Share on Facebook Share on Twitter Share on Google+ Share on Pinterest Share on Linkedin ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨੇ ਮੈਂਗੋ ਪਾਰਕ ਫੇਜ਼-6 ਵਿੱਚ ਪੌਦੇ ਲਗਾਏ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਸਤੰਬਰ: ਇੱਥੋਂ ਦੇ ਵਾਰਡ ਨੰਬਰ-2 ਦੇ ਕੌਂਸਲਰ ਨਰਾਇਣ ਸਿੰਘ ਸਿੱਧੂ ਵੱਲੋਂ ਫੇਜ਼-6 ਦੇ ਮੈਂਗੋ ਪਾਰਕ ਵਿੱਚ ਸੈਰ ਕਰਨ ਲਈ ਬਣਾਏ ਗਏ ਟਰੈਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੀਨੀਅਰ ਸਿਟੀਜ਼ਨ ਹੈਲਪੇਜ ਐਸੋਸੀਏਸ਼ਨ ਮੁਹਾਲੀ ਵੱਲੋਂ ਬੂਟੇ ਲਗਾਏ ਗਏ। ਇਸ ਮੌਕੇ ਸ੍ਰੀ ਸਿੱਧੂ ਨੇ ਕਿਹਾ ਕਿ ਬੂਟੇ ਲਾਉਣ ਦੇ ਨਾਲ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾਣੀ ਵੀ ਜ਼ਰੂਰੀ ਹੈ। ਉਹਨਾਂ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਲਗਾਏ ਗਏ ਸਾਰੇ ਬੂਟਿਆਂ ਦੀ ਸੰਭਾਲ ਕੀਤੀ ਜਾਵੇਗੀ। ਇਸ ਮੌਕੇ ਪਾਰਕ ਦੇ ਸਾਹਮਣੇ ਬਲਾਕ ਵਿੱਚ ਰਹਿੰਦੇ ਸ਼ਵਿੰਦਰ ਸਿੰਘ ਲੱਖੋਵਾਲ ਅਤੇ ਆਰਐਸ ਤਲਵਾਰ ਨੇ ਕਿਹਾ ਕਿ ਹਰ ਬੂਟੇ ਨੂੰ ਪਾਣੀ ਅਤੇ ਸਮੇੱ ਸਿਰ ਖਾਦ ਆਦਿ ਪਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੋਵੇਗੀ। ਐਸੋਸੀਏਸ਼ਨ ਦੇ ਸਲਾਹਕਾਰ ਦਵਿੰਦਰ ਪਾਲ ਸਿੰਘ ਭਾਟੀਆ ਨੇ ਦੱਸਿਆ ਕਿ ਇਸ ਮੌਕੇ ਜ਼ਿਆਦਾ ਦਵਾਈ ਗੁਣਾ ਵਾਲੇ ਬੂਟੇ ਜਿਵੇਂ ਆਵਲਾ, ਬੇਲ,ਹਰੜ, ਕਚਨਾਰ, ਕਾਲੀ ਬੰਸਾ, ਨੀਮ, ਸਤਵਾਰ ਆਦਿ ਲਗਾਏ ਗਏ ਹਨ ਜੋ ਕਿ ਚੰਡੀਗੜ੍ਹ ਦੇ ਜੰਗਲਾਤ ਵਿਭਾਗ ਤੋਂ ਵਿਸ਼ੇਸ਼ ਮਨਜ਼ੂਰੀ ਲੈ ਕੇ ਲਿਆਂਦੇ ਗਏ ਹਨ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਮਹਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸੰਸਥਾ ਵੱਲੋਂ ਗੁਰੂ ਨਾਨਕ ਦੇਵ ਦੇ ਪੰਜ ਸੌ ਪੰਜਾਹ ਸਾਲਾਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕੁੱਲ 550 ਬੂਟੇ ਲਗਾਏ ਅਤੇ ਵੰਡੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਭੱਲਾ, ਸਾਬਕਾ ਆਈਟੀਓ ਮਹਿੰਦਰ ਸਿੰਘ, ਅਸ਼ੋਕ ਪਵਾਰ, ਬਲਵਿੰਦਰ ਸਿੰਘ, ਜੀਐਸ ਮਜੀਠੀਆ, ਡੀਪੀ ਸਿੰਘ, ਸਤਪਾਲ ਮਾਹੀ, ਐੱਸਪੀ ਜਗਦੇਵ, ਭੁਪਿੰਦਰ ਸਿੰਘ ਗਿੱਲ, ਅਜੀਤ ਸਿੰਘ ਅਤੇ ਹੋਰ ਵਸਨੀਕ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ