸਿੰਘ ਹੀਰਾ, ਜਰਨੈਲ ਸਿੰਘ ਸਮੇਤ ਸਕੂਲ ਦੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Cultural

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…