ਸੀਨੀਅਰ ਡਿਪਟੀ ਮੇਅਰ ਰਿਸਵ ਜੈਨ ਵੱਲੋਂ ਥਾਣਾ ਮੁਖੀ ਨੂੰ ਬਦਲਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਾਰਚ:
ਮੁਹਾਲੀ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਿਸਵ ਜੈਨ ਨੇ ਕਿਹਾ ਕਿ ਫੇਜ਼-11 ਵਿੱਚ ਕਰਫਿਊ ਦਾ ਬਹੁਤ ਅਸਰ ਨਹੀਂ ਦੀਖਿਆ ਅਤੇ ਕਾਫੀ ਲੋਕ ਗਲੀ ਮੁਹੱਲੇ ਅਤੇ ਪਾਰਕਾਂ ਵਿੱਚ ਆ ਰਹੇ ਸੀ ਅਤੇ ਪਾਰਕਾਂ ਵਿੱਚ ਨੌਜਵਾਨ ਖੇਡਦੇ ਵੀ ਦੇਖੇ ਗਏ ਹਨ। ਉਨ੍ਹਾਂ ਦੱਸਿਆ ਕਿ ਜਦੋਂ ਇਸ ਸਬੰਧੀ ਥਾਣਾ ਫੇਜ਼-11 ਦੇ ਐਸਐਚਓ ਅਮਨਦੀਪ ਸਿੰਘ ਨੂੰ ਕਰਫਿਊ ਦੇ ਬਾਵਜੂਦ ਲੋਕਾਂ ਦੇ ਘੁੰਮਣ ਫਿਰਨ ਬਾਰੇ ਸੂਚਨਾ ਦਿੰਦਿਆਂ ਪੰਜਾਬ ਸਰਕਾਰ ਦੇ ਹੁਕਮ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਤਾਂ ਉਹ ਉਲਟਾ ਉਨ੍ਹਾਂ ਨੂੰ ਹੀ ਕਾਨੂੰਨ ਦਾ ਪਾਠ ਪੜ੍ਹਾਉਣ ਲੱਗ ਪਏ। ਸ੍ਰੀ ਜੈਨ ਨੇ ਪੁਲੀਸ ਅਧਿਕਾਰੀ ਦੀ ਇਸ ਗੱਲ ਦਾ ਕਾਫੀ ਬੁਰਾ ਮਨਾਉਂਦੇ ਹੋਏ ਤੁਰੰਤ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਛੋਟੇ ਭਰਾ ਤੇ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਚੇਅਰਮੈਨ ਅਮਰਜੀਤ ਸਿੰਘ ਸਿੱਧੂ ਉਰਫ਼ ਜੀਤੀ ਸਿੱਧੂ ਨਾਲ ਫੋਨ ’ਤੇ ਗੱਲ ਕਰਕੇ ਥਾਣਾ ਮੁਖੀ ਦੀ ਸ਼ਿਕਾਇਤ ਕੀਤੀ ਅਤੇ ਐਸਐਚਓ ਨੂੰ ਤੁਰੰਤ ਬਦਲਣ ਦੀ ਮੰਗ ਕੀਤੀ।
(ਬਾਕਸ ਆਈਟਮ)
ਕਰੋਨਾਵਾਇਰਸ ਨਾਲ ਇਕੱਲੀ ਪੁਲੀਸ ਨੇ ਨਹੀਂ ਮਰਨਾ, ਸਾਰੀ ਸੁਸਾਇਟੀ ਨੇ ਮਰਨਾ ਹੈ: ਐਸਐਚਓ
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਥਾਣਾ ਫੇਜ਼-11 ਦੇ ਐਸਐਚਓ ਅਮਨਦੀਪ ਸਿੰਘ ਨੇ ਕਿਹਾ ਕਿ ਉਹ ਸਵੇਰੇ 6 ਵਜੇ ਤੋਂ ਡਿਊਟੀ ਦੇ ਰਹੇ ਹਨ ਅਤੇ ਸਮੁੱਚੇ ਇਲਾਕੇ ਵਿੱਚ ਪੀਸੀਆਰ ਪਾਰਟੀਆਂ ਘੁੰਮ ਕੇ ਲੋਕਾਂ ਨੂੰ ਅੰਦਰ ਰਹਿਣ ਦੀ ਅਪੀਲ ਕਰ ਰਹੀਆਂ ਹਨ। ਪੜ੍ਹੀ ਲਿਖੀ ਜਨਤਾ ਹੀ ਜ਼ਿਆਦਾ ਅਨਪੜ੍ਹਾਂ ਵਾਲੀਆਂ ਗੱਲਾਂ ਕਰ ਰਹੀ ਹੈ। ਉਨ੍ਹਾਂ ਸ੍ਰੀ ਜੈਨ ਬਾਰੇ ਕਿਹਾ ਕਿ ਉਹ ਸ਼ਿਕਾਇਤ ਕਰਨ ਦੀ ਬਜਾਏ ਸਹਿਯੋਗ ਨਹੀਂ ਦੇ ਸਕਦੇ। ਥਾਣਾ ਮੁਖੀ ਨੇ ਕਿਹਾ ਕਿ ਇਹ ਸਾਰਾ ਕੰਮ ਪੁਲੀਸ ਦਾ ਨਹੀਂ ਹੈ, ਸੁਸਾਇਟੀ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਨਾਲ ਇਕੱਲੀ ਪੁਲੀਸ ਨੇ ਨਹੀਂ ਮਰਨਾ ਹੈ ਸਗੋਂ ਸਾਰੀ ਸੁਸਾਇਟੀ ਹੀ ਮਰਨਾ ਹੈ। ਇਸ ਮਗਰੋਂ ਉਨ੍ਹਾਂ ਨੇ ਸ਼ੁਕਰੀਆ ਕਹਿ ਕੇ ਫੋਨ ਕੱਟ ਦਿੱਤਾ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …