Nabaz-e-punjab.com

ਸੀਨੀਅਰ ਸਿਟੀਜ਼ਨ ਹੈਲਪ ਏਜ ਐਸੋਸੀਏਸ਼ਨ ਵੱਲੋਂ 101 ਬੂਟੇ ਵੰਡ ਕੇ ‘ਅਪਰੈਲ ਕੂਲ ਦਿਵਸ’ ਮਨਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਪਰੈਲ:
ਸੀਨੀਅਰ ਸਿਟੀਜ਼ਨ ਹੈਲਪੇਜ ਐਸੋਸੀਏਸ਼ਨ ਫੇਜ਼-6 ਵੱਲੋਂ ਇੱਕ ਅਪਰੈਲ ਦੇ ਦਿਨ ਨੂੰ ਬਤੌਰ ਅਪਰੈਲ ਫੂਲ ਨਾ ਮਨਾ ਕੇ ਅਪਰੈਲ ਕੂਲ ਦਿਵਸ ਵਜੋਂ ਮਣਾਇਆ ਗਿਆ। ਇਸ ਮੌਕੇ ਐਸੋਸੀਏਸ਼ਨ ਵੱਲੋਂ ਆਪਣੇ ਘਰਾਂ ਅਤੇ ਜਨਤਕ ਸਥਾਨਾਂ ਤੇ ਬੂਟੇ ਲਗਾ ਕੇ ਹਰਿਆ ਭਰਿਆ ਰੱਖਣ ਲਈ 101 ਸੁਹਾਂਜਣਾ, ਜਾਮਣ, ਅਮਰੂਦ ਨਿੰਬੂ ਅਤੇ ਗੁਲਾਬ ਆਦਿ ਚੰਗੀ ਕਿਸਮ ਦੇ ਵਧੀਆ ਬੂਟੇ ਆਪਣੇ ਮੈਂਬਰਾਂ ਅਤੇ ਆਮ ਲੋਕਾਂ ਨੂੰ ਮੁਫ਼ਤ ਵੰਡੇ ਗਏ।
ਐਸੋਸੀਏਸ਼ਨ ਦੇ ਚੇਅਰਮੈਨ ਨਾਰਾਇਣ ਸਿੰਘ ਸਿੱਧੂ ਨੇ ਕਿਹਾ ਕਿ ਰੁੱਖਾਂ ਦੀ ਹੋਂਦ ਤੋਂ ਬਗੈਰ ਮਨੁੱਖ ਦੀ ਹੋਂਦ ਸੰਭਵ ਨਹੀਂ ਹੈ ਇਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਕੁਦਰਤ ਨਾਲ ਜੁੜਨ ਦੀ ਸਖ਼ਤ ਲੋੜ ਹੈ।
ਇਸ ਮੌਕੇ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਭੱਲਾ ਨੇ ਕਿਹਾ ਕਿ ਰੁੱਖ ਸਾਨੂੰ ਹਰ ਸਮੇਂ ਲੋੜੀਂਦੀ ਆਕਸੀਜਨ , ਸਵੇਰ ਦੀ ਦਾਤਣ ਤੋਂ ਲੈ ਕੇ ਰਾਤ ਨੂੰ ਸੌਣ ਲਈ ਮੰਜਾ, ਬਚਪਨ ਵਿੱਚ ਪੰਘੂੜੇ ਖਿਡੌਣੇ, ਬੁਢਾਪੇ ਵਿੱਚ ਸਹਾਰੇ ਲਈ ਸੋਟੀ ਅਤੇ ਸੰਸਕਾਰ ਲਈ ਲੱਕੜ ਤੱਕ ਦੀ ਲੋੜ ਪੂਰੀ ਕਰਦੇ ਹਨ। ਐਸੋਸੀਏਸ਼ਨ ਦੇ ਸਕੱਤਰ ਗੁਰਦੀਪ ਸਿੰਘ ਗੁਲਾਟੀ ਨੇ ਕਿਹਾ ਕਿ ਆਉਂਦੇ ਸਮੇਂ ਵਣ ਮਹਾਂ ਉਤਸਵ ਮਨਾਉਣ ਲਈ ਸੰਸਥਾ ਵੱਲੋਂ 500 ਪੌਦੇ ਵੰਡੇ ਜਾਣ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ।
ਇਸ ਮੌਕੇ ਸੀਨੀਅਰ ਸਿਟੀਜ਼ਨ ਇੰਜ ਪੀਐਸ ਵਿਰਦੀ ਪ੍ਰਧਾਨ ਕੰਜ਼ਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਮੁਹਾਲੀ, ਪ੍ਰਵੀਨ ਕਪੂਰ ਜਸਜੀਤ ਸਿੰਘ ਸੰਧੂ, ਬਲਵਿੰਦਰ ਸਿੰਘ, ਸੁਰਜੀਤ ਸਿੰਘ ਨਾਮਧਾਰੀ, ਕਰਨਲ ਬਲਵੰਤ ਸਿੰਘ, ਰਾਮ ਨਿਵਾਸ ਸ਼ਰਮਾ, ਕੁਲਵੰਤ ਸਿੰਘ ਸੰਘਾ, ਜੇ ਐਸ ਨਾਗਰਾ, ਡਾ. ਰਸ਼ਪਿੰਦਰ ਪ੍ਰਤਾਪ ਸਿੰਘ, ਅਨਿਲ ਬਹਿਲ, ਐਸਪੀ ਜਗਦੇਵ, ਰਾਕੇਸ਼ ਸ਼ਰਮਾ, ਜਗਦੀਸ਼ ਕੌਰ ਅੌਜਲਾ, ਰਾਜਿੰਦਰ ਕੌਰ ਭੱਟੀ, ਨਾਹਰ ਸਿੰਘ ਘੁੰਮਣ, ਬਲਵੀਰ ਸਿੰਘ, ਰਣਜੀਤ ਸਿੰਘ, ਐਸਪੀ ਸੂਰੀ, ਐਚ ਐਸ ਸਿੱਧੂ, ਅਮਰੀਕ ਸਿੰਘ, ਬਾਲਮੀਕ ਕਲੋਨੀ ਦੇ ਪ੍ਰਧਾਨ ਸ੍ਰੀ ਪਾਤੀ, ਲੀਲਾ ਧਰ ਲਕਸ਼ਮੀ ਚੰਦ ਸ਼ਰਮਾ ਹਾਜ਼ਰ ਹੋਏ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…