Nabaz-e-punjab.com

ਸੀਜੀਸੀ ਕਾਲਜ ਲਾਂਡਰਾਂ ਵਿੱਚ ‘ਸਟੱਡੀ ਐਕਸਚੇਂਜ ਪ੍ਰੋਗਰਾਮ’ ਵਿਸ਼ੇ ’ਤੇ ਸੈਮੀਨਾਰ

ਯੂਨੀਵਰਸਿਟੀ ਆਫ਼ ਵੋਰਸਟਰ ਦੀ ਸੀਜੀਸੀ ਕਾਲਜ ਲਾਂਡਰਾਂ ਨਾਲ ਸਾਂਝੇਦਾਰੀ ਛੇਤੀ: ਜੋਨ ਗਾਰਡਨਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਨਵੰਬਰ:
ਯੂਕੇ ਸਰਕਾਰ ਵੱਲੋਂ ਹਾਲ ਹੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪੋਸਟ ਸਟੱਡੀ ਵਰਕ ਵੀਜ਼ੇ ਦਾ ਐਲਾਨ ਕੀਤਾ ਗਿਆ ਹੈ। ਇਹ ਫੈਸਲਾ ਵਿਦਿਆਰਥੀਆਂ ਨੂੰ ਆਪਣੀ ਡਿਗਰੀ ਪੂਰੀ ਕਰਨ ਤੋਂ ਦੋ ਸਾਲ ਬਾਅਦ ਤੱਕ ਕੰਮ ਕਰਨ ਦੀ ਆਗਿਆ ਪ੍ਰਵਾਨ ਕਰਦਾ ਹੈ। ਯੂਕੇ ਸਰਕਾਰ ਦੇ ਇਸ ਫੈਸਲੇ ਦੀ ਵਿਦਿਆਰਥੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਯੂਕੇ ਸਰਕਾਰ ਵੱਲੋਂ ਬੈਚੂਲਰ ਜਾਂ ਮਾਸਟਰ ਡਿਗਰੀ ਵਾਲੇ ਗਰੈਜੂਏਟਾਂ ਨੂੰ ਸਿਰਫ਼ ਚਾਰ ਮਹੀਨਿਆਂ ਲਈ ਕੰਮ ਕਰਨ ਦੀ ਮਨਜ਼ੂਰੀ ਦਿੱਤੀ ਜਾਂਦੀ ਸੀ। ਇਸ ਗੱਲ ਦਾ ਖੁਲਾਸਾ ਵੋਰਸਟਰ ਯੂਨੀਵਰਸਿਟੀ ਵਿੱਚ ਅੰਤਰਰਾਸ਼ਟਰੀ ਸਾਂਝੇਦਾਰੀ ਦੇ ਮੁਖੀ ਜੋਨ ਗਾਰਡਨਰ ਨੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿੱਚ ‘ਸਟੱਡੀ ਐਕਸਚੇਂਜ ਪ੍ਰੋਗਰਾਮ’ ਵਿਸ਼ੇ ’ਤੇ ਕਰਵਾਏ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਬੋਲਦਿਆਂ ਕੀਤਾ।
ਸ੍ਰੀ ਜੋਨ ਨੇ ਦੱਸਿਆ ਕਿ ਯੂਕੇ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭਲਾਈ ਨੂੰ ਮੁੱਖ ਰੱਖਦਿਆਂ ਕਈ ਨਵੀਆਂ ਨੀਤੀਆਂ ਲਿਆਂਦੀਆਂ ਜਾ ਰਹੀਆਂ ਹਨ ਅਤੇ ਨਾਲ ਹੀ ਨੌਜਵਾਨਾਂ ਨੂੰ ਵਿੱਦਿਅਕ ਯੋਗਤਾ ਦੇ ਮੁਤਾਬਕ ਨੌਕਰੀ ਦੇ ਮੌਕਿਆਂ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀ ਆਫ਼ ਵੋਰਸਟਰ ਹਰੇਕ ਸਾਲ 700 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕਰਦੀ ਹੈ ਅਤੇ ਨਾਲ ਹੀ ਇਸ ਨੇ ਯੂਐਸਏ, ਯੂਰਪ, ਚੀਨ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਜਪਾਨ ਤੋਂ ਹਿੱਸੇਦਾਰਾਂ ਦਾ ਆਦਾਨ ਪ੍ਰਦਾਨ ਕੀਤਾ ਹੈ। ਇਸੇ ਤਹਿਤ ਯੂਕੇ ਦੀ ਯੂਨੀਵਰਸਿਟੀ ਹੁਣ ਸੀਜੀਸੀ ਕਾਲਜ ਲਾਂਡਰਾਂ ਨਾਲ ਇਕ ਸਾਂਝੇਦਾਰੀ ਬਣਾਉਣ ਦੀ ਉਮੀਦ ਪ੍ਰਗਟਾ ਰਹੀ ਹੈ।
ਸੈਮੀਨਾਰ ਦੇ ਅਖੀਰ ਵਿੱਚ ਜੋਨ ਗਾਰਡਨਰ ਨੇ ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਐਕਸਚੇਂਜ ਪ੍ਰੋਗਰਾਮ ਲਈ ਅਪਲਾਈ ਕਰਨ ਲਈ ਉਤਸ਼ਾਹਿਤ ਕਰਦਿਆਂ ਇਸ ਪ੍ਰੋਗਰਾਮ ਦੇ ਤਹਿਤ ਉਨ੍ਹਾਂ ਨੂੰ ਇਕ ਸਹਿਯੋਗੀ ਅਦਾਰੇ ਤੋਂ ਇਕ ਸਾਲ ਪੂਰਾ ਕਰਨ ਉਪਰੰਤ ਵੋਰਸਟਰ ਯੂਨੀਵਰਸਿਟੀ ਵਿੱਚ ਦਾਖ਼ਲਾ ਦਿੱਤਾ ਜਾਵੇਗਾ। ਇਸ ਮੌਕੇ ਸੀਜੀਸੀ ਗਰੁੱਪ ਦੇ ਵੱਖ ਵੱਖ ਅਧਿਕਾਰੀਆਂ ਸਮੇਤ ਉੱਤਰੀ ਅਫਰੀਕਾ ਦੇ ਖੇਤਰੀ ਪ੍ਰਬੰਧਕ ਆਨੰਦ ਪਾਟਿਲ ਅਤੇ ਦੱਖਣੀ ਏਸ਼ੀਆ, ਵੋਰਸਟਰ ਯੂਨੀਵਰਸਿਟੀ ਦੇ ਨੁਮਾਇੰਦੇ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…