nabaz-e-punjab.com

ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸੁਖਵਿੰਦਰਜੀਤ ਮਨੌਲੀ ਦੀ ਪੁਸਤਕ ‘ਫੀਫਾ ਦੇ ਸਿਤਾਰੇ’ ਲੋਕ ਅਰਪਣ

ਸ਼ਿਵਾਲਿਕ ਪਬਲਿਕ ਸਕੂਲ ਵਿੱਚ ਹੋਇਆ ਪੁਸਤਕ ਰਿਲੀਜ ਤੇ ਵਿਚਾਰ ਗੋਸ਼ਟੀ ਸਮਾਰੋਹ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਈ:
ਪੰਜਾਬ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸੁਖਵਿੰਦਜੀਤ ਸਿੰਘ ਮਨੌਲੀ ਦੀ ਫੁੱਟਬਾਲ ਜਗਤ ਨਾਲ ਸਬੰਧਤ ਪੁਸਤਕ ‘ਫੀਫਾ ਦੇ ਸਿਤਾਰੇ’ ਨੂੰ ਐਤਵਾਰ ਨੂੰ ਛੇ ਓਲੰਪੀਅਨਾਂ ਨੇ ਲੋਕ ਅਰਪਣ ਕੀਤੀ। ਇਸ ਸਬੰਧ ਇੱਥੋਂ ਦੇ ਫੇਜ਼ 6 ਦੇ ਸ਼ਿਵਾਲਿਕ ਪਬਲਿਕ ਸਕੂਲ ਦੇ ਆਡੀਟੋਰੀਅਮ ਵਿੱਚ ਜ਼ਿਲ੍ਹਾ ਪ੍ਰੈੱਸ ਕਲੱਬ ਐਸਏਐਸ ਨਗਰ ਦੇ ਸਿਹਯੋਗ ਨਾਲ ਹੋਏ ਪ੍ਰਭਾਵਸ਼ਾਲੀ ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ ਵਿੱਚ ਉਕਤ ਕਿਤਾਬ ਦੀ ਘੁੰਡ ਚੁਕਾਈ ਕੀਤੀ ਗਈ। ਜਿਸ ਵਿੱਚ ਖੇਡ ਜਗਤ ਦੇ ਚਾਰ ਹੋਰ ਓਲੰਪੀਅਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖ਼ਿਡਾਰੀ ਅਤੇ ਵੱਡੀ ਗਿਣਤੀ ਵਿੱਚ ਟਰਾਈਸਿਟੀ ਦਾ ਪੱਤਰਕਾਰ ਭਾਈਚਾਰਾ ਮੌਜੂਦ ਸੀ। ਸਮਾਰੋਹ ਵਿੱਚ ਹਾਕੀ ਦੇ ਜਾਦੂਗਰ ਸਵਰਗੀ ਧਿਆਨ ਚੰਦ ਦੇ ਸਪੁੱਤਰ ਓਲੰਪੀਅਨ ਅਸ਼ੋਕ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਸ਼ਵ ਪੱਧਰ ਤੇ ਹਾਕੀ ਵਿੱਚ ਨਾਮਣਾ ਖੱਟਣ ਵਾਲੇ ਬਲਬੀਰ ਸਿੰਘ ਸੀਨੀਅਰ ਅਤੇ ਧਿਆਨ ਚੰਦ ਦੀ ਦੋਹਤਰੀ ਨੇਹਾ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਪ੍ਰਧਾਨਗੀ ਮੰਡਲ ਵਿੱਚ ਉਪਰੋਕਤ ਤੋਂ ਇਲਾਵਾ ਓਲੰਪੀਅਨ ਰਾਜਿੰਦਰ ਸਿੰਘ ਸੀਨੀਅਰ, ਓਲੰਪੀਅਨ ਅਜੀਤ ਸਿੰਘ, ਓਲੰਪੀਅਨ ਧਰਮਵੀਰ ਸਿੰਘ, ਇੰਟਰਨੈਸ਼ਨਲ ਫ਼ੁੱਟਬਾਲਰ ਹਰਨੰਦਨ ਸਿੰਘ ਅਤੇ ਸ਼ਿਵਾਲਿਕ ਸੰਸਥਾਵਾਂ ਦੇ ਡਾਇਰੈਕਟਰ ਡੀਐਸ ਬੇਦੀ ਸ਼ਾਮਿਲ ਹੋਏ। ਸਮਾਗਮ ਵਿੱਚ ਓਲੰਪੀਅਨ ਬਲਦੇਵ ਸਿੰਘ, ਓਲੰਪੀਅਨ ਗੁਨਦੀਪ ਕੁਮਾਰ, ਓਲੰਪੀਅਨ ਇੰਦਰਜੀਤ ਚੱਢਾ, ਓਲੰਪੀਅਨ ਮਦਨ ਮੋਹਨ ਮੱਦੀ, ਇੰਟਰਨੈਸ਼ਨਲ ਖਿਡਾਰੀ ਜਤਿੰਦਰ ਸਿੰਘ ਸਰੋਆ, ਡੀਐਸਪੀ ਤੇਜਿੰਦਰ ਸਿੰਘ ਸੰਧੂ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਪੱਤਰਕਾਰ ਤਰਲੋਚਨ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਪੁਸਤਕ ਅਤੇ ਮਹਿਮਾਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਮੁਹੱਈਆ ਕਰਾਈ। ਟ੍ਰਿਬਿਊਨ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਨਿਲ ਗੁਪਤਾ, ਪੱਤਰਕਾਰ ਨਰੇਸ਼ ਕੌਸ਼ਲ, ਸੌਰਵ ਦੁੱਗਲ, ਜਗਤਾਰ ਸਿੰਘ ਸਿੱਧੂ ਨੇ ਬੋਲਦਿਆਂ ਸੁਖਵਿੰਦਰਜੀਤ ਮਨੌਲੀ ਅਤੇ ਉਨ੍ਹਾਂ ਦੀ ਖੇਡ ਲੇਖਣੀ ਅਤੇ ਜਨੂਨ ਦੀ ਪ੍ਰਸ਼ੰਸ਼ਾ ਕਰਦਿਆਂ ਫੀਫਾ ਦੇ ਸਿਤਾਰੇ ਨੂੰ ਖੇਡ ਜਗਤ ਲਈ ਸਰਾਹੁਣਯੋਗ ਦੱਸਿਆ।
ਮੁੱਖ ਮਹਿਮਾਨ ਅਸ਼ੋਕ ਕੁਮਾਰ, ਬਲਬੀਰ ਸਿੰਘ ਸੀਨੀਅਰ, ਰਾਜਿੰਦਰ ਸਿੰਘ ਸੀਨੀਅਰ, ਹਰਨੰਦਨ ਸਿੰਘ ਅਤੇ ਨੇਹਾ ਸਿੰਘ ਨੇ ਇਸ ਮੌਕੇ ਬੋਲਦਿਆਂ ਹਾਕੀ ਦੀ ਚੜ੍ਹਤ ਅਤੇ ਗਿਰਾਵਟ ਦੇ ਇਤਿਹਾਸ ਅਤੇ ਖੇਡਾਂ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਅਸ਼ੋਕ ਕੁਮਾਰ ਅਤੇ ਰਾਜਿੰਦਰ ਸਿੰਘ ਸੀਨੀਅਰ ਨੇ ਇਸ ਮੌਕੇ ਬੋਲਦਿਆਂ ਹਾਕੀ ਲਈ ਵਿਦੇਸ਼ੀ ਕੋਚਾਂ ਦੀ ਥਾਂ ਆਪਣੇ ਵਤਨ ਦੇ ਕੋਚਾਂ ਉੱਤੇ ਭਰੋਸਾ ਕਰਨ ਅਤੇ ਸਿਆਸਤ ਵਿੱਚ ਪ੍ਰਵੇਸ਼ ਕਰਨ ਵਾਲੇ ਖ਼ਿਡਾਰੀਆਂ ਨੂੰ ਖੇਡਾਂ ਦੀ ਵਾਗਡੋਰ ਸੰਭਾਲਣ ਦੀ ਲੋੜ ਤੇ ਜ਼ੋਰ ਦਿੱਤਾ। ਸਾਰਿਆਂ ਨੇ ਇਹ ਕਾਮਨਾ ਕੀਤੀ ਕਿ ਹਾਕੀ ਵਿੱਚ ਪਹਿਲਾਂ ਵਾਂਗ ਪੰਜਾਬ ਦੇ ਖ਼ਿਡਾਰੀ ਅੱਗੇ ਆਉਣ ਮੁੜ੍ਹ ਉਲਪਿੰਕ ਚੈਂਪੀਅਨ ਬਣਾਉਣ। ਇਸ ਸਮਾਰੋਹ ਨੂੰ ਡੀਐਸ ਬੇਦੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰੈਸ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਸੋਢੀ, ਸੀਨੀਅਰ ਪੱਤਰਕਾਰ ਬਲਵਿੰਦਰ ਜੰਡੂ, ਜਸਵੀਰ ਸਮਰ, ਅਮਰ ਸਿੰਘ ਵਾਲੀਆ, ਅਮਨਪ੍ਰੀਤ ਸਿੰਘ, ਸਪਿੰਦਰ ਸਿੰਘ ਰਾਣਾ, ਨਵਦੀਪ ਗਿੱਲ, ਮਨਜੀਤ ਸਿੰਘ ਮਨੌਲੀ, ਰਾਜਿੰਦਰ ਸਿੰਘ ਨਗਰਕੋਟੀ, ਮਨਜੀਤ ਸਿੰਘ ਮਨੌਲੀ, ਕੇਵਲ ਸਿੰਘ ਰਾਣਾ, ਹਰਬੰਸ ਬਾਗੜੀ, ਕਿਰਨਜੀਤ ਕੌਰ ਅੌਲਖ, ਦਰਸ਼ਨ ਸਿੰਘ ਮਿੱਠਾ, ਬਹਾਦਰਜੀਤ ਸਿੰਘ, ਵਿੱਕੀ ਘਾਰੂ, ਮੋਹਿਤ ਕੁਮਾਰ, ਪਰਦੀਪ ਸਿੰਘ ਹੈਪੀ ਆਦਿ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Entertainment

Check Also

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ ‘ਆਪ’ ਵਿਧਾਇਕਾ ਸ੍ਰੀਮਤੀ ਨੀਨਾ ਮਿ…