ਸੀਨੀਅਰ ਸਿਟੀਜਨਾਂ ਨੇ ਪਾਰਕ ਵਿੱਚ ਕ੍ਰਿਸਮਿਸ ਦਾ ਬੂਟਾ ਲਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਦਸੰਬਰ:
ਭਾਰਤੀ ਫੌਜ ਦੇ ਸੇਵਾਮੁਕਤ ਅਫ਼ਸਰਾਂ ਅਤੇ ਸੀਨੀਅਰ ਸਿਟੀਜਨਾਂ ਵੱਲੋਂ ਅੱਜ ਇੱਥੋਂ ਦੇ ਫੇਜ਼-9 ਸਥਿਤ1600 ਨੰਬਰ ਵਾਲੇ ਪਾਰਕ ਵਿੱਚ ਕ੍ਰਿਸਮਿਸ ਦਾ ਬੂਟਾ ਲਗਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਕਰਨਲ (ਸੇਵਾਮੁਕਤ) ਟੀਬੀਐਸ ਬੇਦੀ ਨੇ ਦੱਸਿਆ ਕਿ ਕ੍ਰਿਸਮਿਸ ਦੇ ਇਸ ਬੂਟੇ ਨੂੰ ਇਲਾਕੇ ਦੀ ਵਾਤਾਵਰਨ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਉੱਘੇ ਵਾਤਾਵਰਨ ਪ੍ਰੇਮੀ ਅਤੇ ਸਥਾਨਕ ਵਸਨੀਕ ਤਿਲਕ ਰਾਜ ਬਾਂਕਾ ਨੇ ਦਾਨ ਕੀਤਾ। ਉਨ੍ਹਾਂ ਦੱਸਿਆ ਕਿ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸ੍ਰੀ ਬਾਂਕਾ ਦਾ ਯੋਗਦਾਨ ਅਹਿਮ ਹੈ। ਉਹ ਸਿਰਫ਼ ਫੁੱਲ ਬੂਟ ਲਗਾਉਣ ਤੱਕ ਹੀ ਸੀਮਤ ਨਹੀਂ ਰਹਿੰਦੇ ਹਨ, ਬਲਿਕ ਬਾਅਦ ਵਿੱਚ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖਭਾਲ ਵੀ ਕਰਦੇ ਹਨ। ਇਸ ਸਬੰਧੀ ਤਿਲਕ ਰਾਜ ਹੁਰਾਂ ਨੇ ਆਪਣੇ ਇਕ ਵਿਸ਼ੇਸ਼ ਵਾਹਨ ਵਿੱਚ ਪੌਦਿਆਂ ਨੂੰ ਨਿਯਮਤ ਰੂਪ ਵਿੱਚ ਪਾਣੀ ਦੇਣ ਲਈ 1 ਹਜ਼ਾਰ ਲੀਟਰ ਪੀਵੀਸੀ ਡਿਪਲਾਸਟ ਟੈਂਕ ਲਗਾਇਆ ਹੈ। ਇਸ ਮੌਕੇ ਸਿੱਖਿਆ ਸ਼ਾਸਤਰੀ ਡਾ. ਹਰੀਸ਼ ਪੁਰੀ, ਕੇ.ਜੇ.ਐੱਸ. ਬਰਾੜ, ਬੀ.ਐੱਸ. ਭਾਟੀਆ, ਗੁਲਸ਼ਨ ਬੀਰ ਸਿੰਘ, ਵਿੰਗ ਕਮਾਂਡਰ ਬਿਸਲੇ ਅਤੇ ਸੁਰਿੰਦਰ ਬੇਦੀ ਸਮੇਤ ਹੋਰ ਪਤਵੰਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…