Share on Facebook Share on Twitter Share on Google+ Share on Pinterest Share on Linkedin ਜ਼ਿਲ੍ਹਾ ਪੁਲੀਸ ਸਾਂਝ ਕੇਂਦਰ ਵੱਲੋਂ ਸ਼ਾਸਤਰੀ ਮਾਡਲ ਸਕੂਲ ਵਿੱਚ ਜਾਗਰੂਕਤਾ ਸਮਾਗਮ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਮਈ: ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਹਿਲ ਅਤੇ ਡੀਐਸਪੀ. ਹੈਡਕੁਆਟਰ ਅਮਰੋਜ਼ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੇ ਚਲਦੇ ਸਾਂਝ ਕੇਂਦਰ ਵਲੋਂ ਲੋਕਾਂ ਨੂੰ ਸਾਂਝ ਕੇਂਦਰ ਵਿੱਚ ਮਿਲਣ ਵਾਲੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਦੇਣ ਲਈ ਸ਼ਾਸਤਰੀ ਮਾਡਲ ਸਕੂਲ ਫੇਜ਼-1 ਵਿੱਚ ਪ੍ਰੋਗਰਾਮ ਕਰਵਾਇਆ ਗਿਆ, ਜਿਥੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਮਹਿਲਾ ਕਾਂਸਟੇਬਲ ਰਵਨੀਤ ਕੌਰ ਨੇ ਵਿਦਿਆਥੀਆਂ ਨੂੰ ਦੱਸਿਆ ਕਿ ਐਫ.ਆਈ.ਆਰ ਦਰਜ ਕਰਵਾਉਣ ਲਈ ਥਾਣੇ ਜਾਂਦਾ ਪੈਂਦਾ ਹੈ ਪਰ ਡੀ.ਡੀ.ਆਰ ਅਤੇ ਹੋਰ ਸਹੂਲਤਾਂ ਲਈ ਸਾਂਝ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿਥੇ ਬਹੁਤ ਹੀ ਘੱਟ ਫੀਸ ਦੇ ਕੇ ਘੱਟ ਸਮੇਂ ਵਿੱਚ ਕੰਮ ਹੋ ਜਾਂਦਾ ਹੈ। ਇਸ ਮੌਕੇ ਐਮ.ਡੀ.ਐਸ.ਸੋਢੀ ਚੈਅਰਮੇਨ ਸਿਟੀਜਨ ਵੈਲਫੇਅਰ ਫਾਰਮ ਮੁਹਾਲੀ ਨੇ ਵਿਦਿਆਥੀਆਂ ਨੂੰ ਦੱਸਿਆ ਕਿ ਕਿਸ ਤਰ੍ਹਾ ਨਸ਼ੇ ਦੇ ਕਾਰਨ ਕਈ ਵੱਡੇ-ਵੱਡੇ ਸੜਕ ਹਾਦਸੇ ਵਾਪਰ ਜਾਂਦੇ ਹਨ ਅਤੇ ਕਈ ਲੋਕ ਨਸ਼ੇ ਨੂੰ ਪੂਰਾ ਕਰਨ ਲਈ ਆਪਣੀ ਕਰੋੜਾਂ ਰੁਪਏ ਦੀ ਸੰਪਤੀ ਤੱਕ ਵੇਚ ਕੇ ਸੜਕ ਤੇ ਭੀਖ ਮੰਗਣ ਤੱਕ ਪਹੁੰਚ ਜਾਂਦੇ ਹਨ। ਇਸ ਮੌਕੇ ਸਮੂਹ ਜਿਲ੍ਹੇ ਦੇ ਸਾਂਝ ਕੇਂਦਰ ਦੇ ਇੰਚਾਰਜ਼ ਬਲਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਅਜਿਹਾ ਇੱਕ ਸੂਬਾ ਹੈ, ਜਿਥੇ ਲੋਕਾਂ ਦੀ ਸਹੂਲਤ ਲਈ ਸਾਂਝ ਕੇਂਦਰ ਸਥਾਪਿਤ ਕੀਤੇ ਗਏ ਹਨ ਅਤੇ ਪੁਲਿਸ ’ਤੇ ਪਬਲਿਕ ਵਿੱਚ ਸਾਂਝ ਵਧਾਉਣ ਲਈ ਸਾਂਝ ਕੇਂਦਰ ਦੇ ਸਟਾਫ ਦੀ ਵਰਦੀ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੇ ਘਰਾਂ ਵਿੱਚ ਰੱਖਣ ਵਾਲੇ ਪੀਜੀ ਲੜਕੇ ਅਤੇ ਲੜਕੀਆਂ ਦੀ ਸੂਚਨਾ ਸਾਂਝ ਕੇਂਦਰਾਂ ਵਿੱਚ ਦੇ ਸਕਦੇ ਹਨ, ਅਸਲਾ ਲਾਇਸੈਂਸ, ਹਥਿਆਰ ਰਖੱਣ ਦੀ ਨਿਯੁਕਤੀ ਸਬੰਧੀ, ਚੋਰੀ ਦੇ ਵਾਹਨਾਂ ਦੀ ਆਦਮਪਤਾ ਰਿਪੋਰਟ ਲੈਣ ਸਬੰਧੀ, ਹੋਰ ਕਈ ਤਰ੍ਹਾਂ ਦੀਆਂ ਸੇਵਾਵਾਂ ਲੈ ਸਕਦੇ ਹਨ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਆਰ. ਬਾਲਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਬ-ਡਵੀਜਨ ਇੰਚਾਰਜ਼ ਲਖਵੀਰ ਸਿੰਘ, ਟਰੈਫ਼ਿਕ ਐਜੂਕੇਸ਼ਨ ਸੈਲ ਮੁਹਾਲੀ ਦੇ ਇੰਚਾਰਜ਼ ਜਨਕ ਰਾਜ ਅਤੇ ਮੁਣਸ਼ੀ ਟਰ੍ਰਫਿਕ ਪੁਲਿਸ ਅੰਗਰੇਜ਼ ਸਿੰਘ, ਦੋਵੇਂ ਮਹਿਲਾ ਕਾਂਸਟੇਬਲ ਮਨਪ੍ਰੀਤ ਕੌਰ, ਕਰਮਜੀਤ ਕੌਰ, ਇਲਾਵਾ ਹੋਰ ਇਲਾਵਾ ਵਾਸੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ