
ਸੀਨੀਅਰ ਸਿਟੀਜ਼ਨ ਐਸੋਸੀਏਸ਼ਨ, ਰੋਟਰੀ ਕਲੱਬ ਤੇ ਨਗਰ ਨਿਗਮ ਨੇ ਚਲਾਇਆ ਸਫ਼ਾਈ ਅਭਿਆਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਕਤੂਬਰ:
ਸੀਨੀਅਰ ਸਿਟੀਜਨ ਐਸੋਸੀਏਸ਼ਨ ਵੱਲੋਂ ਰੋਟਰੀ ਕਲੱਬ ਅਤੇ ਨਗਰ ਨਿਗਮ ਮੁਹਾਲੀ ਦੇ ਸਹਿਯੋਗ ਨਾਲ ਫੇਜ਼-3ਬੀ1 ਵਿੱਚ ਸਫਾਈ ਮੁਹਿੰਮ ਚਲਾਈ ਗਈ, ਜਿਸ ਦਾ ਉਦਘਾਟਨ ਕੌਂਸਲਰ ਕੁਲਜੀਤ ਸਿੰਘ ਬੇਦੀ ਅਤੇ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਕੀਤਾ। ਇਸ ਮੌਕੇ ਪੂਰੇ ਇਲਾਕੇ ਦੀ ਸਫਾਈ ਕੀਤੀ ਗਈ। ਇਸ ਮੌਕੇ ਹਰਵਿੰਦਰ ਸਿੰਘ ਪ੍ਰਧਾਨ ਰੋਟਰੀ ਕਲੱਬ, ਡਾ. ਅਮਰਜੀਤ ਸਿੰਘ ਖੇੜਾ, ਐਚ ਐਸ ਭੁੱਲਰ, ਅਸਿਸਟੈਂਟ ਕਮਿਸ਼ਨਰ ਗਮਾਡਾ, ਜੀ ਐਸ ਛੀਨਾ, ਪ੍ਰਿੰਸੀਪਲ ਐਸ ਚੌਧਰੀ, ਇੰਦਰਜੀਤ ਸਿੰਘ ਸਿੱਧੂ ਮੌਜੂਦ ਸਨ। ਜ਼ਿਕਰਯੋਗ ਹੈ ਕਿ ਇਸ ਮੁਹਿੰਮ ਮੌਕੇ ਨਿਗਮ ਦੇ ਕਰਮਚਾਰੀਆਂ ਵਲੋੱ ਵੱਖ ਵੱਖ ਵਾਹਨਾਂ ਰਾਹੀਂ ਕੂੜਾ ਬਿਨਾ ਢੱਕੇ ਤੋੱ ਹੀ ਲਿਜਾਇਆ ਜਾ ਰਿਹਾ ਸੀ, ਇਹ ਕੁੜਾ ਉਡ ਕੇ ਮੁੜ ਸੜਕਾਂ ਉਪਰ ਹੀ ਖਿਲਰ ਰਿਹਾ ਸੀ। ਇਸ ਤਰਾਂ ਇਸ ਸਫਾਈ ਮੁਹਿੰਮ ਉਪਰ ਹੀ ਨਿਗਮ ਕਰਮਚਾਰੀਆਂ ਦੀ ਅਣਗਹਿਲੀ ਨਾਲ ਸਵਾਲੀਆ ਚਿੰਨ੍ਹ ਲੱਗ ਗਿਆ।