ਸੀਨੀਅਰ ਆਈਪੀਐਸ ਅਧਿਕਾਰੀ ਸ਼ਸ਼ੀ ਪ੍ਰਭਾ ਦਿਵੇਦੀ ਨੂੰ ਸੁਸਾਇਟੀ ਦਾ ਪ੍ਰਧਾਨ ਚੁਣਿਆ

ਦਿ ਪੰਜਾਬ ਪੁਲੀਸ ਪ੍ਰਸੋਨਲ ਕੋਆਪ੍ਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਆਂਸਲ ਸੈਕਟਰ-114 ਦੀ ਚੋਣ

ਨਬਜ਼-ਏ-ਪੰਜਾਬ, ਮੁਹਾਲੀ, 5 ਨਵੰਬਰ:
ਸਹਿਕਾਰੀ ਸਭਾਵਾਂ ਐਸ.ਏ.ਐਸ. ਨਗਰ (ਮੁਹਾਲੀ) ਦੇ ਉਪ ਰਜਿਸਟਰਾਰ ਦੀ ਪ੍ਰਵਾਨਗੀ ਨਾਲ ਦਿ ਪੰਜਾਬ ਪੁਲੀਸ ਪ੍ਰਸੋਨਲ ਕੋਆਪ੍ਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਲਿਮਟਿਡ (ਆਂਸਲ ਗੋਲਫ ਲਿੰਕਸ-1) ਸੈਕਟਰ-114 ਦੀ ਚੋਣ ਕਰਵਾਈ ਗਈ। ਐਤਵਾਰ ਨੂੰ ਸੁਸਾਇਟੀ ਦੀ ਨਵੀਂ ਚੁਣੀ ਗਈ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਸੀਨੀਅਰ ਆਈਪੀਐਸ ਅਫ਼ਸਰ ਸ੍ਰੀਮਤੀ ਸ਼ਸ਼ੀ ਪ੍ਰਭਾ ਦਿਵੇਦੀ ਨੂੰ ਪ੍ਰਧਾਨ ਚੁਣਿਆ ਗਿਆ ਜਦੋਂਕਿ ਬਾਕੀ ਅਹੁਦੇਦਾਰਾਂ ਵਿੱਚ ਪਾਲ ਸਿੰਘ ਰੱਤੂ ਨੂੰ ਮੀਤ ਪ੍ਰਧਾਨ, ਆਈਪੀਐਸ ਅਫ਼ਸਰ ਐਮਐਫ਼ ਫਾਰੂਕੀ ਨੂੰ ਜਨਰਲ ਸਕੱਤਰ, ਐਸਕੇ ਸਿੰਘ ਨੂੰ ਵਿੱਤ ਸਕੱਤਰ ਅਤੇ ਆਈਪੀਐਸ ਆਰਐਨ ਢੋਕੇ, ਆਈਪੀਐਸ ਪੀਕੇ ਸਿਨਹਾ, ਗੁਰਚਰਨ ਸਿੰਘ, ਰਮਨ ਕੁਮਾਰ ਧਵਨ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ।

ਨਵੀਂ ਚੁਣੀ ਟੀਮ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਇਸ ਨੂੰ ਪੂਰੀ ਲਗਨ, ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਨਿਭਾਉਣਗੇ ਅਤੇ ਸੈਕਟਰ ਵਾਸੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਯੋਗ ਪੈਰਵੀ ਕੀਤੀ ਜਾਵੇਗੀ। ਇਸ ਮੌਕੇ ਸਹਿਕਾਰੀ ਸਭਾਵਾਂ ਸ਼ਹਿਰੀ-4, ਮੁਹਾਲੀ ਦੇ ਨਿਰੀਖਕ ਕੰਵਰ ਪੁਨੀਤ ਸਿੰਘ ਬਤੌਰ ਸਰਕਾਰੀ ਨੁਮਾਇੰਦਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

NIFT celebrated the festival of Basant Panchami with enthusiasm and cultural favour

NIFT celebrated the festival of Basant Panchami with enthusiasm and cultural favour Nabaz-…