ਦੇਸ਼ ਭਰ ਵਿੱਚ ਸਰਕਾਰੀ ਸੰਸਥਾਨਾਂ ਤੇ ਯੂਨੀਵਰਸਿਟੀਆਂ ਦੀ ਅਨੁਪਯੋਗੀ ਜ਼ਮੀਨਾਂ ਨਿੱਜੀ ਅਦਾਰਿਆਂ ਨੂੰ ਦੇਣ ’ਤੇ ਜ਼ੋਰ

ਰਿਆਤ ਐਂਡ ਬਾਹਰਾ ਯੂਨੀਵਰਸਿਟੀ ਵਿੱਚ ਸੈਮੀਨਾਰ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ 30 ਦਸੰਬਰ:
ਰਿਆਤ ਐਂਡ ਬਾਹਰਾ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਰਾਜ ਸਿੰਘ ਨੇ ਨੋਇਡਾ ਵਿੱਚ ਆਯੋਜਿਤ ਨਾਰਥ ਜੋਨ ਵਾਈਸ ਚਾਂਸਲਰ ਮੀਟ ਦੌਰਾਨ ਇਹ ਸੁਝਾਇਆ ਹੈ ਕਿ ਦੇਸ਼ ਦੇ ਕੁੱਝ ਸਰਕਾਰੀ ਸੰਸਥਾਨਾਂ ਅਤੇ ਯੂਨੀਵਰਸਿਟੀਆਂ ਦੇ ਕੋਲ ਬਹੁਤ ਜਿਹੇ ਅਨੁਪਯੋਗੀ ਜ਼ਮੀਨਾਂ ਕਾਫੀ ਸਮੇਂ ਤੋਂ ਖਾਲੀ ਪਈਆਂ ਹਨ। ਜੇਕਰ ਇਨ੍ਹਾਂ ਜ਼ਮੀਨਾਂ ਨੂੰ ਵੇਚ ਦਿੱਤਾ ਜਾਵੇ, ਤਾਂ ਇਨ੍ਹਾਂ ਨਾਲ ਉਪਯੋਗੀ ਕਾਰਜ ਸਿੱਧ ਕੀਤੇ ਜਾ ਸਕਦੇ ਹਨ। ਸੇਲੀਬ੍ਰ੍ਰੇਟਿੰਗ ਸਕਸੇਸ ਇਨ ਹਾਈਰ ਐਜੂਕੇਸ਼ਨ ਬੇਸਟ ਪ੍ਰੈਕਟੀਸੇਜ ਵਿਸ਼ੇ ’ਤੇ ਬੋਲਦਿਆਂ ਡਾ. ਰਾਜ ਸਿੰਘ ਨੇ ਕਿਹਾ ਕਿ ਖਾਲੀ ਅਤੇ ਬੇਕਾਰ ਪਈ ਹੋਈ ਜ਼ਮੀਨਾਂ ਨਿੱਜੀ ਅਦਾਰਿਆਂ ਨੂੰ ਵਰਤੋਂ ਲਈ ਦਿੱਤੀਆਂ ਜਾਣ ਜਾਂ ਫਿਰ ਇਨ੍ਹਾਂ ਨੂੰ ਸਰਕਾਰ ਆਪਣੇ ਅਧੀਨ ਲੈ ਕੇ ਨਵੇਂ ਸਿੱਖਿਆ ਸੰਸਥਾਨ ਸ਼ੁਰੂ ਕਰਨ ਲਈ ਪਹਿਲਕਦਮੀ ਕਰੇ।
ਉਨ੍ਹਾਂ ਕਿਹਾ ਕਿ ਅਜਿਹੇ ਜ਼ਮਾਨੇ ਵਿੱਚ ਜਦੋਂ ਉੱਚ ਸਿੱਖਿਆ ਦੀ ਜਰੂਰਤਾਂ ਨੂੰ ਪੂਰਾ ਕਰਨ ਦੇ ਲਈ ਨਿੱਜੀ ਖੇਤਰ ਵਿੱਚ ਨਿਵੇਸ਼ ਜਰੂਰੀ ਹੋ ਗਿਆ ਹੈ। ਡਾ. ਰਾਜ ਦਾ ਕਹਿਣਾ ਹੈ ਕਿ ਸੰਚਾਲਨ ਅਤੇ ਵਿੱਤੀਯਨ ਦਾ ਮੁੱਦਾ ਗੁਣਵਤਾ ਅਤੇ ਵਿੱਤੀ ਵਿਵਹਾਰਤਾ ਦੇ ਵਿੱਚ ਸੰਤੁਲਨ ਹੈ। ਜੀ.ਡੀ.ਗੋਏਂਕਾ ਯੂਨੀਵਰਸਿਟੀ ਗੁੜਗਾਓ ਦੇ ਪਹਿਲਾਂ ਕੁਲਪਤੀ ਅੰਸਲ ਯੂਨੀਵਰਸਿਟੀ, ਗੁੜਗਾਓ ਦੇ ਪਹਿਲੇ ਕੁਲਪਤੀ ਐਮੀਟੀ ਯੂਨੀਵਰਸਿਟੀ, ਗਵਾਲੀਅਰ ਦੇ ਪਹਿਲੇ ਕੁਲਪਤੀ ਐਮਟੀ ਯੂਨੀਵਰਸਿਟੀ, ਜੈਯਪੁਰ ਦੇ ਕੁਲਪਤੀ ਅਤੇ ਅਤੇ ਐਮਟੀ ਯੂਨੀਵਰਸਿਟੀ, ਨਾਈਡਾ ਦੇ ਉਪ ਕੁਲਪਤੀ ਰਹਿ ਚੁੱਕ ਡਾ. ਰਾਜ ਸਿੰਘ ਨੇ ਖੇਤਰ ਦੀ ਬਿਹਤਰ ਵਿੱਤੀ ਵਿਵਹਾਰਤਾ ਦੇ ਲਈ ਸਰਕਾਰੀ ਅਤੇ ਨਿੱਜੀ ਯੂਨੀਵਰਸਿਟੀਆਂ ਦੇ ਲਈ ਇੱਕ ਸਮਾਨ ਮਾਪਦੰਡ ਅਪਣਾਏ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ। ਡਾ. ਸਿੰਘ ਅੰਸਲ ਏ.ਪੀ.ਆਈ. ਨਵੀਂ ਦਿੱਲੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸਿੱਖਿਆ) ਐਮਟੀ ਬਿਜਨੈਸ ਸਕੂਲ, ਨੋਇਡਾ ਦੇ ਮਹਾ ਨਿਦੇਸ਼ਕ ਅਤੇ ਆਈ.ਸੀ.ਐਫ.ਏ.ਆਈ. ਬਿਜਨੈਸ ਸਕੂਲ ਨਵੀਂ ਦਿੱਲੀ ਦੀ ਸਾਲ 1995 ਵਿੱਚ ਹੋਈ ਸ਼ੁਰੂਆਤ ਤੋਂ ਨਿਦੇਸ਼ਕ ਆਹੁਦੇ ’ਤੇ ਤਾਨਾਤ ਸਨ। ਡਾ. ਸਿੰਘ ਨੂੰ ਸਕੂਲ ਆਫ਼ ਐਜੂਕੇਟਰ ਵੱਲ ਆਉਟਸਟੈਡਿੰਗ ਐਜੂਕੇਸ਼ਨ ਲੀਡਰ ਅਵਾਰਡ 2012 ਤੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

Load More Related Articles

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…