Nabaz-e-punjab.com

ਸੀਨੀਅਰ ਸਿਟੀਜ਼ਨ ਹੈਲਪਏਜ ਐਸੋਸੀਏਸ਼ਨ ਨੇ ਪਿੰਗਲਵਾੜਾ ਵਿੱਚ ਬੇਸਹਾਰਾ ਲੋਕਾਂ ਨਾਲ ਮਨਾਈ ਦੀਵਾਲੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 26 ਅਕਤੂਬਰ:
ਸੀਨੀਅਰ ਸਿਟੀਜ਼ਨ ਹੈਲਪੇਜ ਐਸੋਸੀਏਸ਼ਨ ਫੇਜ਼-6 ਮੁਹਾਲੀ ਦੇ ਮੈਂਬਰਾਂ ਨੇ ਸੰਸਥਾ ਦੇ ਚੇਅਰਮੈਨ ਨਾਰਾਇਣ ਸਿੰਘ ਸਿੱਧੂ ਦੀ ਅਗਵਾਈ ਵਿੱਚ ਪਿੰਗਲਵਾੜੇ ਪਲਸੋਰਾ ਜਾ ਕੇ ਬੇਸਹਾਰਾ ਅਤੇ ਅਪਾਹਜ ਵਿਅਕਤੀਆਂ ਨਾਲ ਦੀਵਾਲੀ ਮਨਾਈ ਅਤੇ ਉਨ੍ਹਾਂ ਨੂੰ ਫਲ ਫਰੂਟ ਵੰਡੇ। ਇਸ ਮੌਕੇ ਸ੍ਰੀ ਸਿੱਧੂ ਨੇ ਕਿਹਾ ਕਿ ਆਪਣੇ ਸੱਜਣਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ ਖੁਸ਼ੀਆਂ ਸਾਂਝੀਆਂ ਕਰਕੇ ਦੀਵਾਲੀ ਮਨਾ ਕੇ ਤਾਂ ਹਰ ਕੋਈ ਖੁਸ਼ ਹੁੰਦਾ ਹੈ ਪਰ ਜੋ ਖੁਸ਼ੀ ਅਤੇ ਸਕੂਨ ਬੇਘਰਿਆਂ ਦਾ ਘਰ ਪਿੰਗਲਵਾੜਾ ਪਲਸੋਰਾ ਵਿੱਚ ਬੇਸਹਾਰਾ, ਲੋੜਵੰਦ, ਅਪਾਹਜ ਅਤੇ ਨਿਆਸਰੇ ਲੋਕਾਂ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਕੇ ਅਤੇ ਦੀਵਾਲੀ ਮਨਾ ਕੇ ਮਿਲਿਆ ਹੈ ਉਹ ਅਲੌਕਿਕ ਆਨੰਦ ਹੈ।
ਇਸ ਮੌਕੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਪਿੰਗਲਵਾੜੇ ਵੱਲੋਂ ਬਣਾਏ ਜਾ ਰਹੇ ਫੈਂਸੀ ਪੇਪਰ, ਕੈਰੀ ਬੈਗ, ਦੀਵੇ, ਫਾਈਲ ਕਵਰ ਅਤੇ ਹੋਰ ਸਾਮਾਨ ਵੀ ਖਰੀਦੇ ਗਏ। ਸੰਸਥਾ ਦੇ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਭੱਲਾ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਪਿੰਗਲਵਾੜੇ ਤੋੱ ਕੈਰੀ ਬੈਗ ਖਰੀਦ ਕੇ ਜਨਤਾ ਨੂੰ ਮੁਫਤ ਵੰਡੇ ਜਾਣਗੇ ਅਤੇ ਉਨ੍ਹਾਂ ਨੂੰ ਪੋਲੀਥੀਨ ਬੈਗ ਨਾ ਵਰਤਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਦਵਿੰਦਰ ਪਾਲ ਸਿੰਘ ਭਾਟੀਆ, ਅਸ਼ੋਕ ਪਵਾਰ, ਸੁਰਜੀਤ ਸਿੰਘ ਨਾਮਧਾਰੀ, ਬਲਵਿੰਦਰ ਸਿੰਘ, ਲਖਬੀਰ ਸਿੰਘ, ਸੱਤ ਪਾਲ ਮਾਹੀ, ਜਸਵੀਰ ਸਿੰਘ ਗਰੇਵਾਲ, ਐਸਪੀ ਜਗਦੇਵ ਵੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ 8 ਮਾਰਚ ਨੂੰ ਸਿੱਖਿਆ ਮੰਤਰ…