ਨੌਜਵਾਨਾਂ ਵਿੱਚ ਕੁਦਰਤ ਤੇ ਵਾਤਾਵਰਨ ਨਾਲ ਪਿਆਰ ਤੇ ਜਾਗਰੂਕਤਾ ਵਧਾਉਣ ਲਈ ਸੈਮੀਨਾਰ

ਨਬਜ਼-ਏ-ਪੰਜਾਬ, ਮੁਹਾਲੀ, 17 ਸਤੰਬਰ:
ਇੱਥੋਂ ਦੇ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਫੇਜ਼-2 ਵੱਲੋਂ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਅਤੇ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸਹਿਯੋਗ ਨਾਲ ਨੌਜਵਾਨਾਂ ਵਿੱਚ ਕੁਦਰਤ ਅਤੇ ਵਾਤਾਵਰਨ ਨਾਲ ਪਿਆਰ ਅਤੇ ਜਾਗਰੂਕਤਾ ਵਧਾਉਣ ਲਈ ਸੈਮੀਨਾਰ ‘ਜੀਜੇ ਈਕੋ ਵੇਵ’ ਕਰਵਾਇਆ ਗਿਆ। ਜਿਸ ਵਿੱਚ ਗਿਆਨ ਜਯੋਤੀ ਸਮੇਤ ਹੋਰਨਾਂ ਕਾਲਜਾਂ ਦੇ ਲਗਪਗ 180 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਐਸੋਸੀਏਸ਼ਨ ਆਫ਼ ਪ੍ਰੋਫੈਸ਼ਨਲ ਸੋਸ਼ਲ ਵਰਕਰਜ਼ ਐਂਡ ਡਿਵੈਲਪਮੈਂਟ ਪ੍ਰੈਕਟੀਸ਼ਨਰਜ਼ ਦੇ ਡਾਇਰੈਕਟਰ ਜਨਰਲ ਅਤੇ ਨੋਬਲ ਪੁਰਸਕਾਰ ਜੇਤੂ ਹਿਤੇਸ਼ ਗੁਲ੍ਹਾਟੀ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ।
ਵਿਦਿਆਰਥੀਆਂ ਵਿੱਚ ਰੁਚੀ ਵਧਾਉਣ ਲਈ ਵੱਖ-ਵੱਖ ਰਚਨਾਤਮਿਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ। ਪਹਿਲਾ ਮੁਕਾਬਲਾ ਸੇਵਿੰਗ ਵਾਟਰ ਦੀ ਥੀਮ ’ਤੇ ਇੰਸਟਾਗ੍ਰਾਮ ਰੀਲ ਮੁਕਾਬਲਾ ਸੀ। ਜਿਸ ਵਿੱਚ ਵਿਦਿਆਰਥੀਆਂ ਨੇ ਪਾਣੀ ਦੀ ਸੰਭਾਲ ਅਤੇ ਟਿਕਾਊ ਪਾਣੀ ਦੀ ਵਰਤੋਂ ਦੇ ਮਹੱਤਵ ਨੂੰ ਉਜਾਗਰ ਕਰਨ ਵਾਲੀਆਂ ਛੋਟੀਆਂ ਵੀਡੀਓਜ਼ ਰਾਹੀਂ ਆਪਣੀ ਰਚਨਾਤਮਿਕਤਾ ਅਤੇ ਗਿਆਨ ਦਾ ਪ੍ਰਦਰਸ਼ਨ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਵਿਦਿਆਰਥੀਆਂ ਨੂੰ ਵਾਤਾਵਰਨ ਸੁਰੱਖਿਆ ਪ੍ਰਤੀ ਉਤਸ਼ਾਹਿਤ ਕਰਨ ਵਾਲੇ ਦ੍ਰਿਸ਼ਟੀਗਤ ਪ੍ਰਭਾਵ ਵਾਲੇ ਪੋਸਟਰ ਡਿਜ਼ਾਈਨ ਕਰਨ ਲਈ ਚੁਨੌਤੀ ਦਿੱਤੀ ਗਈ। ਇਨ੍ਹਾਂ ਪੋਸਟਰਾਂ ਵਿੱਚ ਰਹਿੰਦ-ਖੂੰਹਦ ਘਟਾਉਣ, ਊਰਜਾ ਬਚਾਉਣ ਅਤੇ ਜੈਵ-ਵਿਭਿੰਨਤਾ ਦੀ ਰੱਖਿਆ ਬਾਰੇ ਸੰਦੇਸ਼ ਦਿੱਤੇ ਗਏ।
ਗਿਆਨ ਜਯੋਤੀ ਗਰੁੱਪ ਨੇ ਬੈੱਸਟ ਆਊਟ ਆਫ਼ ਵੇਸਟ ’ਤੇ ਇੱਕ ਪ੍ਰਦਰਸ਼ਨੀ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ ਵਿਦਿਆਰਥੀਆਂ ਨੇ ਆਪਣੇ ਨਵੀਨਤਾਕਾਰੀ ਰੀਸਾਈਕਲਿੰਗ ਪ੍ਰਾਜੈਕਟਾਂ ਦਾ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨੀ ਵਿੱਚ ਰੀਸਾਈਕਲ ਕੀਤੀ ਸਮਗਰੀ ਤੋਂ ਬਣਾਈਆਂ ਗਈਆਂ ਕਈ ਤਰ੍ਹਾਂ ਦੀਆਂ ਰਚਨਾਵਾਂ ਪ੍ਰਦਰਸ਼ਿਤ ਕੀਤੀਆਂ, ਜੋ ਰਹਿੰਦ-ਖੂੰਹਦ ਘਟਾਉਣ ਅਤੇ ਸਰੋਤਾਂ ਦੀ ਸੰਭਾਲ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ।
ਗਿਆਨ ਜਯੋਤੀ ਗਰੁੱਪ ਦੀ ਡਾਇਰੈਕਟਰ ਡਾ. ਅਨੀਤ ਬੇਦੀ ਨੇ ‘ਜੀਜੇ ਈਕੋ ਵੇਵ’ ਦੀ ਸਫਲਤਾ ’ਤੇ ਮਾਣ ਕਰਦਿਆਂ ਕਿਹਾ ਕਿ ਸੈਮੀਨਾਰ ਵਿੱਚ ਬੱਚਿਆਂ ਨੂੰ ਕਾਫ਼ੀ ਕੁੱਝ ਸਿੱਖਣ ਦਾ ਮੌਕਾ ਮਿਲਿਆ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਚੇਅਰਮੈਨ ਜੇਐੱਸ ਬੇਦੀ ਨੇ ਵਾਤਾਵਰਨ ਸਿੱਖਿਆ ਅਤੇ ਕਾਰਵਾਈ ਨੂੰ ਅੱਗੇ ਵਧਾਉਣ ਲਈ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਅਤੇ ਐਮਓਈਐਫ਼ ਐਂਡ ਸੀ ਸੀ ਵਰਗੀਆਂ ਸੰਸਥਾਵਾਂ ਨਾਲ ਸਹਿਯੋਗ ਦੀ ਮਹੱਤਤਾ ’ਤੇ ਜ਼ੋਰ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…