ਮੁਹਾਲੀ ਤੋਂ ਦੂਜੇ ਦਿਨ 411 ਹੋਰ ਲੋਕਾਂ ਨੂੰ ਉੱਤਰਾਖੰਡ ਤੇ ਜੰਮੂ-ਕਸ਼ਮੀਰ ਭੇਜਿਆ

ਪੰਜਾਬ ਵਿੱਚ ਫਸੇ ਲੋਕਾਂ ਨੂੰ ਵਾਪਸ ਪਿਤਰੀ ਸੂਬਿਆਂ ਵਿੱਚ ਭੇਜਣ ਲਈ ਮੁਹਿੰਮ ਨਿਰੰਤਰ ਜਾਰੀ

ਜਯੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਈ:
ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਕਾਰਨ ਮੁਹਾਲੀ ਸਮੇਤ ਪੰਜਾਬ ਵਿੱਚ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਫਸੇ ਦੂਜੇ ਸੂਬਿਆਂ ਦੇ ਲੋਕਾਂ ਨੂੰ ਵਾਪਸ ਪਿਤਰੀ ਰਾਜਾਂ ਵਿੱਚ ਭੇਜਣ ਦੀ ਮੁਹਿੰਮ ਜਾਰੀ ਹੈ। ਮੁਹਾਲੀ ਪ੍ਰਸ਼ਾਸਨ ਨੇ ਅੱਜ ਦੂਜੇ ਦਿਨ ਮੁਹਾਲੀ ਅਤੇ ਖਰੜ ’ਚੋਂ 411 ਵਿਅਕਤੀਆਂ ਨੂੰ ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਵਿੱਚ ਵਾਪਸ ਭੇਜਿਆ ਗਿਆ। ਇਹ ਜਾਣਕਾਰੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ। ਇਸ ਸਬੰਧੀ ਖੇਤਰੀ ਆਵਾਜਾਈ ਅਥਾਰਟੀ (ਆਰਟੀਏ) ਦੇ ਸਕੱਤਰ ਸੁਖਵਿੰਦਰ ਕੁਮਾਰ ਵੱਲੋਂ 14 ਵਿਸ਼ੇਸ਼ ਬੱਸਾਂ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਫਸੇ ਲੋਕਾਂ ਨੂੰ ਆਪਣੇ ਪਿਤਰੀ ਰਾਜਾਂ ਵਿੱਚ ਵਾਪਸ ਭੇਜਣ ਲਈ ਬੱਸਾਂ ਵਿੱਚ ਬਿਠਾਉਣ ਤੋਂ ਪਹਿਲਾਂ ਸਾਰਿਆਂ ਦੀ ਮੈਡੀਕਲ ਜਾਂਚ ਕੀਤੀ ਗਈ।
ਡੀਸੀ ਨੇ ਦੱਸਿਆ ਕਿ ਸਕਰੀਨਿੰਗ ਪ੍ਰਕਿਰਿਆ ਅਤੇ ਬੱਸਾਂ ਵਿੱਚ ਸਵਾਰ ਹੋਣ ਸਮੇਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁਹਾਲੀ ਤੋਂ 116 ਵਿਅਕਤੀਆਂ ਨੂੰ 4 ਬੱਸਾਂ ਰਾਹੀਂ ਜੰਮੂ-ਕਸ਼ਮੀਰ ਲਈ ਵਾਪਸ ਭੇਜਿਆ ਗਿਆ ਜਦੋਂਕਿ ਖਰੜ ’ਚੋਂ 72 ਵਿਅਕਤੀਆਂ ਨੂੰ 3 ਬੱਸਾਂ ਵਿੱਚ ਬਿਠਾ ਕੇ ਭੇਜਿਆ ਗਿਆ। ਇੰਜ ਹੀ ਮੁਹਾਲੀ ਤੋਂ ਉੱਤਰਾਖੰਡ ਲਈ ਸੱਤ ਬੱਸਾਂ ਵਿੱਚ 223 ਵਿਅਕਤੀਆਂ ਨੂੰ ਵਾਪਸ ਉਨ੍ਹਾਂ ਦੇ ਘਰ ਰਵਾਨਾ ਕੀਤਾ ਗਿਆ।
ਡੀਸੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁਹਾਲੀ ਜ਼ਿਲੇ੍ਹ ਵਿੱਚ ਫਸੇ ਹੋਰਨਾਂ ਸੂਬਿਆਂ ਦੇ ਵਿਅਕਤੀਆਂ ਨੇ ਆਪੋ ਆਪਣੇ ਪਿਤਰੀ ਰਾਜਾਂ ਵਿੱਚ ਵਾਪਸ ਜਾਣ ਲਈ ਮੁਹਾਲੀ ਪ੍ਰਸ਼ਾਸਨ ਦੇ ਪੋਰਟਲ ’ਤੇ 24 ਹਜ਼ਾਰ ਤੋਂ ਵੱਧ ਪੀੜਤ ਲੋਕਾਂ ਖ਼ੁਦ ਨੂੰ ਰਜਿਸਟਰ ਕੀਤਾ ਹੈ। ਦੂਜੇ ਸੂਬੇ ਦਾ ਕੋਈ ਵੀ ਵਿਅਕਤੀ ਆਪਣੇ ਘਰ ਜਾਣਾ ਚਾਹੁੰਦਾ ਹੈ, ਉਹ ਮੁੱਢਲੀ ਜਾਣਕਾਰੀ ਲੈਣ ਲਈ 6284264563 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਸਕਰੀਨਿੰਗ ਸਰਟੀਫਿਕੇਟ ਦੇਣ ਵੇਲੇ ਹਰੇਕ ਵਿਅਕਤੀ/ਸਮੂਹ/ਪਰਿਵਾਰ ਕੋਲੋਂ ਵਿਕਲਪ ਲਏ ਜਾਣਗੇ ਕਿ ਉਨ੍ਹਾਂ ਕੋਲ ਆਪਣੇ ਵਾਹਨ ਹਨ ਜਾਂ ਨਹੀਂ। ਉਨ੍ਹਾਂ ਨੂੰ ਰੇਲ/ਸੜਕ ਦਾ ਵਿਕਲਪ ਦੇਣਾ ਜ਼ਿਲ੍ਹਾ ਪ੍ਰਸ਼ਾਸਨ ਦਾ ਅਧਿਕਾਰ ਹੋਵੇਗਾ। ਉਨ੍ਹਾਂ ਕਿਹਾ ਕਿ ਦੂਜੇ ਸੂਬਿਆਂ ਦੇ ਲੋਕਾਂ ਜੋ ਆਪਣੇ ਵਾਹਨਾਂ ’ਤੇ ਵਾਪਸ ਜਾਣਾ ਚਾਹੁੰਦੇ ਹਨ, ਉਨ੍ਹਾਂ ਲਈ ਕਾਰਜਪ੍ਰਣਾਲੀ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਲੋਕ ਆਪਣੇ ਵਾਹਨ ਨਾਲ ਲਿਜਾਉਣ ਦੀ ਇੱਛਾ ਰੱਖਦੇ ਹਨ, ਉਨ੍ਹਾਂ ਨੂੰ ਐਸਐਮਐਸ ਭੇਜਿਆ ਜਾਵੇਗਾ ਅਤੇ ਉਨ੍ਹਾਂ ਨੂੰ ਕੋਫਾ ਐਪ/ਲਿੰਕ ’ਤੇ ਕਰਫਿਊ ਪਾਸ ਲਈ ਅਪਲਾਈ ਕਰਨ ਹੋਵੇਗਾ। ਡੀਸੀ ਵੱਲੋਂ ਰੇਲ ਰਾਹੀਂ ਆਵਾਜਾਈ ਲਈ ਐਸਐਮਐਸ ਰਾਹੀਂ ਰੇਲਗੱਡੀ ਦੇ ਸਮੇਂ/ਰਵਾਨਗੀ/ਕੋਚ ਨੰਬਰ ਬਾਰੇ ਦੱਸਿਆ ਜਾਵੇਗਾ। ਇਹ ਐਸਐਮਐਸ ਅਜਿਹੇ ਲੋਕਾਂ ਦੇ ਰਿਹਾਇਸ਼ੀ ਤੋਂ ਰੇਲਵੇ ਸਟੇਸ਼ਨ ਤੱਕ ਕਰਫਿਊ ਮੂਵਮੈਂਟ ਲਈ ਪਾਸ ਦਾ ਕੰਮ ਕਰੇਗਾ।

Load More Related Articles
Load More By Nabaz-e-Punjab
Load More In General News

Check Also

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼ ਨਬਜ਼-ਏ-ਪੰਜਾਬ, ਮੁਹਾਲੀ, 29 ਨਵੰਬਰ: ਇੱਥੋਂ ਦ…