Share on Facebook Share on Twitter Share on Google+ Share on Pinterest Share on Linkedin ਰਤਨ ਕਾਲਜ ਸੋਹਾਣਾ ਵਿੱਚ ਭਗਤ ਕਬੀਰ ਜੀ ਦੀਆਂ ਸਿੱਖਿਆਵਾਂ ਤੇ ਸੂਬਾ ਪੱਧਰੀ ਸੈਮੀਨਾਰ ਭਗਤ ਕਬੀਰ ਜੀ ਦੀ ਸ਼ਤਾਬਦੀ ਮੌਕੇ ਦੁਨੀਆਂ ਦੇ ਹਰ ਗੁਰੂ ਘਰ ਵਿੱਚ ਹੋਣ ਧਾਰਮਿਕ ਸੰਮੇਲਨ: ਬੀਰਦਵਿੰਦਰ ਚੰਦੂਮਾਜਰਾ ਦੇ ਸਪੁੱਤਰ ਵਿਧਾਇਕ ਹਰਿੰਦਰਪਾਲ ਵੱਲੋਂ ਸੰਸਥਾ ਨੂੰ ਐਮਪੀ ਕੋਟੇ ’ਚੋਂ 2 ਲੱਖ ਰੁਪਏ ਦੇਣ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਪਰੈਲ: ਭਗਤ ਕਬੀਰ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਭ ਤੋਂ ਵੱਧ ਬਾਣੀ ਦਰਜ ਹੈ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅਯੋਕੀ ਪੀੜੀ ਨੂੰ ਇਸ ਦਾ ਗਿਆਨ ਨਹੀਂ। ਬਹੁਤ ਜਰੂਰੀ ਹੈ ਕਿ ਨਵੀਂ ਪੀੜੀ ਦੇ ਮਾਰਗ ਦਰਸ਼ਨ ਲਈ ਭਗਤ ਕਬੀਰ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਅਤੇ ਪ੍ਰਸਾਰ ਘਰ-ਘਰ ਪਹੰਚਾਇਆ ਜਾਵੇ। ਚੰਗਾ ਹੋਵੇ ਜੇਕਰ ਭਗਤ ਕਬੀਰ ਜੀ ਦੀ ਸ਼ਤਾਬਦੀ ਮੌਕੇ ਦੁਨੀਆਂ ਦੇ ਹਰ ਗੁਰੂ ਘਰ ਵਿਚ ਧਾਰਮਿਕ ਸੰਮੇਲਨ ਕਰਵਾਏ ਜਾਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਨੇ ਭਗਤ ਕਬੀਰ ਵੈੱਲਫੇਅਰ ਫਾਊਡੇਸ਼ਨ ਰਜਿ ਵੱਲੋਂ ਪ੍ਰਧਾਨ ਜਸਵੰਤ ਸਿੰਘ ਭੁੱਲਰ , ਚੇਅਰਮੈਨ ਸੁਖਵਿੰਦਰ ਸਿੰਘ ਗੋਲਡੀ ਅਤੇ ਸੰਸਥਾ ਦੇ ਕੈਸ਼ੀਅਰ ਐਡਵੋਕੇਟ ਗਗਨਪ੍ਰੀਤ ਸਿੰਘ ਬੈਂਸ ਦੀ ਅਗਵਾਈ ਹੇਠ ਭਗਤ ਕਬੀਰ ਜੀ ਦੀਆਂ ਸਿੱਖਿਆਵਾਂ ਸਬੰਧੀ ਕਰਵਾਏ ਪਲੇਠੇ ਸੂਬਾ ਪੱਧਰੀ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਭਗਤ ਕਬੀਰ ਜੀ ਦੀ ਜਨਮ ਸ਼ਤਾਬਦੀ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਲਕੀ ਵਿਚ ਰੱਖ ਕੇ ਦਰਬਾਰ ਸਾਹਿਬ ਦੀ ਪਰਿਕਰਮਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਗਤ ਕਬੀਰ ਜੀ ਨੇ ਰਾਜਨੀਤਿਕ ਕੁਸ਼ਾਸਨ ਦੇ ਖ਼ਿਲਾਫ਼ ਅਤੇ ਸਮਾਜਿਕ ਬਰਾਬਰਤਾ ਦੀ ਗੱਲ ਕੀਤੀ। ਉਨ੍ਹਾਂ ਨੇ ਇਹ ਗੱਲ ਵੀ ਬੜੇ ਜ਼ੋਰ ਨਾਲ ਆਖੀ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਗੁਰੂਆਂ ਦੇ ਸ਼ਤਾਬਦੀ ਸਮਾਗਮ ਮਨਾਏ ਜਾਂਦੇ ਹਨ ਤਾਂ ਫਿਰ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਜਿਨ੍ਹਾਂ ਸ਼੍ਰੋਮਣੀ ਭਗਤਾਂ ਦੀ ਬਾਣੀ ਦਰਜ ਹੈ। ਉਨ੍ਹਾਂ ਦੇ ਸ਼ਤਾਬਦੀ ਸਮਾਗਮ ਕਿਊਂ ਨਹੀਂ ਮਨਾਏ ਜਾਂਦੇ? ਇਹ ਵਿਤਕਰਾ ਖ਼ਤਮ ਹੋਣਾ ਚਾਹੀਦਾ ਹੈ। ਇਸ ਮੌਕੇ ਵਿਧਾਇਕ ਐਨ.ਕੇ. ਸ਼ਰਮਾ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਵੱਲੋਂ ਸੰਸਥਾ ਨੂੰ ਦੋ ਲੱਖ ਰੁਪਏ ਆਪਣੇ ਪਿਤਾ ਮੈਂਬਰ ਪਾਰਲੀਮੈਂਟ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਦੇ ਅਖਤਿਆਰੀ ਕੋਟੇ ਵਿਚੋਂ ਦੇਣ ਦਾ ਐਲਾਨ ਜਦਕਿ ਵਿਧਾਇਕ ਐਨ.ਕੇ ਸ਼ਰਮਾ ਵੱਲੋਂ ਨਿੱਜੀ ਤੌਰ ਤੇ ਸੰਸਥਾ ਨੂੰ 31 ਹਜਾਰ ਰੁਪਏ ਨਗਦ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਤੇ ਮੁੱਖ ਬੁਲਾਰਿਆ ਵੱਜੋਂ ਬੀਰ ਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸੇਵਾ ਮੁਕਤ ਡਾਇਰੈਕਟਰ ਡਾ. ਹਰਭਜਨ ਸਿੰਘ, ਪ੍ਰਸਿੱਧ ਹਿਸਟੋਰੀਅਨ ਹਮੀਰ ਸਿੰਘ ਅਤੇ ਉੱਘੇ ਪੰਥਕ ਵਿਦਵਾਨ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਆਪਣੇ ਵਿਚਾਰ ਪੇਸ਼ ਮੀਤੇ। ਜਦੋਂਕਿ ਸਟੇਜ਼ ਸੰਚਾਲਨ ਦੀ ਜਿੰਮੇਦਾਰੀ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਨਿਭਾਈ। ਇਸ ਮੌਕੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਅਮਰਿੰਦਰ ਸਿੰਘ, ਫੂਲਰਾਜ ਸਿੰਘ, ਪਰਮਜੀਤ ਸਿੰਘ ਕਾਹਲੋਂ, ਪਰਮਿੰਦਰ ਸਿੰਘ ਸੋਹਾਣਾ, ਸੁਰਿੰਦਰ ਸਿੰਘ ਰੋਡਾ, ਕਮਲਜੀਤ ਕੌਰ ਸੋਹਾਣਾ, ਕਮਲਜੀਤ ਸਿੰਘ ਰੂਬੀ, ਹਰਦੀਪ ਸਿੰਘ ਸਰਾਓ, ਅਰੁਣ ਸ਼ਰਮਾ, ਅਮਰੀਕ ਸਿੰਘ ਤਹਿਸੀਲਦਾਰ, ਜਸਬੀਰ ਕੌਰ ਅੱਤਲੀ, ਅਸ਼ੋਕ ਝਾਅ, ਸਾਰੇ ਕੌਂਸਲਰ, ਰਾਜਵਿੰਦਰ ਸਿੰਘ ਰਨਵੈਕਸੀ, ਨਰਿੰਦਰ ਸਿੰਘ ਸੰਧੂੰ ਸ਼ਹਿਬਜ਼ਾਦਾ ਟਿੰਬਰ ਮਾਰਟ ਵਾਲੇ, ਕੁਲਵੰਤ ਸਿੰਘ ਵਿਰਕ, ਕਰਮ ਸਿੰਘ ਬਬਰਾ, ਕੰਵਰਦੀਪ ਸਿੰਘ ਮਣਕੂ, ਨਰਿੰਦਰ ਸਿੰਘ ਕੰਗ, ਦਲਜੀਤ ਕੌਰ ਕੰਗ, ਮਨਮੋਹਨ ਸਿੰਘ ਸੋਹਾਣਾ, ਅਮਨਦੀਪ ਸਿੰਘ ਅਭਿਆਣਾ ਸਮੇਤ ਰਤਨ ਕਾਲਜ ਦੇ ਚੇਅਰਮੈਨ ਸੁੰਦਰ ਲਾਲ ਅਗਰਵਾਲ, ਪੱਤਰਕਾਰ ਸਤਵਿੰਦਰ ਸਿੰਘ ਧੜਾਕ, ਸੁਖਦੀਪ ਸਿੰਘ ਸੋਹੀ ਅਤੇ ਹਰਦੀਪ ਕੌਰ ਵਿਰਕ ਅਤੇ ਵੱਡੀ ਗਿਣਤੀ ਵਿੱਚ ਸਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਸੰਸਥਾ ਦੇ ਜਨਰਲ ਸਕੱਤਰ ਪਰਦੀਪ ਸਿੰਘ ਹੈਪੀ ਨੇ ਆਏ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ